ਸ਼ਾਹ ਮੁਹੰਮਦ ਦੀ ਇਤਿਹਾਸਿਕ ਚੇਤਨਾ ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

 

 

ਤਤਕਰਾ

ਸ਼ਾਹ ਮੁਹੰਮਦ ਅਤੇ ਉਸ ਦਾ ਯੁੱਗ

ਸ਼ਾਹ ਮੁਹੰਮਦ ਦੀ ਇਤਿਹਾਸਿਕ ਚੇਤਨਾ

ਸ਼ਾਹ ਮੁਹੰਮਦ ਦੀ ਸਿਆਸੀ ਚੇਤਨਾ

ਸ਼ਾਹ ਮੁਹੰਮਦ ਦੀ ਸਭਿਆਚਾਰਕ ਚੇਤਨਾ

ਜੰਗਨਾਮਾ ਸ਼ਾਹ ਮੁਹੰਮਦ-ਸਾਹਿਤਿਕ ਪਰਿਪੇਖ

ਜੰਗਨਾਮਾ ਸ਼ਾਹ ਮੁਹੰਮਦ-ਵਿਧਾ ਦੀ ਸਮੱਸਿਆ

ਸ਼ਾਹ ਮੁਹੰਮਦ ਦਾ ਪੰਜਾਬੀ ਜੰਗਨਾਮਾ ਸਾਹਿਤ ਵਿਚ ਸਥਾਨ

ਮੂਲ-ਪਾਠ

ਸਹਾਇਕ ਪੁਸਤਕ-ਸੂਚੀ

 

ਸ਼ਾਹ ਮੁਹੰਮਦ ਦੀ ਇਤਿਹਾਸਿਕ ਚੇਤਨਾ

 

 *ਇਤਿਹਾਸ ਅਤੇ ਜੀਵਨ-ਕਥਾਵਾ ਰਾਹੀਂ (ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ) ਸ਼ਾਹ ਮੁਹੰਮਦ ਦੁਆਰਾ ਰਚੇ ਗਏ ਬੈਂਤ ਸਿੱਖਾਂ ਅਤੇ ਅੰਗਰੇਜ਼ਾਂ ਵਿਚਲੀ ਜੰਗ ਨੂੰ ਨਿਰੋਲ ਪੰਜਾਬੀ ਵਿਚ ਬਿਆਨ ਕਰਦੇ ਹਨ।

-ਡਾ. ਮੋਹਨ ਸਿੰਘ ਦੀਵਾਨਾ

ਇਤਿਹਾਸਿਕਤਾ ਦੇ ਨਜ਼ਰੀਏ ਤੋਂ ਸ਼ਾਹ ਮੁਹੰਮਦ ਰਚਿਤ ਜੰਗਨਾਮਾ ਇਕ ਮਹੱਤਵਪੂਰਨ ਇਤਿਹਾਸਿਕ ਸ੍ਰੋਤ ਦ੍ਰਿਸ਼ਟੀਗੋਚਰ ਹੁੰਦਾ ਹੈ। ਭਾਵੇਂ ਇਸ ਵਿਚ ਬੜੀ ਸੰਖੇਪਤਾ ਵਿਚ ਵੱਖ-ਵੱਖ ਇਤਿਹਾਸਿਕ ਘਟਨਾਵਾਂ ਦਾ ਵੇਰਵਾ ਮਿਲਦਾ ਹੈ ਫਿਰ ਵੀ ਇਸ ਵਿਚਲੀਆਂ ਘਟਨਾਵਾਂ ਇਤਿਹਾਸਿਕ ਪੱਖ ਤੋਂ ਹਕੀਕਤ ਦੇ ਕਾਫ਼ੀ ਨੇੜੇ ਹਨ। ਇਹੋ ਕਾਰਨ ਹੈ ਕਿ ਬਹੁਤ ਸਾਰੇ ਚਿੰਤਕਾਂ, ਬੁੱਧੀਜੀਵੀਆਂ ਅਤੇ ਆਲੋਚਕਾਂ ਨੇ ਇਸ ਨੂੰ ਇਤਿਹਾਸਿਕ-ਕਾਵਿ-ਰਚਨਾ ਦਾ ਦਰਜਾ ਦਿੱਤਾ ਹੈ। ਸ਼ਾਹ ਮੁਹੰਮਦ ਨੇ ਆਪਣੇ ਇਸ ਜੰਗਨਾਮੇ ਵਿਚ ਸਿੱਖ ਰਾਜ ਦੇ ਪਤਨ ਅਤੇ ਅੰਗਰੇਜ਼ ਸਾਮਰਾਜਵਾਦ ਦੇ ਪੰਜਾਬ ਉੱਪਰ ਕਾਬਜ਼ ਹੋਣ ਦੇ ਮੁੱਢਲੇ ਦਿਨਾਂ ਨੂੰ ਵਿਸ਼ਾ ਬਣਾਇਆ ਹੈ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਜੰਗਨਾਮਾਕਾਰ ਨੂੰ ਲਾਹੌਰ ਦਰਬਾਰ ਬਾਰੇ ਡ¨ਘੀ ਜਾਣਕਾਰੀ ਸੀ, ਜਿਸ ਕਰਕੇ ਉਹ ਲਾਹੌਰ ਦਰਬਾਰ ਵਿਚ ਵਾਪਰੀਆਂ ਇਤਿਹਾਸਿਕ ਘਟਨਾਵਾਂ ਨੂੰ ਬਾਖ਼ੂਬੀ ਪੇਸ਼ ਕਰ ਜਾਂਦਾ ਹੈ। ਸ਼ਾਹ ਮੁਹੰਮਦ ਦੀ ਰਣਜੀਤ ਸਿੰਘ ਪ੍ਰਤੀ ਅਪਾਰ ਸ਼ਰਧਾ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸਿੱਖ ਰਾਜ ਪ੍ਰਬੰਧ ਦੇ ਕਾਫ਼ੀ ਨੇੜੇ ਸੀ। ਉਹ ਸਿੱਖ ਰਾਜ ਦੇ ਪਤਨ ਅਤੇ ਉਸ ਦੇ ਕਾਰਨਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ। ਇਸ ਤੋਂ ਇਲਾਵਾ ਸ਼ਾਹ ਮੁਹੰਮਦ ਦੂਰ ਦ੍ਰਿਸ਼ਟੀ ਵਾਲਾ ਮਨੁੱਖ ਸੀ ਜੋ ਭਵਿੱਖੀ ਘਟਨਾਵਾਂ ਦੇ ਅਕਸ ਵੇਖਣ ਦੀ ਸਮਰੱਥਾ ਰੱਖਦਾ ਸੀ। ਉਸ ਦੇ ਅੰਦਾਜ਼ੇ ਤਜਰਬੇ’ਤੇ ਅਧਾਰਿਤ ਸਨ। ਉਸ ਨੇ ਅੰਗਰੇਜ਼ਾਂ ਅਤੇ ਸਿੰਘਾਂ ਦੀ ਪਹਿਲੀ ਲੜਾਈ ਤੋਂ ਤੁਰੰਤ ਬਾਅਦ ਪੰਜਾਬ ਦੇ ਲੋਕਾਂ ਦੀ ਮਾਨਸਿਕ ਅਵਸਥਾ ਦੀ ਸਹੀ ਤਸਵੀਰ ਪੇਸ਼ ਕੀਤੀ। ਉਸ ਨੇ ਅੰਗਰੇਜ਼ ਸਾਮਰਾਜਵਾਦ ਦੀ ਪੰਜਾਬ’ਤੇ ਜਿੱਤ ਦੇ ਕਾਰਨਾਂ ਨੂੰ ਵੱਖ ਵੱਖ ਇਤਿਹਾਸਿਕ ਘਟਨਾਵਾਂ ਰਾਹੀਂ ਪੂਰੀ ਇਮਾਨਦਾਰੀ ਅਤੇ ਲੋਕ-ਪੱਖੀ ਨਜ਼ਰੀਏ ਤੋਂ ਪੇਸ਼ ਕੀਤਾ।

ਜਦੋਂ ਅਸੀਂ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਦਾ ਗੰਭੀਰਤਾ ਨਾਲ ਅਧਿਐਨ ਕਰਦੇ ਹਾਂ ਤਾਂ ਅਸੀਂ ਵੇਖਦੇ ਹਾਂ ਕਿ ਕਵੀ ਨੂੰ ਇਸ ਗੱਲ ਦਾ ਡਾਢਾ ਦੁੱਖ ਹੈ ਕਿ ਸੈਂਕੜੇ ਸਾਲਾਂ ਤੋਂ ਬਾਅਦ ਪ੍ਰਾਪਤ ਕੀਤੀ ਪੰਜਾਬੀਆਂ ਦੀ ਬਾਦਸ਼ਾਹੀ ਨੂੰ ਅੰਗਰੇਜ਼ ਸਾਮਰਾਜ ਦੁਆਰਾ ਵੰਗਾਰਿਆ ਗਿਆ। ਉਸ ਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ ਅੰਗਰੇਜ਼ਾਂ ਦੁਆਰਾ ਪੰਜਾਬੀਆਂ ਦੀ ਅਣਖ ਤੇ ਗੌਰਵ ਨੂੰ ਖ਼ਤਮ ਕਰਕੇ ਇਥੋਂ ਦੀ ਧਰਮ-ਨਿਰਪੱਖਤਾ ਅਤੇ ਸਾਂਝੀਵਾਲਤਾ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇਸ ਤਰ੍ਹਾਂ ਸ਼ਾਹ ਮੁਹੰਮਦ ਦੀ ਇਹ ਰਚਨਾ ਲਗਪਗ ਸੱਤ ਵਰ੍ਹਿਆਂ ਦੇ ਪੰਜਾਬ ਦੀ ਭਿਆਨਕ ਇਤਿਹਾਸਿਕ ਤਸਵੀਰ ਨੂੰ ਬੜੇ ਕਰੁਣਾਮਈ ਢੰਗ ਨਾਲ ਪੇਸ਼ ਕਰ ਜਾਂਦੀ ਹੈ। ਇਸ ਰਚਨਾ ਵਿਚ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਭਰਾਵਾਂ ਦੀ ਪ੍ਰਸਿੱਧ ਜੰਗ ਅਤੇ ਇਸ ਜੰਗ ਉਪਰੰਤ ਅੰਗਰੇਜ਼ ਸਾਮਰਾਜ ਦੇ ਲਾਹੌਰ ਦਰਬਾਰ’ਤੇ ਹੋਏ ਕਬਜ਼ੇ ਨੂੰ ਵਿਸ਼ਾ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਰਚਨਾ ਵਿਚ ਸੰਕੇਤਕ ਰੂਪ ਵਿਚ ਹੀ ਰਣਜੀਤ ਸਿੰਘ ਦੀ ਸ਼ਖ਼ਸੀਅਤ ਦੀ ਭਾਵਨਾਮਈ ਝਾਕੀ ਅਤੇ ਲਾਹੌਰ ਦਰਬਾਰ ਦੀ ਅਰਾਜਕਤਾ ਦਾ ਵਰਣਨ ਨੂੰ ਵੀ ਬੜੇ ਕਰੁਣਾਮਈ ਢੰਗ ਨਾਲ ਬਿਆਨ ਕੀਤਾ ਗਿਆ ਹੈ।

ਸ਼ਾਹ ਮੁਹੰਮਦ ਇਸ ਗੱਲੋਂ ਚੇਤੰਨ ਹੈ ਕਿ ਰਣਜੀਤ ਸਿੰਘ ਦੀ ਮੌਤ (27 ਜੂਨ 1839 ਈ.) ਤੋਂ ਬਾਅਦ ਅੰਗਰੇਜ਼ ਸਾਮਰਾਜ ਲਾਹੌਰ ਦਰਬਾਰ ਉੱਪਰ ਆਪਣਾ ਅਧਿਕਾਰ ਜਮਾਉਣ ਦੀਆਂ ਸਕੀਮਾਂ ਘੜਨ ਲੱਗ ਪਿਆ ਸੀ। ਜਦੋਂ ਲਾਰਡ ਐਲਨਬਰਾ ਦੀ ਥਾਂ ਲਾਰਡ ਹਾਰਡਿੰਗ ਨੂੰ ਹਿੰਦੁਸਤਾਨ ਦਾ ਗਵਰਨਰ-ਜਨਰਲ ਥਾਪਿਆ ਗਿਆ ਤਾਂ ਉਸ ਸਮੇਂ ਸਿੱਖ ਸੈਨਾ ਦੀ ਤਾਕਤ ਬਹੁਤ ਵੱਧ ਚੁੱਕੀ ਸੀ। ਅੰਗਰੇਜ਼ ਸਾਮਰਾਜ ਹਰ ਹਾਲਤ ਵਿਚ ਸਿੱਖ ਸੈਨਾ ਦੀ ਤਾਕਤ ਨੂੰ ਕਮਜ਼ੋਰ ਕਰਨਾ ਚਾਹੁੰਦਾ ਸੀ। ਇਸ ਨੀਤੀ’ਤੇ ਚਲਦਿਆਂ ਲਾਰਡ ਹਾਰਡਿੰਗ ਹਿੰਦੁਸਤਾਨ ਦੇ ਵੱਧ ਤੋਂ ਵੱਧ ਇਲਾਕਿਆਂ ਨੂੰ ਬ੍ਰਿਟਿਸ਼ ਸਾਮਰਾਜ ਵਿਚ ਸ਼ਾਮਲ ਕਰਨ ਦੀ ਨੀਤੀ’ਤੇ ਵਿਸ਼ਵਾਸ ਰੱਖਦਾ ਸੀ। ਇਸ ਨੀਤੀ’ਤੇ ਚਲਦਿਆਂ ਹੀ ਉਸ ਨੇ ਬ੍ਰਿਟਿਸ਼ ਰੈਜ਼ੀਡੈਂਟ ਨਾਲ ਸਲਾਹ ਕਰਕੇ ਪੰਜਾਬ ਨੂੰ ਅੰਗਰੇਜ਼ ਸਾਮਰਾਜ ਵਿਚ ਸ਼ਾਮਲ ਕਰਨ ਦੀ ਯੋਜਨਾ ਬਣਾ ਲਈ ਸੀ। ਭਾਵੇਂ ਰਣਜੀਤ ਸਿੰਘ ਨੇ ਜਾਣ-ਬੁੱਝ ਕੇ ਅੰਗਰੇਜ਼ਾਂ ਨਾਲ ਯੁੱਧ ਨਹੀਂ ਸੀ ਕੀਤਾ ਪਰ ਤਾਂ ਵੀ ਅੰਗਰੇਜ਼ਾਂ ਅਤੇ ਸਿੱਖਾਂ ਵਿਚਕਾਰ ਯੁੱਧ ਦੇ ਬੀਜ ਰਣਜੀਤ ਸਿੰਘ ਦੇ ਜਿਊੁਂਦਿਆਂ ਹੀ ਬੀਜੇ ਜਾ ਚੁੱਕੇ ਸਨ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਉੱਤਰਾਧਿਕਾਰੀਆਂ ਜਿਵੇਂ ਕਿ ਖੜਕ ਸਿੰਘ, ਕੰਵਰ ਨੌਨਿਹਾਲ ਸਿੰਘ, ਰਾਣੀ ਚੰਦ ਕੌਰ ਅਤੇ ਸ਼ੇਰ ਸਿੰਘ ਆਦਿ ਦੀਆਂ ਊਣਤਾਈਆਂ ਅਤੇ ਕਮਜ਼ੋਰੀਆਂ ਸਦਕਾ ਲਾਹੌਰ ਦਰਬਾਰ ਅੰਦਰ ਅਸ਼ਾਂਤੀ ਤੇ ਅਰਾਜਕਤਾ ਫੈਲ ਗਈ ਸੀ। ਵੱਖ-ਵੱਖ ਸਰਦਾਰਾਂ ਨੇ ਇਕ ਦੂਸਰੇ ਵਿਰੁੱਧ ਸਾਜ਼ਿਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਲਾਹੌਰ ਦਰਬਾਰ ਦੀਆਂ ਸਾਜ਼ਸ਼ਾਂ ਤੇ ਕਤਲਾਂ ਵਿਚ ਅੰਗਰੇਜ਼ ਸਾਮਰਾਜ ਦਾ ਵੀ ਹੱਥ ਸੀ। ਆਪਣੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਧੀਨ ਅੰਗਰੇਜ਼ ਸਾਮਰਾਜ ਇਕ ਪਾਸੇ ਡੋਗਰਾ ਸਰਦਾਰਾਂ ਜਿਵੇਂ ਕਿ ਧਿਆਨ ਸਿੰਘ, ਗੁਲਾਬ ਸਿੰਘ ਆਦਿ ਨੂੰ ਲਾਹੌਰ ਦਰਬਾਰ ਤੋਂ ਵੱਖਰੀਆਂ ਆਜ਼ਾਦ ਰਿਆਸਤਾਂ ਨੂੰ ਕਾਇਮ ਕਰਨ ਲਈ ਉਕਸਾਉਂਦਾ ਸੀ ਅਤੇ ਦੂਸਰੇ ਪਾਸੇ ਮਹਾਰਾਜਾ ਸ਼ੇਰ ਸਿੰਘ ਨੂੰ ਮਦਦ ਦੇਣ ਦਾ ਭਰੋਸਾ ਦਿੰਦਾ ਸੀ। ਇਸ ਤਰ੍ਹਾਂ ਅੰਗਰੇਜ਼ ਸਾਮਰਾਜਵਾਦ ਪੰਜਾਬ ਵਿਚ ਫੈਲੀ ਅਰਾਜਕਤਾ ਅਤੇ ਗੜਬੜ ਵਾਲੀ ਅਵਸਥਾ ਦਾ ਹਰ ਹਾਲਤ ਵਿਚ ਲਾਭ ਉਠਾਉਣਾ ਚਾਹੁੰਦਾ ਸੀ। ਪਰ ਇਸ ਸਮੇਂ ਉਸ ਨੂੰ ਅਫ਼ਗਾਨਿਸਤਾਨ ਵਿਚ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਜਿਹੇ ਮੌਕੇ ਅਫ਼ਗਾਨਿਸਤਾਨ ਵਿਚ ਅੰਗਰੇਜ਼ਾਂ ਨੂੰ ਸਫ਼ਲਤਾਵਾਂ ਮਿਲਣ ਕਾਰਨ ਕਈ ਸਿੱਖ ਸਰਦਾਰ ਅੰਗਰੇਜ਼ਾਂ ਨਾਲ ਯੁੱਧ ਕਰਨ ਦੇ ਹੱਕ ਵਿਚ ਸਨ। ਸਿੱਖ ਫ਼ੌਜ ਨੂੰ ਇਸ ਗੱਲ ਦਾ ਮਾਣ ਵੀ ਸੀ ਕਿ ਅੰਗਰੇਜ਼ ਉਨ੍ਹਾਂ ਅਫ਼ਗਾਨਾਂ ਤੋਂ ਹਾਰ ਖਾ ਰਹੇ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਕਈ ਵਾਰ ਹਰਾਇਆ ਸੀ। ਪਰ ਦੂਸਰੇ ਪਾਸੇ ਅੰਗਰੇਜ਼ ਸਾਮਰਾਜਵਾਦ ਪੰਜਾਬ ਉੱਪਰ ਕਬਜ਼ਾ ਕਰਕੇ ਅਫ਼ਗਾਨ ਯੁੱਧ ਵਿਚ ਗਵਾਚੀ ਪ੍ਰਤਿਸ਼ਠਾ ਨੂੰ ਦੁਬਾਰਾ ਸਥਾਪਤ ਕਰਨ ਦੀ ਕੋਸ਼ਿਸ਼ ਵਿਚ ਸੀ।

ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਉੱਤਰਾਧਿਕਾਰੀਆਂ ਵਿਚਕਾਰ ਆਪਸੀ ਖਿਚੋਤਾਣ ਵਧ ਗਈ। ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਅੰਗਰੇਜ਼ਾਂ ਨੇ ਸਿੱਖਾਂ ਦੇ ਗਦਾਰ ਆਗੂਆਂ ਨਾਲ ਮਿਲ ਕੇ ਸਿੱਖ ਰਾਜ ਨੂੰ ਤਬਾਹ ਕਰਨ ਦੀਆਂ ਸਾਜ਼ਿਸ਼ਾਂ ਵਿਚ ਤੇਜ਼ੀ ਲੈ ਆਂਦੀ। ਇਨ੍ਹਾਂ ਸਾਜ਼ਿਸ਼ਾਂ ਦਾ ਸਿੱਟਾ ਇਹ ਨਿਕਲਿਆ ਕਿ ਕੁਝ ਸਮੇਂ ਬਾਅਦ ਹੀ ਬਾਕੀ ਹਿੰਦੁਸਤਾਨ ਵਾਂਗ ਪੰਜਾਬ ਵੀ ਅੰਗਰੇਜ਼ ਸਾਮਰਾਜਵਾਦ ਦੀ ਅਧੀਨਤਾ ਵੱਲ ਵਧਣ ਲੱਗਾ। ਰਣਜੀਤ ਸਿੰਘ ਦੀਆਂ ਵੱਖ-ਵੱਖ ਰਾਣੀਆਂ ਦੀ ਕੁੱਖ ਤੋਂ ਜਨਮੇ ਸੱਤ ਪੁੱਤਰ : ਖੜਕ ਸਿੰਘ, ਸ਼ੇਰ ਸਿੰਘ, ਤਾਰਾ ਸਿੰਘ , ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ, ਮੁਲਤਨਾਨ ਸਿੰਘ ਅਤੇ ਦਲੀਪ ਸਿੰਘ ਸਨ। ਇਨ੍ਹਾਂ ਭਰਾਵਾਂ ਵਿਚ ਆਪਸੀ ਪਿਆਰ ਘੱਟ ਤੇ ਈਰਖਾ ਵੱਧ ਸੀ। ਰਣਜੀਤ ਸਿੰਘ ਦੇ ਜਿਊੁਂਦਿਆਂ ਹੀ ਲਾਹੌਰ ਦਰਬਾਰ ਵਿਚ ਦੋ ਧੜਿਆਂ ਵਿਚਕਾਰ ਆਪਸੀ ਖਿਚੋਤਾਣ, ਕੁੜੱਤਣ ਤੇ ਨਫ਼ਰਤ ਸ਼ੁਰੂ ਹੋ ਚੁੱਕੀ ਸੀ ਜਿਹੜੀ ਕਿ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜ਼ੋਰ ਫੜ ਗਈ। ਇਕ ਧੜਾ ਸਰਦਾਰ ਹਰੀ ਸਿੰਘ ਨਲੂਆ, ਸੰਧਾਵਾਲੀਏ ਸਰਦਾਰ, ਅਟਾਰੀਵਾਲੇ ਤੇ ਮਜੀਠੀਏ ਸਿੱਖ ਸਰਦਾਰਾਂ ਦਾ ਸੀ ਅਤੇ ਦੂਜੇ ਧੜੇ ਵਿਚ ਪ੍ਰਧਾਨ ਮੰਤਰੀ ਧਿਆਨ ਸਿੰਘ, ਰਾਜਾ ਗੁਲਾਬ ਸਿੰਘ ਅਤੇ ਸੁਚੇਤ ਸਿੰਘ ਆਦਿ ਸ਼ਾਮਲ ਸਨ। ਡੋਗਰਾ ਭਰਾਵਾਂ ਦੀ ਵਧ ਰਹੀ ਤਾਕਤ ਤੋਂ ਸਾਰੇ ਸਿੱਖ ਸਰਦਾਰ ਤੇ ਸ਼ਹਿਜ਼ਾਦੇ ਚਿੰਤਾਤੁਰ ਸਨ ਅਤੇ ਉਨ੍ਹਾਂ ਦੀ ਤਾਕਤ ਨੂੰ ਹਰ ਹਾਲਤ ਵਿਚ ਖ਼ਤਮ ਕਰਨਾ ਚਾਹੁੰਦੇ ਸਨ।

            ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਖੜਕ ਸਿੰਘ ਨੂੰ ਰਾਜ ਗੱਦੀ ’ਤੇ ਬੈਠਾਇਆ ਗਿਆ ਤਾਂ ਉਸ ਨੇ ਧਿਆਨ ਸਿੰਘ ਦੀ ਥਾਂ ਆਪਣੇ ਇਕ ਨਜ਼ਦੀਕੀ ਰਿਸ਼ਤੇਦਾਰ ਚੇਤ ਸਿੰਘ ਬਾਜਵਾ ਨੂੰ ਆਪਣਾ ਸਲਾਹਕਾਰ ਨਿਯੁਕਤ ਕਰ ਲਿਆ। ਸਿਰਫ਼ ਇਹੋ ਹੀ ਨਹੀਂ ਖੜਕ ਸਿੰਘ ਨੇ ਧਿਆਨ ਸਿੰਘ ਤੇ ਉਸ ਦੇ ਪੁੱਤਰ ਹੀਰਾ ਸਿੰਘ ਨੂੰ ਸ਼ਾਹੀ ਮਹਿਲਾਂ ਵਿਚ ਆਉਣ ਤੋਂ ਵਰਜ ਦਿੱਤਾ ਅਤੇ ਰਾਜਾ ਗੁਲਾਬ ਸਿੰਘ ਨੂੰ ਜੰਮੂ ਭੇਜ ਦਿੱਤਾ। ਇਸ ਦਾ ਸਿੱਟਾ ਇਹ ਨਿਕਲਿਆ ਕਿ ਪ੍ਰਧਾਨ ਮੰਤਰੀ ਧਿਆਨ ਸਿੰਘ ਨੇ ਮਹਾਰਾਜਾ ਖੜਕ ਸਿੰਘ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੂੰ ਉਸ ਦੇ ਪਿਤਾ ਵਿਰੁੱਧ ਭੜਕਾ ਦਿੱਤਾ। ਇਸ ਤਰ੍ਹਾਂ ਧਿਆਨ ਸਿੰਘ ਨੇ ਨੌਨਿਹਾਲ ਸਿੰਘ ਨੂੰ ਲਾਹੌਰ ਦਰਬਾਰ ਦਾ ਰਾਜ ਪ੍ਰਬੰਧ ਆਪ ਸੰਭਾਲ ਲੈਣ ਦੀ ਪ੍ਰੇਰਨਾ ਦੇ ਕੇ ਪਿਤਾ ਤੇ ਪੁੱਤਰ ਵਿਚਕਾਰ ਟਕਰਾਅ ਪੈਦਾ ਕਰਨ ਦੇ ਯਤਨ ਆਰੰਭ ਦਿੱਤੇ। ਇਸ ਦਾ ਸਿੱਟਾ ਇਹ ਨਿਕਲਿਆ ਕਿ ਕੰਵਰ ਨੌਨਿਹਾਲ ਸਿੰਘ ਨੇ ਆਪਣੇ ਪਿਤਾ ਖੜਕ ਸਿੰਘ ਨੂੰ ਚੇਤ ਸਿੰਘ ਬਾਜਵਾ ਨੂੰ ਉਸ ਦੇ ਅਹੁੱਦੇ ਤੋਂ ਹਟਾਉਣ ਲਈ ਕਿਹਾ ਪਰ ਖੜਕ ਸਿੰਘ ਨੇ ਚੇਤ ਸਿੰਘ ਨੂੰ ਹਟਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਕੰਵਰ ਨੌਨਿਹਾਲ ਸਿੰਘ ਨੇ ਡੋਗਰਾ ਭਰਾਵਾਂ ਨਾਲ ਮਿਲ ਕੇ ਮਹਾਰਾਜਾ ਖੜਕ ਸਿੰਘ ਦੀਆਂ ਅੱਖਾਂ ਮੂਹਰੇ ਚੇਤ ਸਿੰਘ ਦਾ ਕਤਲ ਕਰ ਦਿੱਤਾ। ਸ਼ਾਹ ਮੁਹੰਮਦ ਚੇਤ ਸਿੰਘ ਪ੍ਰਤੀ ਖੜਕ ਸਿੰਘ ਦੇ ਮੋਹ ਅਤੇ ਉਸਦੀ ਮੌਤ ਦਾ ਵਰਣਨ ਬੜੇ ਕਰੁਣਾਮਈ ਢੰਗ ਨਾਲ ਇਸ ਤਰ੍ਹਾਂ ਕਰਦਾ ਹੈ :

ਜਦੋਂ ਹੋਏ ਸਰਕਾਰ ਦੇ ਸ੍ਵਾਸ ਪੂਰੇ,

ਮਾਂ ਹੋਏ ਨੀ ਸਭ ਸਰਦਾਰ ਮੀਆਂ।

ੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,

ੁਰੂ ਹੋਈ ਦਰਬਾਰ ਤਲਵਾਰ ਮੀਆਂ।

ੜਕ ਸਿੰਘ ਮਹਾਰਾਜ ਨੇ ਧਾਹ ਮਾਰੀ,

ੋਇਆ ਮੁੱਢ ਕਦੀਮ ਦਾ ਯਾਰ ਮੀਆਂ।

ਾਹ ਮੁਹੰਮਦਾ ਅਸਾਂ ਭੀ ਨਾਲ ਮਰਨਾ,

ਾਡਾ ਇਹੋ ਸੀ ਕੌਲ ਕਰਾਰ ਮੀਆਂ। 6

ਉਪਰੋਕਤ ਸਤਰਾਂ ਤੋਂ ਸਪੱਸ਼ਟ ਹੈ ਕਿ ਜੰਗਨਾਮਾਕਾਰ ਚੇਤ ਸਿੰਘ ਬਾਜਵਾ ਦੇ ਕਤਲ ਨੂੰ ਪੰਜਾਬ ਦੀ ਹੋਣੀ ਦਾ ਪ੍ਰਮੁੱਖ ਕਾਰਨ ਮੰਨਦਾ ਹੋਇਆ ਉਸ ਦੇ ਕਤਲ ਦੀ ਜ਼ੁੰਮੇਵਾਰੀ ਕੰਵਰ ਨੌਨਿਹਾਲ ਸਿੰਘ ਦੇ ਸਿਰ ਮੜਦਾ ਹੈ। ਇਸ ਘਟਨਾ ਬਾਰੇ ਪ੍ਰਸਿੱਧ ਇਤਿਹਾਸਕਾਰ ਮੁਹੰਮਦ ਲਤੀਫ਼ ਦੇ ਹੇਠ ਲਿਖੇ ਸ਼ਬਦ ਸ਼ਾਹ ਮੁਹੰਮਦ ਦੀ ਇਤਿਹਾਸਿਕ ਚੇਤਨਾ ਦੀ ਪੁਸ਼ਟੀ ਕਰਦੇ ਹਨ :

...ਇਹ ਸਾਰਾ ਸਾਕਾ 8 ਅਕਤੂਬਰ 1839 ਨੂੰ ਵਰਤਾਇਆ ਗਿਆ। ਇਹ ਘਟਨਾ ਉਨਾਂ ਖ਼ੂਨ ਖਰਾਬਿਆਂ ਤੇ ਜ਼ੁਲਮਾਂ ਦੇ ਭਿਆਨਕ ਦ੍ਰਿਸ਼ ਦਾ ਮੁੱਢ ਸੀ, ਜਿਸ ਨੇ ਪੰਜਾਬ ਵਿਚ ਸਿੱਖ ਰਾਜ ਦੇ ਇਤਿਹਾਸ ਨੂੰ ਅਮਿਟ ਬਦਨਾਮੀ ਦਾ ਦਾਗ਼ ਲਾ ਰੱਖਿਆ ਸੀ।1

            ਇਹ ਗੱਲ ਇਤਿਹਾਸਿਕ ਤੌਰ’ਤੇ ਪ੍ਰਮਾਣਿਤ ਹੋ ਚੁੱਕੀ ਹੈ ਕਿ ਚੇਤ ਸਿੰਘ, ਮਹਾਰਾਜਾ ਖੜਕ ਸਿੰਘ ਦਾ ਖ਼ਾਸ ਮਿੱਤਰ ਅਤੇ ਵਿਸ਼ਵਾਸਪਾਤਰ ਅਹਿਲਕਾਰ ਸੀ। ਗੁਲਾਬ ਸਿੰਘ ਅਤੇ ਧਿਆਨ ਸਿੰਘ ਨੂੰ ਮਹਾਰਾਜਾ ਖੜਕ ਸਿੰਘ ਦੀ ਅਯੋਗਤਾ ਅਤੇ ਚੇਤ ਸਿੰਘ ਵੱਲ ਉਸ ਦਾ ਝੁਕਾਅ ਚੰਗਾ ਨਹੀਂ ਸੀ ਲੱਗਦਾ। ਚੇਤ ਸਿੰਘ ਦੁਆਰਾ ਦਰਬਾਰੀ ਕੰਮਾਂ ਵਿਚ ਕੀਤੀ ਜਾਂਦੀ ਦਖ਼ਲਅੰਦਾਜ਼ੀ ਵੀ ਉਨ੍ਹਾਂ ਨੂੰ ਚੁੱਭਦੀ ਸੀ। ਇਸ ਤੋਂ ਇਲਾਵਾ ਚੇਤ ਸਿੰਘ ਬਾਰੇ ਇਹ ਵੀ ਸ਼ੱਕ ਕੀਤਾ ਜਾਂਦਾ ਸੀ ਕਿ ਉਹ ਅੰਗਰੇਜ਼ਾਂ ਦਾ ਮੁਖ਼ਬਰ ਹੈ। ਕੰਵਰ ਨੌਨਿਹਾਲ ਸਿੰਘ ਹਰ ਹਾਲਤ ਵਿਚ ਮਹਾਰਾਜਾ ਖੜਕ ਸਿੰਘ ਤੋਂ ਰਾਜ ਅਧਿਕਾਰ ਦੀ ਵਾਗਡੋਰ ਖੋਹ ਕੇ ਕਿਸੇ ਯੋਗ ਵਿਅਕਤੀ ਦੇ ਹੱਥਾਂ ਵਿਚ ਦੇਣੀ ਚਾਹੁੰਦਾ ਸੀ। ਇਹੋ ਕਾਰਨ ਸੀ ਕਿ ਉਸ ਨੇ ਪਿਸ਼ੌਰ ਤੋਂ ਆਉਂਦਿਆਂ ਹੀ ਧਿਆਨ ਸਿੰਘ ਦੀ ਮਦਦ ਨਾਲ ਚੇਤ ਸਿੰਘ ਦਾ ਕਤਲ ਕਰਵਾਇਆ ਅਤੇ ਬਾਅਦ ਵਿਚ ਆਪਣੇ ਪਿਤਾ ਨੂੰ ਰਾਜਗੱਦੀ ਤੋਂ ਉਤਾਰ ਕੇ ਉਸ ਨੂੰ ਲਾਹੌਰ ਸ਼ਹਿਰ ਵਿਚਲੀ ਹਵੇਲੀ ਵਿਚ ਰਹਿਣ ਲਈ ਮਜਬੂਰ ਕਰ ਦਿੱਤਾ। ਇਸ ਤਰ੍ਹਾਂ ਲਾਹੌਰ ਦਰਬਾਰ ਦੀ ਵਾਗਡੋਰ ਕੰਵਰ ਨੌਨਿਹਾਲ ਸਿੰਘ ਨੇ ਆਪਣੇ ਹੱਥਾਂ ਵਿਚ ਲੈ ਲਈ ਅਤੇ ਮਹਾਰਾਜਾ ਖੜਕ ਸਿੰਘ ਨੂੰ ਕੇਵਲ ਰਸਮੀ ਤੌਰ’ਤੇ ਹੀ ਮਹਾਰਾਜਾ ਰਹਿਣ ਦਿੱਤਾ ਗਿਆ। ਖੜਕ ਸਿੰਘ ਇਸ ਸਦਮੇ ਨੂੰ ਸਹਿਣ ਨਾ ਕਰ ਸਕਿਆ ਅਤੇ ਲਗਪਗ ਇਕ ਸਾਲ ਬਾਅਦ 5 ਨਵੰਬਰ 1840 ਈ. ਨੂੰ ਪ੍ਰਾਣ ਤਿਆਗ ਗਿਆ। ਖੜਕ ਸਿੰਘ ਦੀ ਮੌਤ ਦੇ ਸੰਬੰਧ ਵਿਚ ਸ਼ਾਹ ਮੁਹੰਮਦ ਲਿਖਦਾ ਹੈ :

ਖੜਕ ਸਿੰਘ ਮਹਾਰਾਜ ਹੋਇਆ ਬਹੁਤ ਮਾਂਦਾ,

ਰਸ ਇਕ ਪਿਛੋਂ ਵੱਸ ਕਾਲ ਹੋਇਆ।

ਈ ਮੌਤ ਨਾ ਅਟਕਿਆ ਇਕ ਘੜੀ,

ੇਤ ਸਿੰਘ ਦੇ ਗ਼ਮ ਦੇ ਨਾਲ ਮੋਇਆ। 8

            ਇਸ ਦੇ ਬਾਵਜੂਦ ਮਹਾਰਾਜਾ ਖੜਕ ਸਿੰਘ ਦੇ ਦਿਲ ਵਿਚ ਆਪਣੇ ਅੰਤਲੇ ਸਮੇਂ ਤੱਕ ਵੀ ਆਪਣੇ ਪੁੱਤਰ ਪ੍ਰਤੀ ਪਿਆਰ ਸੀ। ਮਰਨ ਵਰਗੀ ਹਾਲਤ ਵਿਚ ਵੀ ਉਹ ਆਪਣੇ ਪੁੱਤਰ ਨੂੰ ਯਾਦ ਕਰਦਾ ਰਿਹਾ। ਜਦੋਂ ਉਸ ਦੀ ਮੌਤ ਹੋਈ ਤਾਂ ਕੰਵਰ ਨੌਨਿਹਾਲ ਸਿੰਘ ਨੂੰ ਇਸ ਦਾ ਕੋਈ ਬਹੁਤਾ ਅਫ਼ਸੋਸ ਨਾ ਹੋਇਆ। ਕੰਵਰ ਨੌਨਿਹਾਲ ਸਿੰਘ ਨੂੰ ਆਪਣੇ ਪਿਤਾ ਦੀ ਮੌਤ ਦੀ ਖ਼ਬਰ ਉਸ ਸਮੇਂ ਮਿਲੀ ਜਦੋਂ ਉਹ ਲਾਹੌਰ ਤੋਂ ਥੋੜ੍ਹੀ ਜਿਹੀ ਦੂਰ ਬਿਲਾਵਲ ਨਾਂ ਦੇ ਸਥਾਨ’ਤੇ ਸ਼ਿਕਾਰ ਖੇਡ ਰਿਹਾ ਸੀ। ਉਸ ਨੇ ਆਪਣੇ ਪਿਤਾ ਦੀਆਂ ਮਾਤਮੀ ਰਸਮਾਂ ਕਰਨ ਦੇ ਹੁਕਮ ਜਾਰੀ ਕੀਤੇ। ਖੜਕ ਸਿੰਘ ਦਾ ਦਾਹ ਸੰਸਕਾਰ ਕਰਨ ਤੋਂ ਬਾਅਦ ਕੰਵਰ ਨੌਨਿਹਾਲ ਸਿੰਘ ਨੇ ਇਸ਼ਨਾਨ ਕੀਤਾ ਅਤੇ ਉਹ ਆਪਣੇ ਅਮਲੇ-ਫੈਲੇ ਨਾਲ ਕਿਲ੍ਹੇ ਦੇ ਉੱਤਰੀ ਦਰਵਾਜ਼ੇ ਦੇ ਸਾਹਮਣੇ ਪਹੁੰਚਿਆ। ਉਸ ਦੇ ਨਾਲ ਗੁਲਾਬ ਸਿੰਘ ਦਾ ਵੱਡਾ ਪੁੱਤਰ ਊਧਮ ਸਿੰਘ ਵੀ ਸੀ। ਜਿਉਂ ਹੀ ਉਹ ਰੋਸ਼ਨਾਈ ਦਰਵਾਜ਼ੇ ਦੇ ਕੋਲ ਪਹੁੰਚੇ ਤਾਂ ਦਰਵਾਜ਼ੇ ਦੀ ਡਾਟ ਡਿੱਗਣ ਕਾਰਨ ਊਧਮ ਸਿੰਘ ਮਾਰਿਆ ਗਿਆ ਅਤੇ ਨੌਨਿਹਾਲ ਸਿੰਘ ਬੜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਸ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਬੇਹੋਸ਼ ਹੋ ਕੇ ਗਿਰ ਗਿਆ। ਧਿਆਨ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਕੰਵਰ ਨੌਨਿਹਾਲ ਸਿੰਘ ਨੂੰ ਪਾਲਕੀ ਵਿਚ ਪਾ ਕੇ ਕਿਲ੍ਹੇ ਅੰਦਰ ਲੈ ਗਿਆ। ਸਰਦਾਰ ਲਹਿਣਾ ਸਿੰਘ ਮਜੀਠੀਆ ਅਤੇ ਹੋਰ ਸਰਦਾਰਾਂ ਨੇ ਨੌਨਿਹਾਲ ਸਿੰਘ ਦੇ ਪਿੱਛੇ ਜਾਣ ਦਾ ਯਤਨ ਕੀਤਾ ਪਰ ਧਿਆਨ ਸਿੰਘ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਥੋਂ ਤਕ ਕਿ ਕੰਵਰ ਨੌਨਿਹਾਲ ਸਿੰਘ ਦੀ ਮਾਤਾ ਚੰਦ ਕੌਰ ਨੂੰ ਵੀ ਸਖ਼ਤ ਜ਼ਖ਼ਮੀ ਹੋਏ ਪੁੱਤਰ ਨੂੰ ਮਿਲਣ ਨਾ ਦਿੱਤਾ ਗਿਆ। ਸ਼ਾਹ ਮੁਹੰਮਦ ਨੇ ਊਧਮ ਸਿੰਘ ਦੀ ਮੌਤ ਅਤੇ ਕੰਵਰ ਨੌਨਿਹਾਲ ਸਿੰਘ ਦੇ ਸਖ਼ਤ ਫੱਟੜ ਹੋਣ ਸੰਬੰਧੀ ਇਸ ਤਰ੍ਹਾਂ ਲਿਖਿਆ ਹੈ :

ਇਕ ਦੂਤ ਨੇ ਦੇਖ ਕੇ ਫ਼ਿਕਰ ਕੀਤਾ,

ਲਕ ਵਿਚ ਦਰਵਾਜ਼ੇ ਦੇ ਆਇਆ ਈ।

ਜਿਹੜਾ ਧੁਰ ਦਰਗਾਹ ਦਾ ਹੁਕਮ ਆਂਦਾ,

ੇਖੋ ਉਸ ਨੂੰ ਖ਼ੂਬ ਬਜਾਇਆ ਈ।

ੰਦਰ ਤਰਫ਼ ਹਵੇਲੀ ਦੇ ਤੁਰ ਜਾਂਦੇ,

ੱਜਾ ਢਾਹ ਦੋਹਾਂ ਉੱਤੇ ਪਾਇਆ ਈ,

ਾਹ ਮੁਹੰਮਦਾ ਊਧਮ ਸਿੰਘ ਥਾਉਂ ਮੋਇਆ,

ੌਰ ਸਾਹਿਬ ਭੀ ਸਹਿਕਦਾ ਆਇਆ ਈ। 10

ਧਿਆਨ ਸਿੰਘ ਨੇ ਕਿਸੇ ਨੂੰ ਕੰਵਰ ਨੌਨਿਹਾਲ ਸਿੰਘ ਨੂੰ ਮਿਲਣ ਦੀ ਇਜਾਜ਼ਤ ਨਾ ਦਿੱਤੀ। ਕੰਵਰ ਨੂੰ ਕਿਲ੍ਹੇ ਵਿਚਲੇ ਇਕ ਕਮਰੇ ਵਿਚ ਹੀ ਬੇਹੋਸ਼ੀ ਦੀ ਹਾਲਤ ਵਿਚ ਰੱਖਿਆ ਗਿਆ। ਉਸ ਦੀ ਸਿਹਤ ਸੰਬੰਧੀ ਖ਼ਬਰ ਵੀ ਕਿਸੇ ਨੂੰ ਨਾ ਦਿੱਤੀ ਗਈ। ਕੇਵਲ ਧਿਆਨ ਸਿੰਘ ਅਤੇ ਉਸ ਦੇ ਸਾਥੀ ਹੀ ਕੰਵਰ ਨੌਨਿਹਾਲ ਸਿੰਘ ਨੂੰ ਮਿਲ ਸਕਦੇ ਸਨ। ਲੋਕਾਂ ਨੂੰ ਇਹ ਕਿਹਾ ਗਿਆ ਕਿ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ ਅਤੇ ਕੰਵਰ ਨੇ ਜਲਦੀ ਹੀ ਠੀਕ ਹੋ ਜਾਣਾ ਹੈ। ਇਹ ਵੀ ਕਿਹਾ ਗਿਆ ਕਿ ਉਸ ਨੂੰ ਮਾਮੂਲੀ ਸੱਟ ਵੱਜੀ ਹੈ ਅਤੇ ਇਸ ਸਮੇਂ ਉਸ ਨੂੰ ਅਰਾਮ ਦੀ ਸਖ਼ਤ ਲੋੜ ਹੈ। ਪਰ ਕੁਝ ਦਿਨਾਂ ਬਾਅਦ 8 ਨਵੰਬਰ 1840 ਈ. ਨੂੰ ਕੰਵਰ ਨੌਨਿਹਾਲ ਸਿੰਘ ਦੀ ਮੌਤ ਦੀ ਖ਼ਬਰ ਦਿੱਤੀ ਗਈ। ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ “ਡਾਟ ਡਿੱਗਣ ਦੀ ਸਾਜ਼ਿਸ਼ ਰਾਜਾ ਧਿਆਨ ਸਿੰਘ ਵੱਲੋਂ ਘੜੀ ਗਈ ਸੀ ਤੇ ਕੰਵਰ ਨੂੰ ਥੋੜ੍ਹੀ ਹੀ ਸੱਟ ਵੱਜੀ ਸੀ, ਪਰ ਅੰਦਰ ਲਿਜਾ ਕੇ ਉਸ ਨੂੰ ਧਿਆਨ ਸਿੰਘ ਦੇ ਸਾਥੀਆਂ ਨੇ ਵੱਡਾ ਪੱਥਰ ਮਾਰ ਕੇ ਮਾਰ ਦਿੱਤਾ ਸੀ।2

            ਕੰਵਰ ਨੌਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਧਿਆਨ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਰਾਜ ਗੱਦੀ’ਤੇ ਬੈਠਣ ਲਈ ਬੁਲਾਵਾ ਭੇਜਿਆ ਪਰ ਮਹਾਰਾਣੀ ਚੰਦ ਕੌਰ ਆਪ ਗੱਦੀ’ਤੇ ਬੈਠਣ ਲਈ ਆਪਣਾ ਹੱਕ ਜਤਾਉਣ ਲੱਗੀ। ਚੰਦ ਕੌਰ ਦੀ ਇਸ ਇੱਛਾ ਕਾਰਨ ਸ਼ੇਰ ਸਿੰਘ ਨੇ ਉਸ ਉੱਤੇ ਚਾਦਰ ਪਾਉਣ ਦੀ ਇੱਛਾ ਜ਼ਾਹਰ ਕੀਤੀ ਪਰ ਮਹਾਰਾਣੀ ਚੰਦ ਕੌਰ ਨੇ ਇਨਕਾਰ ਕਰ ਦਿੱਤਾ। ਇਸ ਉਪਰੰਤ ਰਾਣੀ ਚੰਦ ਕੌਰ ਨੇ ਸ਼ੇਰ ਸਿੰਘ ਦੇ ਪੁੱਤਰ ਪ੍ਰਤਾਪ ਸਿੰਘ ਅਤੇ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਵਿਚੋਂ ਕਿਸੇ ਇਕ ਨੂੰ ਅਪਨਾਉਣ ਦੀ ਪੇਸ਼ਕਸ਼ ਵੀ ਠੁਕਰਾ ਦਿੱਤੀ। ਸ਼ੇਰ ਸਿੰਘ ਨੂੰ ਕੁਝ ਸਮਾਂ ਹੋਰ ਇੰਤਜ਼ਾਰ ਕਰਨ ਲਈ ਕਿਹਾ ਗਿਆ। ਇਸੇ ਦੌਰਾਨ ਲਾਹੌਰ ਦਰਬਾਰ ਦਾ ਆਰਜ਼ੀ ਪ੍ਰਬੰਧ ਚਲਾਉਣ ਲਈ ਇਕ ਆਰਜ਼ੀ ਕੋਂਸਲ ਬਣਾਈ ਗਈ ਜਿਸ ਦੀ ਪ੍ਰਧਾਨ ਰਾਣੀ ਚੰਦ ਕੌਰ ਨੂੰ ਬਣਾਇਆ ਗਿਆ। ਜਦੋਂ ਸ਼ੇਰ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਰਾਣੀ ਚੰਦ ਕੌਰ ਨੂੰ ਪ੍ਰਧਾਨਗੀ ਦੀ ਗੱਦੀ ਤੋਂ ਉਤਾਰਨ ਦੀਆਂ ਸਕੀਮਾਂ ਘੜਨ ਲੱਗਾ। ਧਿਆਨ ਸਿੰਘ ਨੇ ਸ਼ੇਰ ਸਿੰਘ ਨੂੰ ਮਹਾਰਾਜਾ ਬਣਾਉਣ ਲਈ ਸਿੱਖ ਫ਼ੌਜੀ ਅਫ਼ਸਰਾਂ ਨਾਲ ਸਲਾਹ ਮਸ਼ਵਰੇ ਕੀਤੇ ਅਤੇ ਉਹ ਆਪ 30 ਸਤੰਬਰ 1840 ਈ. ਨੂੰ ਕੁਝ ਹਫ਼ਤਿਆਂ ਦੀ ਛੁੱਟੀ ਲੈ ਕੇ ਜੰਮੂ ਚਲਾ ਗਿਆ। ਜੰਮੂ ਜਾਂਦਿਆਂ ਰਸਤੇ ਵਿਚ ਉਸ ਨੇ ਲਾਹੌਰ ਦਰਬਾਰ ਉੱਪਰ ਕਬਜ਼ਾ ਕਰਨ ਲਈ ਸ਼ੇਰ ਸਿੰਘ ਨੂੰ ਵੀ ਗੁਪਤ ਚਿੱਠੀ ਰਾਹੀਂ ਸੂਚਿਤ ਕੀਤਾ। ਸ਼ੇਰ ਸਿੰਘ ਆਪਣੀ ਯੋਗਤਾ ਕਾਰਨ ਸਿੱਖ ਫ਼ੌਜ ਵਿਚ ਪਹਿਲਾਂ ਹੀ ਮਸ਼ਹੂਰ ਹੋ ਚੁੱਕਾ ਸੀ ਅਤੇ ਸਿੱਖ ਫ਼ੌਜੀ ਅਫ਼ਸਰ ਉਸ ਦੀ ਮਦਦ ਕਰਨ ਦੇ ਚਾਹਵਾਨ ਸਨ। ਇਸ ਇਤਿਹਾਸਿਕ ਤੱਥ ਬਾਰੇ ਸ਼ਾਹ ਮੁਹੰਮਦ ਲਿਖਦਾ ਹੈ :

ਸ਼ੇਰ ਸਿੰਘ ਨੇ ਰਾਜੇ ਦਾ ਖ਼ਤ ਪੜ੍ਹ ਕੇ,

ੌਜਾਂ ਤੁਰੰਤ ਲਾਹੌਰ ਨੂੰ ਘੱਲੀਆਂ ਨੀ।

ੋੜੇ ਹਿਣਕਦੇ ਤੇ ਮਾਰੂ ਵੱਜਦੇ ਨੀ,

ੂੜ ਉਡ ਕੇ ਘਟਾ ਹੋ ਚੱਲੀਆ ਨੀ।

ਵੇ ਬੁੱਧੂ ਦੇ ਲਾਏ ਨੀ ਪਾਸ ਡੇਰੇ,

ੌਜਾਂ ਲੱਥੀਆਂ ਆਣ ਇਕੱਲੀਆਂ ਨੀ।

ਾਹ ਮੁਹੰਮਦਾ ਆਣ ਜਾ ਮਿਲੇ ਅਫ਼ਸਰ,

ੱਲਾਂ ਵਿਚ ਲਾਹੌਰ ਦੇ ਚੱਲੀਆਂ ਨੀ। 17

     ਇਸ ਤਰ੍ਹਾਂ ਧਿਆਨ ਸਿੰਘ ਦੇ ਬੁਲਾਵੇ’ਤੇ ਸ਼ੇਰ ਸਿੰਘ ਆਪਣੀਆਂ ਫ਼ੌਜਾਂ ਸਮੇਤ ਲਾਹੌਰ ਪਹੁੰਚਿਆ। 15 ਜਨਵਰੀ, 1841 ਈ. ਨੂੰ ਬੁੱਧੂ ਦੇ ਆਵੇ ਕੋਲ ਡੇਰੇ ਲਾਏ ਅਤੇ ਤ੍ਰਿਕਾਲਾਂ ਤੋਂ ਕੁਝ ਘੰਟਿਆਂ ਬਾਅਦ ਉਹ ਆਪਣੀ ਲਗਪਗ ਸੱਠ ਹਜ਼ਾਰ ਫ਼ੌਜ ਸਮੇਤ ਲਾਹੌਰ ਸ਼ਹਿਰ ਦਾਖ਼ਲ ਹੋ ਗਿਆ। ਉਸ ਦੀ ਫ਼ੌਜ ਨੇ ਕਿਲ੍ਹੇ ਨੂੰ ਘੇਰ ਲਿਆ। ਭਾਵੇਂ ਸਿੱਖ ਫ਼ੌਜਾਂ ਉਸ ਨਾਲ ਰਲ ਗਈਆਂ ਸਨ ਪਰ ਰਾਣੀ ਚੰਦ ਕੌਰ ਦਾ ਹੋਂਸਲਾ ਅਜੇ ਵੀ ਬੁਲੰਦ ਸੀ। ਉਸ ਨੇ ਗੁਲਾਬ ਸਿੰਘ ਨੂੰ ਲਾਹੌਰ ਸ਼ਹਿਰ ਦੀ ਰਾਖੀ ਲਈ ਕਮਾਂਡਰ ਥਾਪ ਦਿੱਤਾ। ਸ਼ੇਰ ਸਿੰਘ ਨੂੰ ਇਸ ਗੱਲ ਦੀ ਪੂਰੀ ਆਸ ਸੀ ਕਿ ਫ਼ੌਜੀ ਕਮਾਂਡਰਾਂ ਦੀ ਸਹਾਇਤਾ ਕਾਰਨ ਉਸ ਨੂੰ ਲਾਹੌਰ ਕਿਲ੍ਹੇ ਉੱਪਰ ਕਬਜ਼ਾ ਕਰਨ ਤੋਂ ਕੋਈ ਵੀ ਰੋਕ ਨਹੀਂ ਸਕਦਾ। ਉਸ ਨੇ ਧਿਆਨ ਸਿੰਘ ਦੀ ਗ਼ੈਰ-ਹਾਜ਼ਰੀ ਵਿਚ ਹੀ ਰਾਜ ਗੱਦੀ ਪ੍ਰਾਪਤ ਕਰਨ ਦੀ ਕਸ਼ਿਸ਼ ਕੀਤੀ। ਉਸ ਨੇ ਧਿਆਨ ਸਿੰਘ ਦੇ ਜੰਮੂ ਤੋਂ ਵਾਪਸ ਆਉਣ ਤੋਂ ਪਹਿਲਾਂ ਹੀ ਲਾਹੌਰ ਕਿਲ੍ਹੇ’ਤੇ ਧਾਵਾ ਬੋਲ ਦਿੱਤਾ। ਪਰ ਲਾਹੌਰ ਸ਼ਹਿਰ ਦੀ ਰਾਖੀ ਲਈ ਥਾਪੇ ਗਏ ਕਮਾਂਡਰ ਗੁਲਾਬ ਸਿੰਘ ਨੇ ਸ਼ੇਰ ਸਿੰਘ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ। ਉਸ ਨੇ ਸ਼ੇਰ ਸਿੰਘ ਦੀਆਂ ਫ਼ੌਜਾਂ ਦੇ ਨੱਕ ਵਿਚ ਦਮ ਕਰ ਦਿੱਤਾ। ਅਖ਼ੀਰ ਸ਼ੇਰ ਸਿੰਘ ਨੂੰ ਆਪਣੀ ਮਦਦ ਲਈ ਧਿਆਨ ਸਿੰਘ ਨੂੰ ਬੁਲਾਉਣਾ ਪਿਆ। ਧਿਅਨ ਸਿੰਘ 17 ਜਨਵਰੀ 1841 ਈ. ਨੂੰ ਜੰਮੂ ਤੋਂ ਪਰਤਿਆ ਅਤੇ ਉਸ ਨੇ ਗੁਲਾਬ ਸਿੰਘ ਨੂੰ ਕਿਲ੍ਹੇ ਅੰਦਰ ਸੁਨੇਹਾ ਭੇਜ ਕੇ ਦੋਵਾਂ ਧਿਰਾਂ ਵਿਚਕਾਰ ਚੱਲ ਰਹੀ ਲੜਾਈ ਨੂੰ ਖ਼ਤਮ ਕਰਵਾਇਆ ਅਤੇ ਰਾਣੀ ਚੰਦ ਕੌਰ ਨੂੰ ਮਜਬੂਰ ਹੋ ਕੇ ਸਮਝੌਤਾ ਕਰਨਾ ਪਿਆ। ਇਸ ਤਰ੍ਹਾਂ 18 ਜਨਵਰੀ 1841 ਈ. ਨੂੰ ਸ਼ੇਰ ਸਿੰਘ ਨੂੰ ਰਾਜ ਗੱਦੀ’ਤੇ ਬਿਠਾਇਆ ਗਿਆ। ਸ਼ਾਹ ਮੁਹੰਮਦ ਸ਼ੇਰ ਸਿੰਘ ਦੇ ਮਹਾਰਾਜਾ ਬਣਨ’ਤੇ ਲਿਖਦਾ ਹੈ :

ਉਸ ਬਲੀ ਸ਼ਾਹਜ਼ਾਦੇ ਦਾ ਤੇਜ ਭਾਰੀ,

ਜਿਸ ਕਿਲ੍ਹੇ ਨੂੰ ਮੋਰਚਾ ਲਾਇਆ ਈ।

ਾਹ ਮੁਹੰਮਦਾ ਹਾਰ ਕੇ ਵਿਚਲਿਆਂ ਨੇ,

ੇਰ ਸਿੰਘ ਨੂੰ ਗੱਦੀ ਬਹਾਇਆ ਈ। 18

ਸ਼ੇਰ ਸਿੰਘ ਨੇ ਗੱਦੀ’ਤੇ ਬੈਠਣ ਸਮੇਂ ਰਾਣੀ ਚੰਦ ਕੌਰ ਨਾਲ ਜੋ ਸਮਝੌਤਾ ਕੀਤਾ ਉਸ ਦੀਆਂ ਸ਼ਰਤਾਂ ਹੇਠ ਲਿਖੀਆਂ ਸਨ :

-    ਪਹਿਲੀ ਸ਼ਰਤ ਇਹ ਸੀ ਕਿ ਰਾਣੀ ਚੰਦ ਕੌਰ ਨੂੰ ਗੁਜ਼ਾਰੇ ਲਈ ਕੁਦਿਆਲਾ ਦੀ ਜਾਗੀਰ, ਜੋ ਜੰਮੂ ਦੇ ਲਾਗੇ ਵਾਕਆ ਹੈ ਅਤੇ ਜਿਸ ਦੀ ਆਮਦਨ ਨੌ ਲੱਖ ਸਾਲਾਨਾ ਹੈ, ਦਿੱਤੀ ਜਾਵੇ ਅਤੇ ਉਸ ਜਾਗੀਰ ਨਾਲ ਸੰਬਧਤ ਸਾਰੇ ਕੰਮ ਰਾਜਾ ਗੁਲਾਬ ਸਿੰਘ ਕੀਤਾ ਕਰੇ।

-    ਦੂਸਰੀ ਸ਼ਰਤ ਇਹ ਸੀ ਕਿ ਸ਼ੇਰ ਸਿੰਘ ਚੰਦ ਕੌਰ ਨਾਲ ਵਿਆਹ ਕਰਨ ਦਾ ਵਿਚਾਰ ਨਾ ਕਰੇ।

-    ਤੀਜੀ ਸ਼ਰਤ ਇਹ ਸੀ ਕਿ ਕਿਲ੍ਹੇ ਦੀ ਫ਼ੌਜ ਬਿਨਾਂ ਕਿਸੇ ਰੋਕ ਟੋਕ ਅਤੇ ਆਪਣੇ ਨਿਸ਼ਾਨੇ (ਲਸ਼ਕਰ) ਸਮੇਤ ਕਿਲ੍ਹੇ’ਚੋਂ ਚਲੀ ਜਾਵੇ।

-   ਚੌਥੀ ਸ਼ਰਤ ਇਹ ਸੀ ਕਿ ਇਨ੍ਹਾਂ ਸ਼ਰਤਾਂ ਦੀ ਪਾਲਣਾ ਲਈ ਵਿਸ਼ਵਾਸਯੋਗ ਜ਼ਮਾਨਤ ਦਿੱਤੀ ਜਾਵੇ।3

ਇਸ ਸਮਝੌਤੇ ਤੋਂ ਬਾਅਦ ਅਤੇ ਸ਼ੇਰ ਸਿੰਘ ਦੇ ਗੱਦੀ ਉੱਤੇ ਬੈਠਣ ਉਪਰੰਤ ਸੰਧਾਵਾਲੀਏ ਸਰਦਾਰ ਡਰ ਕੇ ਪੰਜਾਬ ਛੱਡ ਗਏ। ਗੁਲਾਬ ਸਿੰਘ ਅਤੇ ਉਸ ਦੇ ਡੋਗਰੇ ਸਾਥੀ ਬਹੁਤ ਸਾਰਾ ਧਨ-ਦੌਲਤ ਅਤੇ ਹੀਰੇ-ਜਵਾਹਰਾਤ ਲੈ ਕੇ ਲਾਹੌਰ ਤੋਂ ਬਾਹਰ ਚਲੇ ਗਏ। ਇਸ ਤੋਂ ਇਲਾਵਾ ਬੁਰਛਾਗਰਦੀ ਦਾ ਆਰੰਭ ਹੋ ਗਿਆ ਅਤੇ ਕਈ ਵਿਦੇਸ਼ੀ ਫ਼ੌਜੀ ਅਧਿਕਾਰੀ ਨੌਕਰੀ ਛੱਡ ਕੇ ਚਲੇ ਗਏ। ਸ਼ੇਰ ਸਿੰਘ ਨੂੰ ਕੰਵਰ ਨੌਨਿਹਾਲ ਸਿੰਘ ਦੀ ਪਤਨੀ ਦੇ ਗਰਭ ਦਾ ਡਰ ਖਾਈ ਜਾ ਰਿਹਾ ਸੀ। ਇਸ ਮੁਸੀਬਤ ਤੋਂ ਬਚਣ ਲਈ ਨੌਕਰਾਣੀਆਂ ਦੀ ਸਹਾਇਤਾ ਨਾਲ ਵਿਧਵਾ ਕੰਵਰਾਨੀ ਦਾ ਗਰਭ ਗਿਰਾ ਦਿੱਤਾ ਗਿਆ। ਸ਼ੇਰ ਸਿੰਘ ਹੁਣ ਚੰਦ ਕੌਰ ਨੂੰ ਵੀ ਖ਼ਤਮ ਕਰਨ ਦੀਆਂ ਸਕੀਮਾਂ ਸੋਚਣ ਲੱਗਾ। ਉਸ ਨੇ ਧਿਆਨ ਸਿੰਘ ਦੀ ਸਹਾਇਤਾ ਨਾਲ ਰਾਣੀ ਚੰਦ ਕੌਰ ਨੂੰ ਮਾਰਨ ਦੀ ਯੋਜਨਾ ਵੀ ਘੜ ਲਈ। ਧਿਆਨ ਸਿੰਘ ਨੇ ਲਾਹੌਰ ਦੇ ਕੋਤਵਾਲ ਮਹਾਂ ਸਿੰਘ ਰਾਹੀਂ ਚੰਦ ਕੌਰ ਨੂੰ ਖ਼ਤਮ ਕਰਨ ਬਾਰੇ ਸੋਚਿਆ ਅਤੇ ਕੋਤਵਾਲ ਮਹਾਂ ਸਿੰਘ ਨੇ “ਰਾਣੀ ਦੀਆਂ ਚਾਰ ਸੇਵਕਾਵਾਂ ਹੀਰੋ ਗੰਜੀ, ਆਸੋ, ਭਰੀ ਮੋਚਣ ਅਤੇ ਹੱਸੋ-ਰਾਹੀਂ 9 ਜੂਨ, 1842 ਨੂੰ ਚੰਦ ਕੌਰ ਦਾ ਸਿਰ ਇੱਟਾਂ ਨਾਲ ਫਿਸਵਾ ਦਿੱਤਾ।”4 ਪਰ ਜਦੋਂ ਇਸ ਘਟਨਾ ਬਾਰੇ ਲੋਕਾਂ ਨੂੰ ਪਤਾ ਲੱਗਾ ਤਾਂ ਧਿਆਨ ਸਿੰਘ ਨੇ ਇਨ੍ਹਾਂ ਚਾਰਾਂ ਨੌਕਰਾਣੀਆਂ ਦੇ ਨੱਕ, ਹੱਥ, ਕੰਨ ਵਢਵਾ ਕੇ ਦੇਸ਼ ਨਿਕਾਲੇ ਦਾ ਫ਼ਤਵਾ ਸੁਣਾ ਦਿੱਤਾ। ਇਸ ਘਟਨਾ ਦਾ ਜ਼ਿਕਰ ਸ਼ਾਹ ਮੁਹੰਮਦ ਆਪਣੇ ਜੰਗਨਾਮੇ ਵਿਚ ਇਸ ਤਰ੍ਹਾਂ ਕਰਦਾ ਹੈ :

ਜਿਨ੍ਹਾਂ ਗੋਲੀਆਂ ਨੇ ਮਾਰੀ ਚੰਦ ਕੌਰਾਂ,

ਨ੍ਹਾਂ ਤਾਈਂ ਹਜ਼ੂਰ ਚਾ ਸੱਦਿਆ ਈ।

ਾਜੇ ਸਿੰਘਾਂ ਦਾ ਗਿਲਾ ਮਿਟਾਵਣੇ ਨੂੰ,

ੱਕ ਕੰਨ ਚਾ ਉਨ੍ਹਾਂ ਦਾ ਵੱਢਿਆ ਈ।

ਾਜੇ ਸਿੰਘਾਂ ਨੂੰ ਅੰਦਰੋਂ ਹੁਕਮ ਕੀਤਾ,

ਹ ਅੰਦਰੋਂ ਬਾਹਰ ਚਾ ਕੱਢਿਆ ਈ।

ਾਹ ਮੁਹੰਮਦਾ ਲਾਹ ਕੇ ਸਭ ਜ਼ੇਵਰ,

ਾਲਾ ਮ¨ਹ ਕਰ ਕੇ ਫੇਰ ਛੱਡਿਆ ਈ। 2

ਲਾਹੌਰ ਦਰਬਾਰ ਵਿਚ ਫੁੱਟ ਪਾਉਣ ਦੇ ਮਕਸਦ ਨਾਲ ਅੰਗਰੇਜ਼ਾਂ ਨੇ ਸ਼ੇਰ ਸਿੰਘ ਉੱਪਰ ਇਸ ਗੱਲ ਦਾ ਦਬਾਅ ਪਾਇਆ ਕਿ ਉਹ ਦੁਬਾਰਾ ਸੰਧਾਵਾਲੀਏ ਸਰਦਾਰਾਂ ਨੂੰ ਵਾਪਸ ਬੁਲਾ ਲਵੇ। ਅੰਗਰੇਜ਼ਾਂ ਨੂੰ ਇਸ ਗੱਲ ਦਾ ਇਲਮ ਸੀ ਕਿ ਸੰਧਾਵਾਲੀਏ ਸਰਦਾਰਾਂ ਅਤੇ ਧਿਆਨ ਸਿੰਘ ਦੀ ਆਪਸ ਵਿਚ ਨਹੀਂ ਬਣਦੀ। ਅਸਲ ਵਿਚ ਸ਼ੇਰ ਸਿੰਘ ਵੀ ਧਿਆਨ ਸਿੰਘ ਦੀ ਵਧ ਰਹੀ ਤਾਕਤ ਤੋਂ ਖੁਸ਼ ਨਹੀਂ ਸੀ। ਉਹ ਹਰ ਹਾਲਤ ਵਿਚ ਧਿਆਨ ਸਿੰਘ ਦੀ ਵਧ ਰਹੀ ਤਾਕਤ ਨੂੰ ਕਮਜ਼ੋਰ ਕਰਨਾ ਚਾਹੁੰਦਾ ਸੀ। ਅੰਗਰੇਜ਼ਾਂ ਦੀ ਇਸ ਕੂਟਨੀਤੀ ਬਾਰੇ ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਲਿਖਦੇ ਹਨ :

ਅੰਗਰੇਜ਼ੀ ਪੋਲੀਟੀਕਲ ਏਜੰਟ ਮਿਸਟਰ ਜਾਰਜ ਰਸਲ ਕਲਾਰਕ ਨੇ ਮਾਰਚ-ਅਪ੍ਰੈਲ ਸੰਨ 1843 ਵਿਚ ਸੰਧਾਵਾਲੀਆਂ ਦੀ ਹਿਮਾਇਤ ਕਰਨੀ ਸ਼ੁਰੂ ਕਰ ਦਿੱਤੀ। ਮਹਾਰਾਜੇ (ਸ਼ੇਰ ਸਿੰਘ) ਉੱਤੇ ਜ਼ੋਰ ਪਾਇਆ ਕਿ ਸੰਧਾਵਾਲੀਆਂ ਨੂੰ ਪੰਜਾਬ ਚਲੇ ਜਾਣ ਦੀ ਆਗਿਆ ਦੇ ਦਿੱਤੀ ਜਾਏ ਅਤੇ ਇਨ੍ਹਾਂ ਦੀਆਂ ਜਾਗੀਰਾਂ ਤੇ ਜਾਇਦਾਦਾਂ ਇਨ੍ਹਾਂ ਨੂੰ ਮੁੜ ਕੇ ਦਿੱਤੀਆਂ ਜਾਣ। ਮਈ 1843 ਦੇ ਸ਼ੁਰੂ ਵਿਚ ਮਹਾਰਾਜੇ ਨੇ ਇਹ ਗੱਲ ਮੰਨ ਲਈ।5

            ਸ਼ੇਰ ਸਿੰਘ ਨੇ ਅੰਗਰੇਜ਼ਾਂ ਦੇ ਹੁਕਮ ਨੂੰ ਮੰਨ ਕੇ ਸਰਦਾਰ ਲਹਿਣਾ ਸਿੰਘ ਸੰਧਾਵਾਲੀਆਂ ਅਤੇ ਸਰਦਾਰ ਅਤਰ ਸਿੰਘ ਦੇ ਪੁੱਤਰ ਕੇਹਰ ਸਿੰਘ ਨੂੰ ਵੀ ਜੇਲ੍ਹ ਤੋਂ ਰਿਹਾ ਕਰ ਦਿੱਤਾ। ਸ਼ੇਰ ਸਿੰਘ ਦੀ ਇੱਛਾ ਸੀ ਕਿ ਧਿਆਨ ਸਿੰਘ ਦੀ ਥਾਂ ਕੋਈ ਸ਼ਕਤੀਸ਼ਾਲੀ ਸਿੱਖ, ਲਾਹੌਰ ਦਰਬਾਰ ਦਾ ਪ੍ਰਧਾਨ ਮੰਤਰੀ ਹੋਵੇ। ਇਹ ਸੋਚ ਕੇ ਹੀ ਸ਼ੇਰ ਸਿੰਘ ਨੇ ਸੰਧਾਵਾਲੀਏ ਸਰਦਾਰਾਂ ਨੂੰ ਲਾਹੌਰ ਦਰਬਾਰ ਵਿਚ ਵਾਪਸ ਬੁਲਾ ਲਿਆ ਸੀ। ਹੌਲੀ-ਹੌਲੀ ਸ਼ੇਰ ਸਿੰਘ, ਧਿਆਨ ਸਿੰਘ ਤੋਂ ਦੂਰ ਅਤੇ ਸੰਧਾਵਾਲੀਏ ਸਰਦਾਰਾਂ ਦੇ ਨੇੜੇ ਹੁੰਦਾ ਗਿਆ। ਧਿਆਨ ਸਿੰਘ ਨੂੰ ਸ਼ੇਰ ਸਿੰਘ ਦਾ ਅਜਿਹਾ ਕਰਨਾ ਚੰਗਾ ਨਾ ਲੱਗਾ। ਉਸ ਨੇ ਇਕ ਨਵੀਂ ਚਾਲ ਖੇਡੀ। ਉਸ ਨੇ ਸੰਧਾਵਾਲੀਏ ਭਰਾਵਾਂ ਦੇ ਕੰਨ ਭਰ ਦਿੱਤੇ ਕਿ ਸ਼ੇਰ ਸਿੰਘ ਤੁਹਾਨੂੰ ਖ਼ਤਮ ਕਰ ਦੇਣਾ ਚਾਹੁੰਦਾ ਹੈ, ਇਸੇ ਕਰਕੇ ਉਸ ਨੇ ਤੁਹਾਨੂੰ ਵਾਪਸ ਬੁਲਾਇਆ ਹੈ। 15 ਸਤੰਬਰ, 1843 ਨੂੰ ਧੋਖੇ ਨਾਲ ਅਜੀਤ ਸਿੰਘ ਨੇ ਸ਼ੇਰ ਸਿੰਘ ਉੱਤੇ ਗੋਲੀ ਦਾਗ਼ ਦਿੱਤੀ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸ਼ੇਰ ਸਿੰਘ ਦਾ ਸਿਰ ਆਪਣੀ ਤਲਵਾਰ ਨਾਲ ਧੜ ਨਾਲੋਂ ਵੱਖਰਾ ਕਰ ਦਿੱਤਾ। ਇਸੇ ਤਰ੍ਹਾਂ ਲਹਿਣਾ ਸਿੰਘ ਨੇ ਕੰਵਰ ਪ੍ਰਤਾਪ ਸਿੰਘ ਨੂੰ ਵੀ ਖ਼ਤਮ ਕਰ ਦਿੱਤਾ। ਇਨ੍ਹਾਂ ਦੋਵੇਂ ਕਤਲਾਂ ਬਾਰੇ ਸ਼ਾਹ ਮੁਹੰਮਦ ਲਿਖਦਾ ਹੈ :

ਸ਼ੇਰ ਸਿੰਘ, ਪਰਤਾਪ ਸਿੰਘ ਮਾਰ ਕੇ ਜੀ,

ੰਧਾਵਾਲੀਏ ਸ਼ਹਿਰ ਨੂੰ ਉਠ ਧਾਏ।

ਾਜਾ ਮਿਲਿਆ ਤਾਂ ਕਿਹਾ ਅਜੀਤ ਸਿੰਘ ਨੇ,

ੇਰ ਸਿੰਘ ਨੂੰ ਮਾਰ ਕੇ ਅਸੀਂ ਆਏ।

ੱਲੀਂ ਲਾਇ ਕੇ ਤੇ ਕਿਲ੍ਹੇ ਵਿਚ ਆਂਦਾ,

ੈਸੇ ਅਕਲ ਦੇ ਉਨ੍ਹਾਂ ਤੇ ਪੇਚ ਪਾਏ।

ਜਿਨ੍ਹਾਂ ਮਾਰੀ ਸੀ ਰਾਜਾ ਜੀ ਚੰਦ ਕੌਰਾਂ,

ਾਹ ਮੁਹੰਮਦਾ ਉਨ੍ਹਾਂ ਦੇ ਸੀਸ ਲਾਹੇ। 24

ਸ਼ੇਰ ਸਿੰਘ ਅਤੇ ਉਸ ਦੇ ਪੁੱਤਰ ਕੰਵਰ ਪ੍ਰਤਾਪ ਸਿੰਘ ਦਾ ਕਤਲ ਕਰਨ ਤੋਂ ਬਾਅਦ ਸੰਧਾਵਾਲੀਏ ਸਰਦਾਰ ਫ਼ੌਜ ਸਮੇਤ ਸ਼ਹਿਰ ਵੱਲ ਨੂੰ ਤੁਰ ਪਏ। ਰਾਹ ਵਿਚੋਂ ਜਦੋਂ ਉਨ੍ਹਾਂ ਨੂੰ ਧਿਆਨ ਸਿੰਘ ਮਿਲਿਆ ਤਾਂ ਸੰਧਾਵਾਲੀਏ ਸਰਦਾਰਾਂ ਨੇ ਉਸ ਨੂੰ ਵੀ ਆਪਣੇ ਨਾਲ ਇਹ ਕਹਿ ਕੇ ਸ਼ਾਮਲ ਕਰ ਲਿਆ ਕਿ ਨਵੇਂ ਮਹਾਰਾਜੇ ਦਾ ਐਲਾਨ ਕਰਨਾ ਹੈ। ਧਿਆਨ ਸਿੰਘ ਨੇ ਸੋਚਿਆ ਕਿ ਉਸ ਨੂੰ ਉਚਿਤ ਰਾਜ ਪ੍ਰਬੰਧ ਬਾਰੇ ਵਿਚਾਰ ਵਟਾਂਦਰੇ ਲਈ ਬੁਲਾਇਆ ਜਾ ਰਿਹਾ ਹੈ। ਪਰ ਸੰਧਾਵਾਲੀਏ ਸਰਦਾਰਾਂ ਨੇ ਉਸ ਨੂੰ ਕਿਲ੍ਹੇ ਅੰਦਰ ਲਿਜਾ ਕੇ ਕਤਲ ਕਰ ਦਿੱਤਾ। ਇਸ ਤਰ੍ਹਾਂ ਇਨ੍ਹਾਂ ਕਤਲਾਂ ਕਾਰਨ ਲਾਹੌਰ ਦਰਬਾਰ ਅੰਦਰ ਪੂਰੀ ਤਰ੍ਹਾਂ ਅਰਾਜਕਤਾ ਫੈਲ ਗਈ। ਸੰਧਾਵਾਲੀਏ ਸਰਦਾਰਾਂ ਨੇ ਮਹਾਰਾਣੀ ਜਿੰਦਾਂ ਦੇ ਪੰਜ ਸਾਲਾ ਪੁੱਤਰ ਦਲੀਪ ਸਿੰਘ ਨੂੰ ਰਾਜ ਤਿਲਕ ਦੇ ਕੇ ਗੱਦੀ’ਤੇ ਬੈਠਾ ਦਿੱਤਾ। ਇਨ੍ਹਾਂ ਘਟਨਾਵਾਂ ਬਾਰੇ ਸ਼ਾਹ ਮੁਹੰਮਦ ਇਸ ਤਰ੍ਹਾਂ ਟਿੱਪਣੀ ਕਰਦਾ ਹੈ :

ਗੁਰਮੁਖ ਸਿੰਘ ਗਿਆਨੀ ਨੇ ਮੱਤ ਦਿੱਤੀ,

ੁਸਾਂ ਇਹ ਕਿਉਂ ਜੀਂਵਦਾ ਛੱਡਿਆ ਜੇ।

ਗਰੋਂ ਮਿਹਰ ਘਸੀਟਾ ਤਾਂ ਬੋਲਿਆ ਈ,

ਸੁਖ਼ਨ ਸਲਾਹ ਦਾ ਕੱਢਿਆ ਜੇ।

ਕ ਅੜਦਲੀ ਨੇ ਕਰਾਬੀਨ ਮਾਰੀ,

ੱਸਾ ਆਸ ਉਮੈਦ ਦਾ ਵੱਢਿਆ ਜੇ।

ਾਹ ਮੁਹੰਮਦਾ ਜ਼ਿਮੀਂ ਤੇ ਪਿਆ ਤੜਫ਼ੇ,

ਲੀਪ ਸਿੰਘ ਤਾਈਂ ਫੇਰ ਸੱਦਿਆ ਜੇ। 25

            ਜਦੋਂ ਧਿਆਨ ਸਿੰਘ ਦੇ ਪੁੱਤਰ ਹੀਰਾ ਸਿੰਘ ਅਤੇ ਭਰਾ ਸੁਚੇਤ ਸਿੰਘ ਨੇ ਧਿਆਨ ਸਿੰਘ ਦੇ ਕਤਲ ਬਾਰੇ ਸੁਣਿਆ ਤਾਂ ਉਨ੍ਹਾਂ ਨੇ ਖ਼ਾਲਸਾ ਫ਼ੌਜ ਦੀ ਛਾਉਣੀ ਵਿਚ ਜਾ ਕੇ ਪਨਾਹ ਲੈ ਲਈ। ਉਨ੍ਹਾਂ ਨੇ ਖ਼ਾਲਸਾ ਫ਼ੌਜ ਕੋਲ ਸ਼ੇਰ ਸਿੰਘ, ਕੰਵਰ ਪ੍ਰਤਾਪ ਸਿੰਘ ਅਤੇ ਰਾਜਾ ਧਿਆਨ ਸਿੰਘ ਦੇ ਕਤਲਾਂ ਬਾਰੇ ਰਿਪੋਰਟ ਪੇਸ਼ ਕੀਤੀ ਅਤੇ ਸੰਧਾਵਾਲੀਏ ਸਰਦਾਰਾਂ ਵਿਰੁੱਧ ਖ਼ਾਲਸਾ ਫ਼ੌਜ ਨੂੰ ਭੜਕਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਖ਼ਾਲਸਾ ਫ਼ੌਜ ਦੇ ਸਿਪਾਹੀਆਂ ਦੀ ਤਨਖ਼ਾਹ ਵਧਾਉਣ ਲਈ ਸਹਿਮਤੀ ਪ੍ਰਗਟ ਕੀਤੀ। ਖ਼ਾਲਸਾ ਫ਼ੌਜ ਨੇ ਵੀ ਹੀਰਾ ਸਿੰਘ ਅਤੇ ਸੁਚੇਤ ਸਿੰਘ ਦੀ ਗੱਲ ਮੰਨ ਲਈ ਅਤੇ ਕਿਲ੍ਹੇ ਨੂੰ ਘੇਰਾ ਪਾ ਕੇ ਗੋਲਾਬਾਰੀ ਅਰੰਭ ਕਰ ਦਿੱਤੀ। ਭਿਆਨਕ ਲੜਾਈ ਤੋਂ ਬਾਅਦ 16 ਸਤੰਬਰ, 1843 ਈ. ਨੂੰ ਸਵੇਰ ਦੇ ਸਮੇਂ ਸੰਧਾਵਾਲੀਏ ਸਰਦਾਰ ਅਜੀਤ ਸਿੰਘ ਅਤੇ ਲਹਿਣਾ ਸਿੰਘ ਦਾ ਕਤਲ ਕਰ ਦਿੱਤਾ ਗਿਆ। ਸ਼ਾਹ ਮੁਹੰਮਦ ਇਨ੍ਹਾਂ ਇਤਿਹਾਸਿਕ ਤੱਥਾਂ ਬਾਰੇ ਜ਼ਿਕਰ ਕਰਦਾ ਹੋਇਆ ਸੰਧਾਵਾਲੀਏ ਸਰਦਾਰਾਂ ਦੀ ਬਹਾਦਰੀ ਬਾਰੇ ਲਿਖਦਾ ਹੈ :

ਸੰਧਾਵਾਲੀਆਂ ਜੇਹੀ ਨਾ ਕਿਸੇ ਕੀਤੀ,

ੇਗ਼ਾਂ ਵਿਚ ਦਰਬਾਰ ਦੇ ਮਾਰੀਆਂ ਨੀ।

ਾਹ ਮੁਹੰਮਦਾ ਮੋਏ ਨੀ ਬੀਰ ਹੋ ਕੇ,

ਾਨਾਂ ਕੀਤੀਆਂ ਨਹੀਂ ਪਿਆਰੀਆਂ ਨੀ। 29

            ਅਜੀਤ ਸਿੰਘ ਅਤੇ ਲਹਿਣਾ ਸਿੰਘ ਦੀ ਮੌਤ ਤੋਂ ਬਾਅਦ 18 ਸਤੰਬਰ, 1843 ਈ. ਨੂੰ ਇਕ ਦਰਬਾਰ ਲਗਾਕੇ ਦਲੀਪ ਸਿੰਘ ਨੂੰ ਰਾਜ ਤਿਲਕ ਦੇ ਦਿੱਤਾ ਗਿਆ ਅਤੇ ਹੀਰਾ ਸਿੰਘ, ਦਲੀਪ ਸਿੰਘ ਦੇ ਵਜ਼ੀਰ ਦੀ ਹੈਸੀਅਤ ਵਿਚ ਕੰਮ ਕਰਨ ਲੱਗਾ। ਦਲੀਪ ਸਿੰਘ ਦੀ ਉਮਰ ਘੱਟ ਹੋਣ ਕਾਰਨ ਹਕੂਮਤ ਦੀ ਵਾਗਡੋਰ ਹੀਰਾ ਸਿੰਘ ਨੇ ਆਪਣੇ ਹੱਥ ਵਿਚ ਲੈ ਲਈ। ਪੰਡਤ ਜੱਲ੍ਹਾ ਨੂੰ ਉਸ ਨੇ ਆਪਣਾ ਵਿਸ਼ੇਸ਼ ਸਲਾਹਕਾਰ ਨਿਯੁਕਤ ਕਰ ਲਿਆ। ਜਿਥੇ ਉਸ ਨੇ ਸਿੱਖ ਫ਼ੌਜ ਦੀ ਤਨਖਾਹ ਵਧਾ ਦਿੱਤੀ ਉਥੇ ਉਸ ਨੇ ਇਕ ਮਹੀਨੇ ਦੀ ਵਾਧੂ ਤਨਖਾਹ ਵੀ ਸਿੱਖ ਫ਼ੌਜ ਨੂੰ ਦੇ ਦਿੱਤੀ। ਇਸ ਦਾ ਸਿੱਟਾ ਇਹ ਨਿਕਲਿਆ ਕਿ ਸਰਕਾਰੀ ਖ਼ਜ਼ਾਨਾ ਖ਼ਾਲੀ ਹੋ ਗਿਆ ਅਤੇ ਫ਼ੌਜ ਵਿਚ ਲਾਲਚ ਹੋਰ ਵਧ ਗਿਆ ਜਿਸ ਕਾਰਨ ਸਿੱਖ ਫ਼ੌਜ ਦੀ ਮਨੋਦਸ਼ਾ ਹੋਰ ਵਿਗੜਦੀ ਗਈ। ਸਰਕਾਰੀ ਖ਼ਜ਼ਾਨੇ ਦੀ ਆਰਥਿਕ ਹਾਲਤ ਕਮਜ਼ੋਰ ਹੋ ਜਾਣ ਕਾਰਨ ਹੀਰਾ ਸਿੰਘ ਨੂੰ ਕਰ, ਮਾਲੀਆ, ਪਟੇਦਾਰੀ ਆਦਿ ਵਸੂਲ ਕਰਨ ਲਈ ਕੁਝ ਕਠੋਰ ਪ੍ਰਸ਼ਾਸਨਿਕ ਫ਼ੈਸਲੇ ਲੈਣ ਲਈ ਮਜਬੂਰ ਹੋਣਾ ਪਿਆ। ਹੀਰਾ ਸਿੰਘ ਦਾ ਚਾਚਾ ਸੁਚੇਤ ਸਿੰਘ ਵੀ ਉਸ ਦੇ ਵਜ਼ੀਰ ਬਣਨ’ਤੇ ਨਾਖੁਸ਼ ਸੀ ਕਿਉਂਕਿ ਉਹ ਆਪ ਵਜ਼ੀਰੀ ਪ੍ਰਾਪਤ ਕਰਨਾ ਚਾਹੁੰਦਾ ਸੀ। ਇਸ ਕਰਕੇ ਡੋਗਰਾ ਪਰਿਵਾਰ ਦੇ ਮੈਂਬਰ ਆਪਸੀ ਤਨਾਓ ਦਾ ਸ਼ਿਕਾਰ ਹੋ ਗਏ ਸਨ। ਇਸ ਤੋਂ ਇਲਾਵਾ ਉਸ ਨੂੰ ਆਪਣੇ ਜੋ ਦੋ ਹੋਰ ਵੱਡੇ ਦੁਸ਼ਮਣ ਪ੍ਰਤੀਤ ਹੁੰਦੇ ਸਨ, ਉਹ ਸਨ ਕਸ਼ਮੀਰ ਸਿੰਘ ਤੇ ਪਿਸ਼ੌਰਾ ਸਿੰਘ। ਇਹ ਦੋਵੇਂ ਰਣਜੀਤ ਸਿੰਘ ਦੀ ਰਾਣੀ ਦਇਆ ਕੌਰ ਦੇ ਪੁੱਤਰ ਸਨ। ਇਨ੍ਹਾਂ ਕੋਲ ਸਿਆਲਕੋਟ ਵਿਖੇ ਪੰਜਾਹ ਹਜ਼ਾਰ ਰੁਪਏ ਦੀ ਜਾਗੀਰ ਸੀ। ਹੀਰਾ ਸਿੰਘ ਨੇ ਰਾਜਾ ਗੁਲਾਬ ਸਿੰਘ ਦੀ ਮਦਦ ਨਾਲ ਇਨ੍ਹਾਂ ਦੋਵਾਂ ਨੂੰ ਸਿਆਲਕੋਟ ਵਿਚੋਂ ਕੱਢਵਾ ਦਿੱਤਾ ਸੀ। ਰਾਣੀ ਜਿੰਦ ਕੌਰ ਨੂੰ ਹੀਰਾ ਸਿੰਘ ਦੀ ਇਹ ਹਰਕਤ ਚੰਗੀ ਨਾ ਲੱਗੀ ਅਤੇ ਉਸ ਨੇ ਗੁਪਤ ਰੂਪ ਵਿਚ ਸੁਚੇਤ ਸਿੰਘ ਨੂੰ ਵਜ਼ੀਰੀ ਦੇਣ ਲਈ ਸੱਦਾ ਭੇਜਿਆ। ਸੁਚੇਤ ਸਿੰਘ, ਰਾਣੀ ਜਿੰਦ ਕੌਰ ਦੇ ਬੁਲਾਵੇ ਨੂੰ ਪ੍ਰਵਾਨ ਕਰ ਕੇ ਆਪਣੇ ਵਜ਼ੀਰ ਕੇਸਰ ਸਿੰਘ ਸਮੇਤ ਅਤੇ ਕੁਝ ਫ਼ੌਜ ਸਹਿਤ ਲਾਹੌਰ ਆ ਗਿਆ। ਜਦੋਂ ਇਸ ਗੱਲ ਦਾ ਪਤਾ ਹੀਰਾ ਸਿੰਘ ਨੂੰ ਲੱਗਿਆ ਤਾਂ ਉਸ ਨੇ ਖ਼ਾਲਸਾ ਫ਼ੌਜ ਨੂੰ ਇਕ-ਇਕ ਬੁਤਕੀ ਅਤੇ ਫ਼ੌਜੀ ਅਹਿਲਕਾਰਾਂ ਨੂੰ ਇਕ-ਇਕ ਕੈਂਠਾ ਦੇਣ ਦਾ ਲਾਲਚ ਦਿੱਤਾ ਤਾਂ ਕਿ ਉਨ੍ਹਾਂ ਨੂੰ ਸੁਚੇਤ ਸਿੰਘ ਵਿਰੁੱਧ ਲੜਾਇਆ ਜਾ ਸਕੇ। ਇਸ ਤੋਂ ਬਿਨਾਂ ਹੀਰਾ ਸਿੰਘ ਨੇ ਸੁਚੇਤ ਸਿੰਘ ਉੱਪਰ ਅੰਗਰੇਜ਼ਾਂ ਦੇ ਮਿੱਤਰ ਹੋਣ ਦਾ ਦੋਸ਼ ਵੀ ਲਗਾਇਆ। 27 ਮਾਰਚ 1844 ਈ. ਨੂੰ ਖ਼ਾਲਸਾ ਫ਼ੌਜ ਰਾਜਾ ਸੁਚੇਤ ਸਿੰਘ ਨੂੰ ਸਬਕ ਸਿਖਾਉਣ ਲਈ ਮੀਆਂ ਮੀਰ ਦੇ ਡੇਰੇ ਕੋਲ ਪਹੁੰਚ ਗਈ। ਇਥੇ ਹੀ ਸੁਚੇਤ ਸਿੰਘ ਆਪਣੇ ਵਜ਼ੀਰ ਕੇਸਰ ਸਿੰਘ ਆਪਣੇ ਸਾਥੀਆਂ ਨਾਲ ਰੁਕਿਆ ਹੋਇਆ ਸੀ। ਖ਼ਾਲਸਾ ਫ਼ੌਜ ਨੇ ਉਸ ਨੂੰ ਪਰਤ ਜਾਣ ਦੀ ਸਲਾਹ ਦਿੱਤੀ ਪਰ ਸੁਚੇਤ ਸਿੰਘ ਨੇ ਵਾਪਸ ਮੁੜਨ ਤੋਂ ਨਾਂਹ ਕਰ ਦਿੱਤੀ। ਜਿਸ ਸਮੇਂ ਖ਼ਾਲਸਾ ਫ਼ੌਜ ਅਤੇ ਸੁਚੇਤ ਸਿੰਘ ਵਿਚਕਾਰ ਜੰਗ ਹੋਈ ਤਾਂ ਸੁਚੇਤ ਸਿੰਘ ਬੜੀ ਬਹਾਦਰੀ ਨਾਲ ਲੜਦਾ ਹੋਇਆ ਆਪਣੇ ਕਈ ਸਾਥੀਆਂ ਸਮੇਤ ਮਾਰਿਆ ਗਿਆ। ਇਨ੍ਹਾਂ ਇਤਿਹਾਸਿਕ ਘਟਨਾਵਾਂ ਦਾ ਵੇਰਵਾ ਸ਼ਾਹ ਮੁਹੰਮਦ ਇਸ ਤਰ੍ਹਾਂ ਪੇਸ਼ ਕਰਦਾ ਹੈ :

ਸਿੰਘ ਜੱਲ੍ਹੇ ਦੇ ਹੱਥੋਂ ਜੋ ਤੰਗ ਆਏ,

ਦਿਲਾਂ ਵਿਚ ਕਚੀਚੀਆਂ ਖਾਂਵਦੇ ਨੀ।

ੱਗੇ ਸੱਤ ਤੇ ਅੱਠ ਸੀ ਤਲਬ ਸਾਰੀ,

ਾਰਾਂ ਜ਼ੋਰ ਦੇ ਨਾਲ ਕਰਾਂਵਦੇ ਨੀ।

ਈ ਆਖਦੇ ਦਿਓ ਇਨਾਮ ਸਾਨੂੰ,

ੈ ਕੇ ਬੁਤਕੀਆਂ ਚਾ ਗਲ ਪਾਂਵਦੇ ਨੀ।

ਾਹ ਮੁਹੰਮਦਾ ਜੱਲ੍ਹੇ ਦੇ ਮਾਰਨੇ ਨੂੰ

ੰਜ ਕੋਂਸਲੀ ਚਾ ਬਣਾਂਵਦੇ ਨੀ। 37

     ਪੰਡਤ ਜੱਲ੍ਹੇ ਦੇ ਹੱਥੋਂ ਤੰਗ ਆਏ ਸਰਦਾਰਾਂ ਜਿਵੇਂ ਕਸ਼ਮੀਰਾ ਸਿੰਘ ਅਤੇ ਪਿਸ਼ੌਰਾ ਸਿੰਘ ਨੇ ਨੌਰੰਗਾਬਾਦ ਵਿਖੇ ਸੰਤ ਬੀਰ ਸਿਘ ਦੇ ਡੇਰੇ ਵਿਚ ਸ਼ਰਨ ਲੈ ਲਈ। ਭਾਈ ਬੀਰ ਸਿੰਘ ਆਪਣੇ ਵੇਲੇ ਦੇ ਪ੍ਰਸਿੱਧ ਸੰਤ ਸਨ ਜੋ ਡੋਗਰਿਆਂ ਦੀ ਵੱਧ ਰਹੀ ਤਾਕਤ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਉਨ੍ਹਾਂ ਦਾ ਡੇਰਾ ਫਿਰੋਜ਼ਪੁਰ ਕੋਲ ਸਤਲੁਜ ਦੇ ਪੂਰਬੀ ਪਾਸੇ ਵੱਲ ਸਥਿਤ ਪਿੰਡ ਨੌਰੰਗਾਬਾਦ ਵਿਖੇ ਸੀ। ਪੰਡਤ ਦੇਬੀ ਪ੍ਰਸਾਦ ਬਾਬਾ ਬੀਰ ਸਿੰਘ ਬਾਰੇ ਲਿਖਦੇ ਹਨ :

ਇਹ ਆਦਮੀ (ਬੀਰ ਸਿੰਘ) ਮਾਝੇ ਵਿਚ ਲੋਕਾਂ ਤੋਂ ਦਾਨ ਵਜੋਂ ਰੁਪਿਆ ਲੈਂਦਾ ਹੁੰਦਾ ਸੀ ਅਤੇ ਇੰਨਾ ਅਮੀਰ ਹੋ ਗਿਆ ਸੀ ਕਿ ਉਸ ਪਾਸ ਬਾਰਾਂ ਸੌ ਪੈਦਲ ਸੈਨਾ, ਦੋ ਤਿੰਨ ਸੌ ਸਵਾਰ ਅਤੇ ਦੋ ਤੋਪਾਂ ਹੁੰਦੀਆਂ ਸਨ। ਲਾਹੌਰ ਤੋਂ ਜਿੰਨੇ ਵੀ ਸਰਦਾਰ ਕੱਢ ਦਿੱਤੇ ਗਏ ਸਨ, ਉਨ੍ਹਾਂ ਨੇ ਇਸ ਵਿਅਕਤੀ ਪਾਸ ਆ ਕੇ ਸ਼ਰਨ ਲਈ ਸੀ ਅਤੇ ਇਸ ਕਾਰਨ ਹੀਰਾ ਸਿੰਘ ਨੇ ਇਹ ਮਸ਼ਹੂਰ ਕਰ ਦਿੱਤਾ ਕਿ ਬਾਬਾ ਬੀਰ ਸਿੰਘ ਦਾ ਮਨੋਰਥ ਹਕੂਮਤ ਉੱਤੇ ਕਬਜ਼ਾ ਕਰਨਾ ਹੈ।6

            ਸੰਧਾਵਾਲੀਆ ਸਰਦਾਰ ਅਤਰ ਸਿੰਘ ਅੰਗਰੇਜ਼ਾਂ ਦੇ ਸਮਝਾਉਣ’ਤੇ ਬਾਬਾ ਬੀਰ ਸਿੰਘ ਦੇ ਟੋਲੇ ਵਿਚ ਸ਼ਾਮਲ ਹੋ ਗਿਆ ਸੀ। ਰਾਜਾ ਹੀਰਾ ਸਿੰਘ ਨੂੰ ਇਹ ਗੱਲ ਚੰਗੀ ਨਾ ਲੱਗੀ। ਉਸ ਨੇ ਖ਼ਾਲਸਾ ਫ਼ੌਜ ਨੂੰ ਸੰਧਾਵਾਲੀਏ ਸਰਦਾਰਾਂ ਦੇ ਹੱਥੋਂ ਹੋਏ ਕਤਲਾਂ ਬਾਰੇ ਦੱਸਿਆ ਅਤੇ ਸਰਦਾਰ ਅਤਰ ਸਿੰਘ ਨੂੰ ਅੰਗਰੇਜ਼ਾਂ ਦਾ ਮੁਖ਼ਬਰ ਹੋਣ ਸੰਬੰਧੀ ਜਾਣਕਾਰੀ ਦਿੱਤੀ। ਹੀਰਾ ਸਿੰਘ ਨੇ ਇਕ ਫ਼ੌਜੀ ਦਸਤਾ ਮੀਆਂ ਲਾਭ ਸਿੰਘ ਦੀ ਕਮਾਨ ਹੇਠ ਨੌਰੰਗਾਬਾਦ ਵੱਲ ਭੇਜਿਆ। ਜਿਸ ਸਮੇਂ ਫ਼ੌਜ ਦੇ ਪੰਚ ਭਾਈ ਬੀਰ ਸਿੰਘ ਨਾਲ ਗੁਫ਼ਤਗੂ ਕਰ ਰਹੇ ਸਨ ਤਾਂ ਕਿਸੇ ਗੱਲੋਂ ਸਰਦਾਰ ਅਤਰ ਸਿੰਘ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਸਭ ਦੇ ਸਾਹਮਣੇ ਗੁਲਾਬ ਸਿੰਘ ਨਾਂ ਦੇ ਇਕ ਪੰਚ ਦਾ ਕਤਲ ਕਰ ਦਿੱਤਾ। ਇਸ ਕਤਲ ਕਾਰਨ ਸਿੱਖ ਫ਼ੌਜ ਹੋਰ ਵੀ ਭੜਕ ਗਈ ਅਤੇ ਉਸ ਨੇ ਆਪਣੀਆਂ ਤੋਪਾਂ ਦਾ ਮ¨ਹ ਬੀਰ ਸਿੰਘ ਦੇ ਡੇਰੇ ਵੱਲ ਮੋੜ ਦਿੱਤਾ। ਇਸ ਲੜਾਈ ਦੇ ਸਿੱਟੇ ਵਜੋਂ ਸਰਦਾਰ ਅਤਰ ਸਿੰਘ, ਕੰਵਰ ਕਸ਼ਮੀਰਾ ਸਿੰਘ, ਭਾਈ ਬੀਰ ਸਿੰਘ ਅਤੇ ਉਨ੍ਹਾਂ ਦੇ ਹੋਰ ਕਈ ਸੈਨਿਕ ਮਾਰੇ ਗਏ। ਕੰਵਰ ਪਿਸ਼ੌਰਾ ਸਿੰਘ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਅ ਕੇ ਉਥੋਂ ਭੱਜ ਗਿਆ। ਪਰ ਜਦੋਂ ਸਿੱਖ ਫ਼ੌਜ ਦਾ ਜੋਸ਼ ਠੰਡਾ ਹੋਇਆ ਤਾਂ ਉਨ੍ਹਾਂ ਨੂੰ ਇਨ੍ਹਾਂ ਤਿੰਨਾਂ ਦੇ ਮਾਰੇ ਜਾਣ ਦਾ ਬੇਹੱਦ ਦੁੱਖ ਹੋਇਆ। ਸਿੱਖ ਫ਼ੌਜ ਨੂੰ ਇਨ੍ਹਾਂ ਤਿੰਨਾਂ ਕਤਲਾਂ ਦੇ ਜ਼ੁੰਮੇਵਾਰ ਰਾਜਾ ਹੀਰਾ ਸਿੰਘ ਅਤੇ ਉਸਦਾ ਉਸਤਾਦ ਪੰਡਤ ਜੱਲ੍ਹਾ ਪ੍ਰਤੀਤ ਹੋਏ। ਸ਼ਾਹ ਮੁਹੰਮਦ ਆਪਣੇ ਇਕ ਬੰਦ ਵਿਚ ਸਿੱਖ ਫ਼ੌਜ ਦੇ ਦਮਗਜਿਆਂ ਦੇ ਸੰਦਰਭ ਵਿਚ ਭਾਈ ਬੀਰ ਸਿੰਘ ਦੇ ਕਤਲ ਸੰਬੰਧੀ ਲਿਖਦਾ ਹੈ :

ਵੀਰ (ਬੀਰ) ਸਿੰਘ ਜੇਹੇ ਅਸਾਂ ਨਹੀਂ ਛੱਡੇ,

ਸੀਂ ਕਦੀ ਨਾ ਓਸ ਤੋਂ ਹਾਰੀਏ ਜੀ। 56

            ਸਿੱਖ ਫ਼ੌਜ, ਪੰਡਤ ਜੱਲ੍ਹੇ ਅਤੇ ਹੀਰਾ ਸਿੰਘ ਦੀਆਂ ਜ਼ਿਆਦਤੀਆਂ ਤੋਂ ਤੰਗ ਆ ਚੁੱਕੀ ਸੀ। ਇਸ ਤੋਂ ਇਲਾਵਾ ਰਾਣੀ ਜਿੰਦ ਕੌਰ ਨੇ ਵੀ ਫ਼ੌਜ ਕੋਲ ਬੇਨਤੀ ਕੀਤੀ ਸੀ ਕਿ ਜੱਲ੍ਹੇ ਨੇ ਉਸ ਦੀ ਬੇਇੱਜ਼ਤੀ ਕੀਤੀ ਹੈ। ਜੱਲ੍ਹੇ ਦੀਆਂ ਘਟੀਆ ਕਾਰਵਾਈਆਂ ਕਾਰਨ ਬਹੁਤ ਸਾਰੇ ਸਰਦਾਰ ਦਰਬਾਰ ਤੋਂ ਬਾਹਰ ਰਹਿਣ ਲੱਗੇ ਸਨ ਅਤੇ ਕਈ ਵਿਦੇਸ਼ੀ ਅਧਿਕਾਰੀ ਆਪਣੀ ਨੌਕਰੀ ਤੋਂ ਜਵਾਬ ਦੇ ਕੇ ਜਾ ਚੁੱਕੇ ਸਨ। ਇਸ ਦੇ ਸਿੱਟੇ ਵਜੋਂ ਪੰਚਾਂ ਨੇ ਜੱਲ੍ਹੇ ਨੂੰ ਦਰਬਾਰ ਵਿਚ ਬੁਲਾਉਣ ਦਾ ਫ਼ੈਸਲਾ ਕੀਤਾ। ਜਦੋਂ ਜੱਲ੍ਹੇ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਸ ਨੇ ਹੀਰਾ ਸਿੰਘ ਸਮੇਤ ਉਥੋਂ ਜੰਮੂ ਵੱਲ ਭੱਜਣ ਦਾ ਯਤਨ ਕੀਤਾ। ਪਰ ਜਲਦੀ ਹੀ ਫ਼ੌਜ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਮਾਰ ਮੁਕਾਇਆ। ਸ਼ਾਹ ਮੁੰਹਮਦ ਇਸ ਘਟਨਾ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ :

ਹੋਇਆ ਹੁਕਮ ਜੋ ਬਹੁਤ ਮਹਾਵਤਾਂ ਨੂੰ,

ੌਦੇ ਸੌਨੇ ਦੇ ਚਾਇ ਕਸਾਂਵਦੇ ਨੀ।

ਰਫ਼ ਜੰਮੂ ਦੀ ਮ¨ਹ ਮੋੜ ਚੱਲੇ,

ਾਨੂੰ ਆਇ ਕੇ ਸਿੰਘ ਮਨਾਂਵਦੇ ਨੀ।

ੇਰੇ ਅਜ਼ਲ ਦੇ ਅਕਲ ਨਾ ਮੂਲ ਆਈ,

ੁਰਾ ਆਪਣਾ ਆਪ ਕਰਾਂਵਦੇ ਨੀ।

ਾਹ ਮੁਹੰਮਦਾ ਸਿੰਘ ਲੈ ਮਿਲੇ ਤੋਪਾਂ,

      ੱਗੋਂ ਗੋਲਿਆਂ ਨਾਲ ਉਡਾਂਵਦੇ ਨੀ। 38

ਹੀਰਾ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਦਾ ਭਰਾ ਜਵਾਹਰ ਸਿੰਘ ਵਜ਼ੀਰ ਬਣਿਆ। ਹੁਣ ਰਾਣੀ ਜਿੰਦਾਂ ਨੇ ਜਵਾਹਰ ਸਿੰਘ ਦੀ ਮਦਦ ਨਾਲ ਪੰਜਾਬ ਦੇ ਰਾਜ ਪ੍ਰਬੰਧ ਨੂੰ ਚਲਾਉਣਾ ਸ਼ੁਰੂ ਕੀਤਾ। ਇਸ ਦੌਰਾਨ ਹੀ ਪਹਾੜੀ ਰਾਜੇ ਗੁਲਾਬ ਸਿੰਘ ਨੇ ਲਾਹੌਰ ਦਰਬਾਰ ਦੀ ਕਮਜ਼ੋਰੀ ਦਾ ਲਾਭ ਉਠਾ ਕੇ ਆਪਣਾ ਸੁਤੰਤਰ ਰਾਜ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ। ਮਹਾਰਾਣੀ ਜਿੰਦ ਕੌਰ ਨੇ ਅੰਗਰੇਜ਼ ਫ਼ੌਜ ਨੂੰ ਰੋਕਣ ਲਈ ਸਤਲੁਜ ਦਰਿਆ ਦੇ ਕੰਢੇ’ਤੇ ਤੈਨਾਤ ਸਿੱਖ ਫ਼ੌਜ ਨੂੰ ਜੰਮੂ ਵੱਲ ਕੂਚ ਕਰਨ ਦਾ ਆਦੇਸ਼ ਜਾਰੀ ਕੀਤਾ। ਖ਼ਾਲਸਾ ਫ਼ੌਜ ਨੇ ਜੰਮੂ ਵੱਲ ਜਾਂਦਿਆਂ ਕਾਫ਼ੀ ਤਬਾਹੀ ਮਚਾ ਦਿੱਤੀ। ਪੰਡਤ ਦੇਬੀ ਪ੍ਰਸਾਦ ਦਾ ਵਿਚਾਰ ਹੈ ਕਿ “ਇਸ ਗੱਲ ਤੋਂ ਦਰਬਾਰ ਇੰਨਾ ਖੁਸ਼ ਹੋਇਆ ਅਤੇ ਉਸ ਦਾ ਹੋਂਸਲਾ ਹੋਰ ਵੱਧ ਗਿਆ। ਉਸ ਨੇ ਫ਼ੌਜ ਨੂੰ ਅਖਵਾ ਭੇਜਿਆ ਕਿ ਤੁਸੀਂ ਜੰਮੂ ਨੂੰ ਜਾ ਕੇ ਫਤਹਿ ਕਰੋ। ਸੋ ਦਰਬਾਰ ਦੇ ਹੁਕਮ ਨਾਲ ਫ਼ੌਜ ਗੁਲਾਬ ਸਿੰਘ ਦੀ ਰਾਜਧਾਨੀ ਵੱਲ ਤੁਰ ਪਈ ਅਤੇ ਬਿਨਾਂ ਕਿਸੇ ਸਖ਼ਤ ਲੜਾਈ ਦੇ ਆਪਣੀ ਇੱਛਤ ਮੰਜ਼ਲ’ਤੇ ਜਾ ਪੁੱਜੀ।7 ਸ਼ਾਹ ਮੁਹੰਮਦ ਵੀ ਇਸ ਇਤਿਹਾਸਿਕ ਘਟਨਾ ਵੱਲ ਇਸ਼ਾਰਾ ਕਰਦਾ ਹੋਇਆ ਲਿਖਦਾ ਹੈ :

ਹੀਰਾ ਸਿੰਘ ਤੇ ਜੱਲ੍ਹੇ ਨੂੰ ਮਾਰ ਕੇ ਜੀ,

ਵਾਹਰ ਸਿੰਘ ਵਜ਼ੀਰ ਬਣਾਂਵਦੇ ਨੀ।

ਰਫ਼ ਜੰਮੂ ਪਹਾੜ ਦੀ ਹੋ ਚਲੇ,

ਾਹੀਂ ਸ਼ੋਰ ਖ਼ਰੂਦ ਮਚਾਂਵਦੇ ਨੀ।

ਥੋਂ ਰਾਜਾ ਗੁਲਾਬ ਸਿੰਘ ਬੰਨ ਆਂਦਾ,

ੈਂਠੇ ਫੇਰ ਲੈ ਕੇ ਗਲੀਂ ਪਾਂਵਦੇ ਨੀ।

ਾਹ ਮੁਹੰਮਦਾ ਅਸਾਂ ਹੁਣ ਕੜੇ ਲੈਣੇ,

      ਵਾਹਰ ਸਿੰਘ ਨੂੰ ਆਖ ਸੁਣਾਂਵਦੇ ਨੀ। 39

ਗੁਲਾਬ ਸਿੰਘ ਸਿੱਖ ਫ਼ੌਜ ਵੱਲੋਂ ਕੀਤੀ ਜਾ ਰਹੀ ਤਬਾਹੀ ਨੂੰ ਵੇਖ ਕੇ ਭੈਅ-ਭੀਤ ਹੋ ਗਿਆ ਅਤੇ ਉਸ ਨੇ ਲਾਹੌਰ ਦਰਬਾਰ ਦੇ ਅਧੀਨ ਰਹਿਣਾ ਸਵੀਕਾਰ ਕਰ ਲਿਆ। ਪੰਡਤ ਦੇਬੀ ਪ੍ਰਸਾਦ ਆਪਣੀ ਪ੍ਰਸਿੱਧ ਪੁਸਤਕ ਗੁਲਸ਼ਨ--ਪੰਜਾਬ ਵਿਚ ਗੁਲਾਬ ਸਿੰਘ ਦੀ ਇਸ ਅਧੀਨਗੀ ਸੰਬੰਧੀ ਲਿਖਦੇ ਹਨ :

ਗੁਲਾਬ ਸਿੰਘ ਨੇ ਫਿਰ ਫ਼ੌਜ ਵਿਚ ਆ ਕੇ ਕਿਹਾ ਮੈਂ ਅਤੇ ਮੇਰਾ ਪਰਿਵਾਰ ਖ਼ਾਲਸਾ ਫ਼ੌਜ ਦਾ ਦਾਸ ਹੈ ਅਤੇ ਸਦਾ ਦਾਸ ਰਹੇ ਹਾਂ ਅਤੇ ਰਵਾਂਗੇ, ਅਤੇ ਕਦੇ ਵੀ ਉਸ ਦੇ ਵਿਰੁੱਧ ਹੱਥ ਨਹੀਂ ਚੁੱਕਾਂਗਾ। ਭਾਵੇਂ ਮੈਂ ਸਖ਼ਤੇ ਤੇ ਜ਼ੁਲਮ ਨਾਲ ਰੁਪਿਆ ਇਕੱਠਾ ਕਰਦਾ ਹਾਂ, ਪਰ ਅਸਲ ਵਿਚ ਸਭ ਰੁਪਿਆ ਖ਼ਾਲਸਾ ਫ਼ੌਜ ਲਈ ਇਕੱਠਾ ਕਰਦਾ ਹਾਂ।8

ਇਸ ਤਰ੍ਹਾਂ ਗੁਲਾਬ ਸਿਘ ਨੇ ਸਿੱਖ ਸੈਨਿਕਾਂ ਦੀ ਕਾਫ਼ੀ ਟਹਿਲ ਸੇਵਾ ਕੀਤੀ ਅਤੇ ਸਿੱਖ ਫ਼ੌਜ ਨੂੰ ਉਸ ਨੇ ਲਗਪਗ ਚਾਰ ਲੱਖ ਰੁਪਿਆ ਭੇਟ ਕੀਤਾ। ਪਰ ਜਿਸ ਸਮੇਂ ਸਿੱਖ ਫ਼ੌਜ ਵਾਪਸ ਪਰਤ ਰਹੀ ਸੀ ਤਾਂ ਡੋਗਰਾ ਫ਼ੌਜ ਨੇ ਇਹ ਰੁਪਈਆ ਉਸ ਕੋਲੋਂ ਖੋਹ ਲਿਆ। ਖ਼ਾਲਸਾ ਫ਼ੌਜ ਨੇ ਦੁਬਾਰਾ ਜੰਮੂ’ਤੇ ਹਮਲਾ ਕਰ ਦਿੱਤਾ ਅਤੇ ਡੋਗਰਾ ਫ਼ੌਜ ਦਾ ਭਾਰੀ ਨੁਕਸਾਨ ਕੀਤਾ। ਰਾਜਾ ਗੁਲਾਬ ਸਿੰਘ ਨੂੰ ਦੁਬਾਰਾ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਨੂੰ ਆਪਣੀ ਤਲਵਾਰ ਰੱਖ ਕੇ ਸਿੱਖ ਫ਼ੌਜ ਕੋਲੋਂ ਮਾਫ਼ੀ ਮੰਗਣ ਲਈ ਮਜਬੂਰ ਹੋਣਾ ਪਿਆ। ਉਸ ਨੇ ਫ਼ੌਜ ਨੂੰ ਪੈਂਤੀ ਲੱਖ ਰੁਪਏ ਨਜ਼ਰਾਨੇ ਵਜੋਂ ਦੇਣ ਦਾ ਇਕਰਾਰ ਕੀਤਾ। ਉਸ ਨੇ ਤਹਿ ਕੀਤਾ ਕਿ ਪੰਜ ਲੱਖ ਰੁਪਏ ਉਹ ਤੁਰੰਤ ਦੇਵੇਗਾ ਅਤੇ ਸਿੱਖ ਫ਼ੌਜ ਸਮੇਤ ਲਾਹੌਰ ਦਰਬਾਰ ਵਿਚ ਹਾਜ਼ਰ ਹੋਵੇਗਾ। ਪਰ ਜਦੋਂ ਗੁਲਾਬ ਸਿੰਘ ਲਾਹੌਰ ਦਰਬਾਰ ਵਿਚ ਹਾਜ਼ਰ ਹੋਇਆ ਤਾਂ ਉਸ ਨੂੰ ਨਜ਼ਰਬੰਦ ਕਰ ਲਿਆ ਗਿਆ ਅਤੇ ਉਸ ਨੂੰ ਲਗਪਗ ਅਠਾਹਠ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਪਰ ਗੁਲਾਬ ਸਿੰਘ ਕੇਵਲ ਸੈਂਤੀ ਲੱਖ ਰੁਪਈਆ ਹੀ ਜੁਰਮਾਨੇ ਵਜੋਂ ਦੇ ਸਕਿਆ ਕਿਉਂਕਿ ਉਸ ਨੇ ਇਹ ਕਹਿ ਕੇ ਛੁਟਕਾਰਾ ਪ੍ਰਾਪਤ ਕਰ ਲਿਆ ਕਿ ਉੱਤਰੀ ਸਰਹੱਦ ਉੱਤੇ ਚੀਨੀ ਫ਼ੌਜ ਵੱਲੋਂ ਹਮਲਾ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਸਿੱਖ ਫ਼ੌਜ ਤੋਂ ਆਗਿਆ ਲੈ ਕੇ ਉਹ ਜੰਮੂ ਪਰਤ ਗਿਆ।

ਇਸ ਸਮੇਂ ਦੌਰਾਨ ਸਿੱਖ ਰਾਜ ਵਿਚ ਕਾਫ਼ੀ ਜ਼ਿਆਦਾ ਬੁਰਛਾਗਰਦੀ ਫੈਲ ਗਈ ਅਤੇ ਫ਼ੌਜ ਦੀਆਂ ਲਾਲਚੀ ਰੁਚੀਆਂ ਅਤੇ ਲੁੱਟਮਾਰ ਨੇ ਗੰਭੀਰ ਅਰਾਜਕਤਾ ਦਾ ਮਾਹੌਲ ਪੈਦਾ ਕਰ ਦਿੱਤਾ। ਜਦੋਂ ਰਾਣੀ ਜਿੰਦਾਂ ਦਾ ਭਰਾ ਜਵਾਹਰ ਸਿੰਘ ਵਜ਼ੀਰੇ-ਆਜ਼ਮ ਬਣਿਆ ਤਾਂ ਉਸ ਲਈ ਰਾਜ ਪ੍ਰਬੰਧ ਚਲਾਉਣਾ ਮੁਸ਼ਕਲ ਹੋ ਗਿਆ। ਕੰਵਰ ਪਿਸ਼ੌਰਾ ਸਿੰਘ ਨੇ ਮੌਕਾ ਵੇਖਦਿਆਂ ਹੀ ਅਟਕ ਦੇ ਕਿਲ੍ਹੇ ਉੱਪਰ ਹਮਲਾ ਕਰ ਦਿੱਤਾ ਅਤੇ ਉਸ ਉੱਪਰ ਆਪਣਾ ਕਬਜ਼ਾ ਜਮਾ ਲਿਆ। ਜਵਾਹਰ ਸਿੰਘ ਵੱਲੋਂ ਸਰਦਾਰ ਚਤਰ ਸਿੰਘ ਅਟਾਰੀ ਵਾਲੇ ਨੂੰ ਉਸ ਦੇ ਵਿਰੁੱਧ ਭੇਜਿਆ ਗਿਆ। ਚਤਰ ਸਿੰਘ ਨੇ ਬੜੀ ਚਤੁਰਾਈ ਨਾਲ ਕੰਵਰ ਪਿਸ਼ੌਰਾ ਸਿੰਘ ਨਾਲ ਸਮਝੌਤੇ ਦਾ ਵਾਹਦਾ ਕੀਤਾ ਅਤੇ ਉਸ ਨੂੰ ਧੋਖੇ ਨਾਲ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿਚ ਉਸ ਨੇ ਕੰਵਰ ਪਿਸ਼ੌਰਾ ਸਿੰਘ ਨੂੰ ਖ਼ਤਮ ਕਰਵਾ ਦਿੱਤਾ। ਸ਼ਾਹ ਮੁਹੰਮਦ ਇਸ ਅਰਾਜਕਤਾ ਵਾਲੀ ਸਥਿਤੀ ਬਾਰੇ ਲਿਖਦਾ ਹੈ :

ਕਿਹਾ ਬੁਰਛਿਆਂ ਆਣ ਅੰਧੇਰ ਪਾਇਆ,

ੇਹੜਾ ਬਹੇ ਗੱਦੀ ਉਹ ਨੂੰ ਮਾਰ ਲੈਂਦੇ

ੜੇ ਕੈਂਠੇ ਇਨਾਮ ਰੁਪਏ ਬਾਰ੍ਹਾਂ,

ਦੇ ਪੰਜ ਤੇ ਸੱਤ ਨਾ ਚਾਰ ਲੈਂਦੇ।

ਈ ਤੁਰੇ ਨੀ ਕਿਲ੍ਹੇ ਦੀ ਲੁੱਟ ਕਰਕੇ,

ਈ ਸ਼ਹਿਰ ਦੇ ਲੁੱਟ ਬਜ਼ਾਰ ਲੈਂਦੇ।

ਾਹ ਮੁਹੰਮਦਾ ਚੜੇ ਮਝੈਲ ਭਈਏ,

      ੈਸਾ ਤਲਬ ਦਾ ਨਾਲ ਪੈਜ਼ਾਰ ਲੈਂਦੇ। 40

ਜਦੋਂ ਕੰਵਰ ਪਿਸ਼ੌਰਾ ਸਿੰਘ ਦੇ ਕਤਲ ਦਾ ਪਤਾ ਗੁਲਾਬ ਸਿੰਘ ਅਤੇ ਉਸ ਦੇ ਸਾਥੀ ਮੀਆਂ ਪਿਰਥੀ ਸਿੰਘ ਵਰਗੇ ਰਾਜਪੂਤਾਂ ਨੂੰ ਲੱਗਾ ਤਾਂ ਉਨ੍ਹਾਂ ਨੇ ਇਸ ਕਤਲ ਦਾ ਜ਼ੁੰਮੇਵਾਰ ਜਵਾਹਰ ਸਿੰਘ ਨੂੰ ਦੱਸਿਆ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਜਵਾਹਰ ਸਿੰਘ ਨੇ ਕੰਵਰ ਪਿਸ਼ੌਰਾ ਸਿੰਘ ਨੂੰ ਮਰਵਾ ਕੇ ਅਟਕ ਦਰਿਆ ਵਿਚ ਸੁਟਵਾ ਦਿੱਤਾ ਸੀ ਅਤੇ ਇਸ ਖੁਸ਼ੀ ਵਿਚ ਲਾਹੌਰ ਕਿਲ੍ਹੇ ਅੰਦਰ ਰੌਸ਼ਨੀ ਕਰਵਾਈ ਸੀ। ਸਿੱਖ ਫ਼ੌਜ ਨੇ ਇਸ ਗੱਲ ਦਾ ਬੜਾ ਬੁਰਾ ਮਨਾਇਆ ਸੀ। ਇਸ ਕਰਕੇ ਖ਼ਾਲਸਾ ਪੰਚਾਂ ਨੇ ਜਵਾਹਰ ਸਿੰਘ ਨੂੰ ਦਰਬਾਰ ਵਿਚ ਹਾਜ਼ਰ ਹੋਣ ਦਾ ਹੁਕਮ ਦਿੱਤਾ। ਖ਼ਾਲਸੇ ਦਾ ਹੁਕਮ ਮੰਨ ਕੇ ਵਜ਼ੀਰ ਜਵਾਹਰ ਸਿੰਘ ਆਪਣੀ ਭੈਣ ਰਾਣੀ ਜਿੰਦਾਂ ਅਤੇ ਕੰਵਰ ਦਲੀਪ ਸਿੰਘ ਸਮੇਤ ਦਰਬਾਰ ਹਾਜ਼ਰ ਹੋਇਆ। ਖ਼ਾਲਸਾ ਫ਼ੌਜ ਨੇ ਉਸ ਨੂੰ ਮਾਰਨ ਲਈ ਰਾਣੀ ਜਿੰਦਾਂ ਅਤੇ ਕੰਵਰ ਦਲੀਪ ਸਿੰਘ ਨਾਲੋਂ ਵੱਖਰਾ ਕਰ ਲਿਆ। ਰਾਣੀ ਜਿੰਦਾਂ ਨੇ ਪੰਚਾਂ ਦੇ ਬਹੁਤ ਤਰਲੇ ਕੀਤੇ ਕਿ ਉਸ ਦੇ ਭਰਾ ਨੂੰ ਨਾ ਮਾਰੋ ਪਰ ਗੁੱਸੇ ਵਿਚ ਆਏ ਪੰਚਾਂ ਨੇ ਰਾਣੀ ਜਿੰਦਾਂ ਦੀ ਇਕ ਨਾ ਸੁਣੀ ਅਤੇ ਅਖ਼ੀਰ 21 ਸਤੰਬਰ 1845 ਈ. ਦੀ ਸ਼ਾਮ ਨੂੰ ਜਵਾਹਰ ਸਿੰਘ ਨੂੰ ਵੀ ਖ਼ਤਮ ਕਰ ਦਿੱਤਾ। ਰਾਣੀ ਜਿੰਦਾਂ ਨੇ ਖ਼ਾਲਸਾ ਫ਼ੌਜ ਦੀ ਇਸ ਘਿਨਾਉਣੀ ਹਰਕਤ’ਤੇ ਬੁਰਾ ਭਲਾ ਕਿਹਾ ਪਰ ਖ਼ਾਲਸੇ ਨੇ ਉਸ ਦੀ ਕੋਈ ਪ੍ਰਵਾਹ ਨਾ ਕੀਤੀ ਸਗੋਂ ਉਸ ਨੂੰ ਗਰੀਬ ਘਰਾਣੇ ਵਿਚੋਂ ਹੋਣ ਦੇ ਤਾਅਨੇ-ਮਿਹਣੇ ਦਿੱਤੇ। ਜਵਾਹਰ ਸਿੰਘ ਦੀ ਮੌਤ’ਤੇ ਰਾਣੀ ਜਿੰਦਾਂ ਨੇ ਡ¨ਘੇ ਵੈਣ ਪਾਏ ਪਰ ਇਨ੍ਹਾਂ ਦਾ ਖ਼ਾਲਸਾ ਫ਼ੌਜ’ਤੇ ਕੋਈ ਅਸਰ ਨਾ ਹੋਇਆ। ਸ਼ਾਹ ਮੁਹੰਮਦ ਇਸ ਭਿਆਨਕ ਸਥਿਤੀ ਦਾ ਚਿੱਤਰਨ ਇਸ ਤਰ੍ਹਾਂ ਕਰਦਾ ਹੈ :

ਮਾਈ ਕੈਦ ਕਨਾਤ ਦੇ ਵਿਚ ਕੀਤੀ,

ਕਿਸ ਨੂੰ ਰੋਇ ਕੇ ਪਈ ਸੁਣਾਵਣੀ ਹੈਂ।

ੇਰਾ ਕੌਣ ਹਮਾਇਤੀ ਸੁਣਨ ਵਾਲਾ,

ਜਿਸ ਨੂੰ ਪਾਇ ਕੇ ਵੈਣ ਦਿਖਾਵਣੀ ਹੈਂ।

ਕਿਹੜੇ ਪਾਤਸ਼ਾਹ ਦਾ ਪੁੱਤ ਮੋਇਆ ਸਾਥੋਂ,

ਜਿਹੜੇ ਡ¨ਘੜੇ ਵੈਣ ਤ¨ ਪਾਵਣੀ ਹੈਂ।

ਾਹ ਮੁਹੰਮਦਾ ਦੇ ਇਨਾਮ ਸਾਨੂੰ,

      ਾਡੇ ਜ਼ੋਰ ਤੇ ਰਾਜ ਕਮਾਵਣੀ ਹੈਂ। 43

ਉਪਰੋਕਤ ਘਟਨਾ ਦਾ ਰਾਣੀ ਜਿੰਦਾਂ ਨੂੰ ਬੜਾ ਦੁੱਖ ਲੱਗਾ। ਹੁਣ ਫ਼ੌਜ ਵਿਚ ਫੈਲੀ ਅਰਾਜਕਤਾ ਕਾਰਨ ਕੋਈ ਵੀ ਵਜ਼ੀਰ ਬਣਨ ਲਈ ਤਿਆਰ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਫ਼ੌਜ ਉੱਤੇ ਕਿਸੇ ਰਾਜੇ, ਰਾਣੀ, ਵਜ਼ੀਰ ਜਾਂ ਕਿਸੇ ਹੋਰ ਸਰਦਾਰ ਦਾ ਕੋਈ ਕੰਟਰੋਲ ਨਹੀਂ ਰਿਹਾ। ਖ਼ਾਲਸਾ ਫ਼ੌਜ ਕਦੋਂ ਵੀ ਅਤੇ ਕਿਸੇ ਨੂੰ ਵੀ ਕਤਲ ਕਰ ਸਕਦੀ ਹੈ। ਇਹੋ ਕਾਰਨ ਸੀ ਕਿ ਕੁਝ ਸਿਆਣੇ ਸਰਦਾਰ ਲਾਹੌਰ ਦਰਬਾਰ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਤੋਂ ਕੰਨੀ ਕਤਰਾਉਣ ਲੱਗੇ। ਕੁਝ ਸਮੇਂ ਲਈ ਰਾਣੀ ਜਿੰਦਾਂ ਖ਼ੁਦ ਰਾਜ-ਭਾਗ ਦਾ ਕੰਮ ਚਲਾਉਂਦੀ ਰਹੀ। ਆਖ਼ਰ 9 ਨਵੰਬਰ 1845 ਨੂੰ ਪਰਚੀਆਂ ਪਾਈਆਂ ਗਈਆਂ ਅਤੇ ਲਾਲ ਸਿੰਘ ਨੂੰ ਵੱਡਾ ਵਜ਼ੀਰ ਅਤੇ ਤੇਜਾ ਸਿੰਘ ਨੂੰ ਫ਼ੌਜ ਦਾ ਸੈਨਾਪਤੀ ਬਣਾਇਆ ਗਿਆ। ਇਸ ਦਾ ਇਕ ਕਾਰਨ ਇਹ ਵੀ ਸੀ ਕਿ ਫ਼ੌਜ ਦੀ ਬੁਰਛਾਗਰਦੀ ਕਾਰਨ ਬਹੁਤ ਸਾਰੇ ਸਿੱਖ ਸਰਦਾਰ ਮਾਰੇ ਗਏ ਸਨ ਅਤੇ ਸ਼ਾਮ ਸਿੰਘ ਅਟਾਰੀ ਤੇ ਲਹਿਣਾ ਸਿੰਘ ਮਜੀਠੀਆ ਨੇ ਪਹਿਲਾਂ ਹੀ ਕਿਨਾਰਾ ਕਰ ਲਿਆ ਸੀ। ਇਸ ਦਾ ਹੀ ਨਤੀਜਾ ਸੀ ਕਿ ਤੇਜਾ ਸਿੰਘ ਅਤੇ ਲਾਲ ਸਿੰਘ, ਜਿਹੜੇ ਪੰਜਾਬ ਤੋਂ ਬਾਹਰ ਦੇ ਸਨ ਅਤੇ ਅੰਗਰੇਜ਼ ਪੱਖੀ ਸਨ, ਉੱਚੇ ਅਹੁੱਦਿਆਂ’ਤੇ ਆਣ ਬੈਠੇ ਸਨ। ਇਹ ਦੋਵੇਂ ਏਨੇ ਵੱਡੇ ਉੱਚੇ ਅਹੁਦਿਆਂ ਦੇ ਯੋਗ ਨਹੀਂ ਸਨ ਅਤੇ ਨਾ ਹੀ ਇਨ੍ਹਾਂ ਵਿਚ ਦੇਸ਼ ਪਿਆਰ ਦਾ ਜਜ਼ਬਾ ਸੀ। ਇਹੋ ਕਾਰਨ ਸੀ ਕਿ ਜਦੋਂ ਅੰਗਰੇਜ਼ ਸਾਮਰਾਜ ਪੰਜਾਬ ਉੱਪਰ ਹਮਲੇ ਦੀ ਤਿਆਰੀ ਕਰ ਰਿਹਾ ਸੀ ਤਾਂ ਇਹ ਦੋਵੇਂ ਆਪਣੀ ਹਿਫ਼ਾਜ਼ਤ ਅਤੇ ਲਾਲਚ ਲਈ ਅੰਗਰੇਜ਼ਾਂ ਨਾਲ ਜਾ ਮਿਲੇ ਸਨ।

ਦੂਸਰੇ ਪਾਸੇ ਰਾਣੀ ਜਿੰਦਾਂ ਨੂੰ ਸਿੱਖ ਫ਼ੌਜ ਦੀ ਵਿਗੜ ਰਹੀ ਹਾਲਤ ਦਾ ਬੜਾ ਅਫ਼ਸੋਸ ਸੀ। ਸ਼ਰਧਾ ਰਾਮ ਫਿਲੌਰੀ ਆਪਣੀ ਪੁਸਤਕ ਸਿੱਖਾਂ ਦੇ ਰਾਜ ਦੀ ਵਿਥਿਆ ਵਿਚ ਲਿਖਦੇ ਹਨ ਕਿ “ਇਥੇ ਲਾਹੌਰ ਵਿਚ ਮਾਈ ਜਿੰਦਾਂ ਨੇ ਖਿਆਲ ਕੀਤਾ ਕਿ ਸਿੱਖ ਜੋ ਹੁਣ ਬਹੁਤ ਭੂਹੇ ਚੜ੍ਹੇ ਹੋਏ ਅਤੇ ਆਪ ਮੁਹਾਰੇ ਹੋ ਰਹੇ ਨੇ...ਤੇ ਮਾਲੂਮ ਹੁੰਦਾ ਹੈ ਕਿ ਇਹ ਭੂਤਮੰਡਲੀ ਮੇਰੇ ਦਲੀਪ ਸਿੰਘ ਨਾਲ ਵੀ ਬਿਗਾੜ ਲਵੇ...।”9 ਸ਼ਾਹ ਮੁੰਹਮਦ ਰਾਣੀ ਜਿੰਦਾਂ ਦੀ ਅਜਿਹੀ ਮਾਨਸਿਕਤਾ ਦਾ ਚਿਤਰਨ ਇਸ ਤਰ੍ਹਾਂ ਕਰਦਾ ਹੈ :

ਪਈ ਝੂਰਦੀ ਏ ਰਾਣੀ ਜਿੰਦ ਕੌਰਾਂ,

ਕਿਥੋਂ ਕੱਢਾਂ ਮੈਂ ਕਲਗੀਆਂ ਨਿੱਤ ਤੋੜੇ

ੇਰੇ ਸਾਮ੍ਹਣੇ ਕੋਹਿਆ ਏ ਵੀਰ ਮੇਰਾ,

ਜਿਸ ਦੀ ਤਾਬਿਆ ਲੱਖ ਹਜ਼ਾਰ ਘੋੜੇ।

ਕਿਥੋਂ ਕੱਢਾਂ ਮੈਂ ਦੇਸ ਫ਼ਿਰੰਗੀਆਂ ਦਾ,

ੋਈ ਮਿਲੇ ਜੋ ਇਨ੍ਹਾਂ (ਦਾ) ਗਰਬ ਤੋੜੇ

ਾਹ ਮੁਹੰਮਦਾ ਓਸ ਥੀਂ ਜਾਨ ਵਾਰਾਂ,

      ਵਾਹਰ ਸਿੰਘ ਦਾ ਵੈਰ ਜੋ ਕੋਈ ਮੋੜੇ। 44

ਉਪਰੋਕਤ ਸਤਰਾਂ ਤੋਂ ਪਤਾ ਚਲਦਾ ਹੈ ਕਿ ਸ਼ਾਹ ਮੁਹੰਮਦ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਦਾ ਤਤਕਾਲੀਨ ਕਾਰਨ ਰਾਣੀ ਜਿੰਦ ਕੌਰ ਦੀ ਆਪਣੇ ਭਰਾ ਜਵਾਹਰ ਸਿੰਘ ਦੇ ਕਤਲ ਦਾ ਬਦਲਾ ਲੈਣ ਦੀ ਭਾਵਨਾ ਮੰਨਦਾ ਹੈ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਅਨੁਸਾਰ ਰਾਣੀ ਜਿੰਦ ਕੌਰ ਅੰਗਰੇਜ਼ਾਂ ਨੂੰ ਇਕ ਗੁਪਤ ਪੱਤਰ ਲਿਖਦੀ ਹੈ। ਇਸ ਪੱਤਰ ਵਿਚ ਉਹ ਅੰਗਰੇਜ਼ਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਉਸ ਵੱਲੋਂ ਭੇਜੀ ਜਾਣ ਵਾਲੀ ਖ਼ਾਲਸਾ ਫ਼ੌਜ ਦੇ ਦੰਦ ਖੱਟੇ ਕਰੇ। ਰਾਣੀ ਜਿੰਦ ਕੌਰ ਅੰਗਰੇਜ਼ਾਂ ਨੂੰ ਇਹ ਵੀ ਯਕੀਨ ਦਵਾਉਂਦੀ ਹੈ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਉਹ ਸਿੱਖ ਫ਼ੌਜ ਦਾ ਰਸਦ-ਪਾਣੀ ਵੀ ਬੰਦ ਕਰ ਦੇਵੇਗੀ। ਉਸ ਵੱਲੋਂ ਅੰਗਰੇਜ਼ਾਂ ਨੂੰ ਇਹ ਵੀ ਸੁਝਾਅ ਦਿੱਤਾ ਗਿਆ ਕਿ ਸਤਲੁਜ ਪਾਰ ਦਾ ਇਲਾਕਾ ਉਹ ਮੱਲ ਲੈਣ ਤਾਂ ਕਿ ਸਿੱਖ ਫ਼ੌਜ, ਅੰਗਰੇਜ਼ ਫ਼ੌਜ ਨਾਲ ਲੜਨ ਲਈ ਮਜਬੂਰ ਹੋ ਜਾਵੇ। ਇਸ ਤੋਂ ਇਲਾਵਾ ਇਸ ਪੱਤਰ ਵਿਚ ਇਹ ਵੀ ਸੂਚਨਾ ਦਿੱਤੀ ਗਈ ਕਿ ਸਿੱਖ ਫ਼ੌਜ ਦੇ ਵੱਡੇ ਅਫ਼ਸਰ ਅੰਗਰੇਜ਼ਾਂ ਦੇ ਵਿਰੁੱਧ ਨਹੀਂ ਲੜਨਗੇ। ਸ਼ਾਹ ਮੁਹੰਮਦ ਅਨੁਸਾਰ :

ਅਰਜ਼ੀ ਲਿਖੀ ਫ਼ਿਰੰਗੀ ਨੂੰ ਕੁੰਜ ਗੋਸ਼ੇ,

ਹਿਲੇ ਆਪਣਾ ਸੁੱਖ ਆਨੰਦ ਵਾਰੀ।

ੇਰੇ ਵੱਲ ਮੈਂ ਫ਼ੌਜਾਂ ਨੂੰ ਘੱਲਣੀ ਆਂ,

ੱਟੇ ਕਰੀਂ ਤ¨ ਇਨ੍ਹਾਂ ਦੇ ਦੰਦ ਵਾਰੀ।

ਜਿਹੜਾ ਜ਼ੋਰ ਤ¨ ਆਪਣਾ ਸਭ ਲਾਵੀਂ,

ਪਿੱਛੇ ਖਰਚ ਮੈਂ ਕਰਾਂਗੀ ਬੰਦ ਵਾਰੀ।

ਾਹ ਮੁਹੰਮਦਾ ਫੇਰ ਨਾ ਆਉਣ ਮੁੜ ਕੇ,

      ੈਨੂੰ ਏਤਨੀ ਬਾਤ ਪਸੰਦ ਵਾਰੀ। 47

ਰਾਣੀ ਜਿੰਦਾਂ ਦੁਆਰਾ ਲਿਖੇ ਇਸ ਗੁਪਤ ਪੱਤਰ ਦੇ ਸੰਬੰਧ ਵਿਚ ਬਹੁਤ ਸਾਰੇ ਇਤਿਹਾਸਕਾਰ ਭਾਵੇਂ ਸਹਿਮਤ ਨਹੀਂ ਹਨ ਪਰ ਪ੍ਰਸਿੱਧ ਵਿਦਵਾਨ ਸੀਤਾ ਰਾਮ ਕੋਹਲੀ ਇਸ ਖ਼ਤ ਸੰਬੰਧੀ ਟਿੱਪਣੀ ਕਰਦੇ ਹੋਏ ਲਿਖਦੇ ਹਨ ਕਿ “ਖ਼ਾਲਸਾ ਫ਼ੌਜ ਨੂੰ ਅੰਗਰੇਜ਼ ਵਿਰੁੱਧ ਜੰਗ ਲਈ ਤਿਆਰ ਕਰਨ ਅਤੇ ਮਗਰੋਂ ਖਰਚ ਬੰਦ ਕਰਨ ਬਾਰੇ ਅਤੇ ਫਰੰਗੀ ਨੂੰ ਚੋਰੀ-ਚੋਰੀ ਚਿੱਠੀ ਲਿਖਣ ਦਾ ਜੋ ਵਰਣਨ ਕਵੀ ਨੇ ਕੀਤਾ ਹੈ ਉਸ ਦਾ ਸੰਕੇਤ ਉਸ ਸੁਨੇਹੇ ਵੱਲ ਹੈ ਜੋ ਸ਼ਮਸ਼ੁਦੀਨ ਕਸੂਰੀਆ ਮੁਨਸ਼ੀ ਰਾਜਾ ਗੁਲਾਬ ਸਿੰਘ ਨੇ 12 ਦਸੰਬਰ, 1845 ਨੂੰ ਕਪਤਾਨ ਨਿਕਲਸਨ ਨੂੰ ਫਿਰੋਜ਼ਪੁਰ ਜਾ ਦਿੱਤਾ ਸੀ।”10

ਉਧਰ ਪਹਿਲਾਂ ਹੀ ਅੰਗਰੇਜ਼ ਲੁਧਿਆਣੇ ਤੇ ਫਿਰੋਜ਼ਪੁਰ ਵਿਚ ਡੇਰਾ ਜਮਾਈ ਬੈਠੇ ਸਨ ਅਤੇ ਲਾਹੌਰ ਦਰਬਾਰ ਦੀ ਖ਼ਾਨਾਜੰਗੀ ਨੂੰ ਬੜੇ ਗਹੁ ਨਾਲ ਵਾਚ ਰਹੇ ਸਨ। ਉਹ ਹਰ ਹਾਲਤ ਵਿਚ ਸਾਰੇ ਪੰਜਾਬ ਨੂੰ ਆਪਣੇ ਅਧਿਕਾਰ ਵਿਚ ਲੈਣਾ ਚਾਹੁੰਦੇ ਸਨ। ਇਹੋ ਕਾਰਨ ਸੀ ਕਿ ਉਹ ਅਫ਼ਗਾਨਿਸਤਾਨ ਦੇ ਅਮੀਰ ਲੋਕਾਂ ਅਤੇ ਮਾਲਵੇ ਤੇ ਬਹਾਵਲਪੁਰ ਦੇ ਨਵਾਬਾਂ ਤੇ ਰਾਠਾਂ ਨਾਲ ਸਮਝੌਤੇ ਕਰ ਰਹੇ ਸਨ। ਇਸ ਤੋਂ ਇਲਾਵਾ ਅੰਗਰੇਜ਼ਾਂ ਦੁਆਰਾ ਸਿੰਧ ਉੱਪਰ ਕੀਤੇ ਗਏ ਕਬਜ਼ੇ ਤੋਂ ਬਾਅਦ ਸਿੱਖ ਫ਼ੌਜ ਨੂੰ ਇਸ ਗੱਲ ਦਾ ਪੂਰਨ ਵਿਸ਼ਵਾਸ ਹੋ ਚੁੱਕਾ ਸੀ ਕਿ ਅੰਗਰੇਜ਼ ਹੁਣ ਪੰਜਾਬ ਉੱਪਰ ਵੀ ਕਬਜ਼ਾ ਕਰਨਾ ਚਾਹੁੰਦੇ ਹਨ। ਇਸ ਦਾ ਕਾਰਨ ਇਹ ਸੀ ਕਿ ਅੰਗਰੇਜ਼ ਪੰਜਾਬ ਦੁਆਲੇ ਆਪਣੀ ਫ਼ੌਜੀ ਤਾਕਤ ਨੂੰ ਵਧਾ ਰਹੇ ਸਨ। ਪੰਜਾਬ ਉੱਪਰ ਕਬਜ਼ੇ ਤੋਂ ਬਿਨਾਂ ਸਿੰਧ ਉੱਪਰ ਅੰਗਰੇਜ਼ਾਂ ਦਾ ਕੰਟਰੋਲ ਸੰਭਵ ਨਹੀਂ ਸੀ। 1843 ਈ. ਵਿਚ ਕੈਥਲ ਨੂੰ ਅੰਗਰੇਜ਼ ਸਾਮਰਾਜ ਵਿਚ ਮਿਲਾ ਲੈਣ ਉਪਰੰਤ ਸਿੱਖ ਫ਼ੌਜ ਹੋਰ ਵੀ ਡਰ ਗਈ ਸੀ। ਅੰਗਰੇਜ਼ ਸਾਮਰਾਜ ਦੀਆਂ ਇਨ੍ਹਾਂ ਤਿਆਰੀਆਂ ਨੂੰ ਵੇਖਦਿਆਂ ਸਿੱਖ ਫ਼ੌਜ ਨੇ ਅੰਗਰੇਜ਼ਾਂ ਦਾ ਮੁਕਾਬਲਾ ਕਰਨ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ। ਸ਼ਰਧਾ ਰਾਮ ਫਲੌਰੀ ਸਿੱਖ ਫ਼ੌਜ ਦੀ ਅਜਿਹੀ ਸੋਚ ਦਾ ਪ੍ਰਗਟਾਵਾ ਆਪਣੀ ਪ੍ਰਸਿੱਧ ਪੁਸਤਕ ਸਿੱਖਾਂ ਦੇ ਰਾਜ ਦੀ ਵਿਥਿਆ ਵਿਚ ਇਸ ਤਰ੍ਹਾਂ ਕਰਦਾ ਹੈ ਕਿ “ਪੰਥ ਦਿਆਂ ਵੱਡਿਆਂ-ਵੱਡਿਆਂ ਸਰਦਾਰਾਂ ਨੂੰ ਬੁਲਾ ਕੇ ਇਹ ਗੱਲ ਸਮਝਾਈ ਜੋ ਖ਼ਾਲਸਾ ਜੀ, ਫਰੰਗੀਆਂ ਦਾ ਜੋ ਸਿੰਘ ਸਰਕਾਰ ਨਾਲ ਐਹਦਨਾਮਾ ਸੀ ਓਸ ਪੁਰ ਹੁਣ ਇਹ ਨਹੀਂ ਤੁਰਦੇ ਅਤੇ ਆਪਣਾ ਪੈਰ ਵਧਾਈ ਤੁਰੇ ਆਉਂਦੇ ਹਨ, ਖ਼ਾਲਸਾ ਸਰਕਾਰ ਨੂੰ ਕੁਝ ਨਹੀਂ ਸਮਝਦੇ। ਸੋ ਹੁਣ ਇਨ੍ਹਾਂ ਨੂੰ ਹੱਥ ਵਿਖਾਉਣੇ ਚਾਹੀਦੇ ਹਨ। ਇਹ ਗੱਲ ਸੁਣ ਕੇ ਸਾਰੀ ਫ਼ੌਜ ਇਕੱਠੀ ਹੋ ਕੇ ਅੰਗਰੇਜ਼ਾਂ ਨਾਲ ਲੜਾਈ ਕਰਨ ਜਾ ਪਈ।”11

ਪੰਜਾਬ ਦੇ ਸੰਬੰਧ ਵਿਚ ਅੰਗਰੇਜ਼ ਸਾਮਰਾਜ ਦੀ ਨੀਤ ਪਹਿਲਾਂ ਵੀ ਕੋਈ ਸਾਫ਼ ਨਹੀਂ ਸੀ। ਪਹਿਲਾਂ ਵੀ ਉਹ ਆਪਣੀ ਲੋੜ ਅਨੁਸਾਰ ਰਣਜੀਤ ਸਿੰਘ ਨਾਲ ਸੰਧੀ ਕਰ ਲੈਂਦਾ ਸੀ ਅਤੇ ਫਿਰ ਉਸ ਸੰਧੀ ਨੂੰ ਤੋੜ ਦਿੰਦਾ ਸੀ। ਜਿਸ ਸਮੇਂ ਅੰਗਰੇਜ਼ ਸਾਮਰਾਜ ਨੂੰ ਨੈਪੋਲੀਅਨ ਦਾ ਖ਼ਤਰਾ ਟਲਦਾ ਮਹਿਸੂਸ ਹੋਇਆ ਤਾਂ ਉਸ ਨੇ ਸਤਲੁਜ ਤੱਕ ਆਪਣੀ ਫ਼ੌਜ ਦੇ ਖੰਭ ਫੈਲਾ ਲਏ ਸਨ। ਇਸ ਤੋਂ ਬਿਨਾਂ ਸਤਲੁਜ ਦਰਿਆ ਦੇ ਦੱਖਣ ਵਾਲੇ ਪਾਸੇ ਦੀਆਂ ਰਿਆਸਤਾਂ ਰਣਜੀਤ ਸਿੰਘ ਦੇ ਰਾਜ ਨਾਲੋਂ ਵੱਖਰੀਆਂ ਹੋ ਚੁੱਕੀਆਂ ਸਨ ਅਤੇ ਇਹ ਅੰਗਰੇਜ਼ ਸਾਮਰਾਜ ਦੇ ਅਧੀਨ ਆ ਚੁੱਕੀਆਂ ਸਨ। ਇਤਿਹਾਸਕਾਰਾਂ ਦਾ ਇਹ ਵੀ ਮੰਨਣਾ ਹੈ ਕਿ “ਸੰਨ 1837 ਵਿਚ ਨੌਨਿਹਾਲ ਸਿੰਘ ਦੇ ਵਿਆਹ ਦੇ ਅਵਸਰ’ਤੇ ਅਤਿਥੀ ਰੂਪ ਵਿਚ ਆਇਆ ਅੰਗਰੇਜ਼ ਕਮਾਂਡਰ-ਇਨ-ਚੀਫ਼ ਸਰ ਹੈਨਰੀ ਹਾਰਡਿੰਗ ਆਪਣੇ ਮਾਹਿਰਾਂ ਦੁਆਰਾ ਲਾਹੌਰ ਦਰਬਾਰ ਦੀਆਂ ਫ਼ੌਜੀ ਛਾਉਣੀਆਂ ਦੇ ਨਕਸ਼ੇ ਅਤੇ ਸੈਨਿਕ ਸ਼ਕਤੀ ਦਾ ਵਿਵਰਣ ਤਿਆਰ ਕਰਵਾ ਕੇ ਲੈ ਗਿਆ ਸੀ। ਜੂਨ, 1838 ਵਿਚ ਗਵਰਨਰ ਜਨਰਲ ਦੀ ਮ੍ਰਿਤੂ ਮਗਰੋਂ ਪੰਜਾਬ ਉੱਤੇ ਕਬਜ਼ਾ ਕਰ ਲੈਣ ਦੀ ਗੱਲ ਅੰਕਿਤ ਕੀਤੀ ਗਈ।”12 ਇਹ ਵੀ ਮੰਨਿਆਂ ਜਾਂਦਾ ਹੈ ਕਿ ਲਾਹੌਰ ਦਰਬਾਰ ਦੀ ਘਰੇਲੂ ਜੰਗ ਕਰਵਾਉਣ ਵਿਚ ਅੰਗਰੇਜ਼ ਸਾਮਰਾਜ ਦਾ ਅਹਿਮ ਰੋਲ ਸੀ। ਉਹ ਧਿਆਨ ਸਿੰਘ ਤੇ ਗੁਲਾਬ ਸਿੰਘ ਵਰਗੇ ਲਾਹੌਰ ਦਰਬਾਰ ਦੇ ਅਫ਼ਸਰਾਂ ਅਤੇ ਸੰਧਾਵਾਲੀਏ ਸਰਦਾਰਾਂ ਆਦਿ ਵਿਚਕਾਰ ਫੁੱਟ ਪਵਾ ਕੇ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦਾ ਸੀ। ਲਾਹੌਰ ਦਰਬਾਰ ਦੇ ਫਰਾਂਸੀਸੀ ਜਰਨੈਲ ਨਾਲ ਵੀ ਅੰਗਰੇਜ਼ ਸਾਮਰਾਜ ਨੇ ਮਿੱਤਰਤਾ ਪਾ ਕੇ ਸਾਜ਼ਿਸ਼ਾਂ ਵਿਚ ਉਸ ਦੀ ਸਹਾਇਤਾ ਲਈ ਸੀ।

ਇਨ੍ਹਾਂ ਸਾਜ਼ਿਸ਼ਾਂ ਤੋਂ ਇਲਾਵਾ ਸਰ ਹੈਨਰੀ ਹਾਰਡਿੰਗ ਪੰਜਾਬ ਦੀ ਸਰਹੱਦ ਉੱਤੇ ਕਰਨਲ ਰਿਚਮੰਡ ਨੂੰ ਹਟਾ ਕੇ ਦੂਸਰੇ ਸਿਆਸੀ ਏਜੰਟ ਮੇਜਰ ਬਰਾਡਫ਼ੁਟ ਨੂੰ ਲਿਆਉਣਾ ਚਾਹੁੰਦਾ ਸੀ। ਉਹ ਜਾਣਦਾ ਸੀ ਕਿ ਬਰਾਡਫ਼ੁਟ ਇਕ ਲੜਾਕੂ ਯੋਧਾ ਸੀ। 1842 ਈ. ਨੂੰ ਅੰਗਰੇਜ਼ਾਂ ਨੇ ਅੰਬਾਲਾ ਵਿਖੇ ਸਹਾਇਕ ਫ਼ੌਜ ਲਿਆ ਬਿਠਾਈ ਸੀ। ਅੰਗਰੇਜ਼ਾਂ ਵੱਲੋਂ ਫਿਰੋਜ਼ਪੁਰ ਦੇ ਨੇੜੇ ਸਤਲੁਜ ਦੇ ਆਰ-ਪਾਰ ਬੇੜੀ ਦਾ ਪੁਲ ਬਣਾ ਲਿਆ ਗਿਆ ਸੀ, ਜਿਸ ਦੇ ਸਿੱਟੇ ਵਜੋਂ ਦਰਿਆ ਵਿਚ ਛੋਟੇ ਜਹਾਜ਼ ਵੀ ਚੱਲਣੇ ਸ਼ੁਰੂ ਹੋ ਗਏ ਸਨ। ਰਾਜਾ ਗੁਲਾਬ ਸਿੰਘ ਡੋਗਰਾ , ਲਾਲ ਸਿੰਘ ਵਜ਼ੀਰ ਅਤੇ ਮਿਸਰ ਤੇਜਾ ਸਿੰਘ ਕਮਾਂਡਰ-ਇਨ-ਚੀਫ਼ ਨੂੰ ਅੰਗਰੇਜ਼ ਸਾਮਰਾਜ ਨੇ ਗੰਢ ਲਿਆ ਸੀ, ਜਿਸ ਕਾਰਨ ਇਹ ਤਿੰਨੋ ਜਣੇ ਅੰਗਰੇਜ਼ਾਂ ਨੂੰ ਖੁਫ਼ੀਆਂ ਏਜੰਟਾਂ ਦੇ ਤੌਰ’ਤੇ ਕੰਮ ਦੇ ਰਹੇ ਸਨ। ਗੁਲਾਬ ਸਿੰਘ ਅੰਗਰੇਜ਼ਾਂ ਨਾਲ ਇਹ ਸਮਝੌਤਾ ਕਰ ਚੁੱਕਾ ਸੀ ਕਿ ਲੜਾਈ ਤੋਂ ਬਾਅਦ ਉਹ ਜੰਮੂ-ਕਸ਼ਮੀਰ ਨੂੰ ਆਪਣਾ ਰਾਜ ਬਣਾ ਲਵੇਗਾ। ਇਹੋ ਸੋਚ ਕੇ ਉਸ ਨੇ ਆਪਣੇ ਪਹਾੜੀ ਰਾਜਿਆਂ ਸਮੇਤ ਅੰਗਰੇਜ਼ਾਂ ਨੂੰ ਸੇਵਾ ਪੇਸ਼ ਕੀਤੀ ਸੀ ਅਤੇ ਸਿੱਖ ਫ਼ੌਜ ਉੱਪਰ ਹਮਲਾ ਕਰਨ ਲਈ ਕਿਹਾ ਸੀ। ਉਸ ਦਾ ਅਨੁਮਾਨ ਸੀ ਕਿ ਅਜਿਹਾ ਕਰਨ ਨਾਲ ਜਿੱਥੇ ਲਾਹੌਰ ਦਰਬਾਰ ਅਤੇ ਸਿੱਖ ਫ਼ੌਜ ਵਿਚਕਾਰ ਮਾਰਾ-ਮਾਰੀ ਸ਼ੁਰੂ ਹੋ ਜਾਵੇਗੀ ਉਥੇ ਇਸ ਦੇ ਸਿੱਟੇ ਵਜੋਂ ਅੰਗਰੇਜ਼ ਸਰਕਾਰ ਆਪਣਾ ਕੋਈ ਨੁਕਸਾਨ ਕਰਵਾਏ ਬਿਨਾਂ ਲਾਹੌਰ ਦਰਬਾਰ ਉੱਪਰ ਕਬਜ਼ਾ ਕਰਨ ਦੇ ਯੋਗ ਹੋ ਜਾਵੇਗੀ। ਮਿਸਰ ਤੇਜਾ ਸਿੰਘ ਵੀ ਅੰਗਰੇਜ਼ਾਂ ਨੂੰ ਲਾਹੌਰ ਦਰਬਾਰ ਦੀ ਹਰ ਖ਼ਬਰ ਦੇ ਰਿਹਾ ਸੀ। ਲਾਲ ਸਿੰਘ ਵੀ ਆਪਣੀ ਵਜ਼ੀਰੀ ਦਾ ਵਾਅਦਾ ਕਰ ਚੁੱਕਾ ਸੀ। ਪਰ ਜਦੋਂ ਲੜਾਈ ਤੋਂ ਬਾਅਦ ਉਸ ਨੂੰ ਵਜ਼ੀਰੀ ਨਾ ਮਿਲੀ ਤਾਂ ਉਹ ਅੰਗਰੇਜ਼ਾਂ ਅਤੇ ਗੁਲਾਬ ਸਿੰਘ ਦੇ ਵਿਰੁੱਧ ਹੋ ਗਿਆ। ਇਸ ਕਾਰਨ ਅੰਗਰੇਜ਼ ਸਰਕਾਰ ਨੇ ਉਸ ਨੂੰ ਪਕੜ ਕੇ ਦੇਸ਼ ਨਿਕਾਲੇ ਦੀ ਸਜ਼ਾ ਸੁਣਾ ਦਿੱਤੀ ਸੀ। ਪ੍ਰਸਿੱਧ ਇਤਿਹਾਸਕਾਰ ਗੰਡਾ ਸਿੰਘ ਉਪਰੋਕਤ ਤੱਥਾਂ ਦਾ ਵੇਰਵਾ ਦਿੰਦਾ ਹੋਇਆ ਲਿਖਦਾ ਹੈ :

ਲੜਾਈ ਸ਼ੁਰੂ ਹੋ ਜਾਣ ਤੋਂ ਪਹਿਲਾਂ ਬਰੌਡਫੁਟ ਦੀ ਇਹ ਭੀ ਜ਼ੁੰਮੇਵਾਰੀ ਸੀ ਕਿ ਕਾਫ਼ੀ ਹੱਦ ਤਕ ਸਫ਼ਲਤਾ ਪਹਿਲਾਂ ਹੀ ਪਰਾਪਤ ਕਰ ਲਵੇ ਜਿਸ ਦਾ ਐਲਨਬਰਾ ਨੇ ਵੈਲਿੰਗਟਨ ਨੂੰ ਭਰੋਸਾ ਦਿੱਤਾ ਹੋਇਆ ਸੀ। ਇਸ ਸਫ਼ਲਤਾ ਦਾ ਤਾਂ ਹੀ ਪੱਕਾ ਯਕੀਨ ਹੋ ਸਕਦਾ ਸੀ ਜੇ ਲਾਹੌਰ ਰਾਜ ਦੇ ਕੁਝ ਵੱਡੇ ਆਗੂਆਂ ਤੇ ਸਰਦਾਰਾਂ ਨੂੰ ਅੰਦਰੋ ਅੰਦਰ ਆਪਣੇ ਨਾਲ ਗੰਢ ਲਿਆ ਜਾਂਦਾ ਤਾਂ ਕਿ ਸਾਰੇ ਕੰਮ ਅੰਗਰੇਜ਼ਾਂ ਦੀ ਇੱਛਾ ਅਨੁਸਾਰ ਹੁੰਦੇ ਅਤੇ ਵੇਲੇ ਸਿਰ ਉਹ ਪੋਲੀਟੀਕਲ ਏਜੰਟ ਦੇ ਇਸ਼ਾਰੇ ਉੱਤੇ ਚਲਦੇ ਰਹਿੰਦੇ। ਇਸ ਮਤਲਬ ਲਈ ਰਾਜਾ ਗੁਲਾਬ ਸਿੰਘ ਡੋਗਰਾ, ਮਿਸਰ ਲਾਲ ਸਿੰਘ ਵਜ਼ੀਰ ਤੇ ਮਿਸਰ ਤੇਜਾ ਸਿੰਘ ਕਮਾਂਡਰ-ਇਨ-ਚੀਫ਼ ਅੰਗਰੇਜ਼ਾਂ ਨੂੰ ਚੰਗੇ ਹੱਥ-ਠੋਕੇ ਲੱਭ ਪਏ ਜਿਨ੍ਹਾਂ ਨੇ ਕਿ ਪੰਜਾਬ ਵਿਚ ਅੰਗਰੇਜ਼ਾਂ ਦੇ ਖੁਫ਼ੀਆਂ ਏਜੰਟਾਂ ਦਾ ਕੰਮ ਨਿਭਾਇਆ।13

ਉਪਰੋਕਤ ਤੱਥਾਂ ਦੇ ਬਾਵਜੂਦ ਸ਼ਾਹ ਮੁਹੰਮਦ ਇਨ੍ਹਾਂ ਨਿੰਦਨੀਯ ਕੰਮਾਂ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਉਹ ਆਪਣੇ ਜੰਗਨਾਮੇ ਵਿਚ ਜਗ੍ਹਾ-ਜਗ੍ਹਾ’ਤੇ ਸਿੱਖਾਂ ਦੀ ਹਾਰ ਦਾ ਕਾਰਨ ਰਾਣੀ ਜਿੰਦ ਕੌਰ ਨੂੰ ਦੱਸਦਾ ਹੈ। ਉਹ ਰਾਣੀ ਜਿੰਦ ਕੌਰ ਉੱਪਰ ਮੁੱਖ ਦੋਸ਼ ਇਹ ਲਗਾਉਂਦਾ ਹੈ ਕਿ ਉਸ ਨੇ ਆਪਣੇ ਭਰਾ ਜਵਾਹਰ ਸਿੰਘ ਦੇ ਕਤਲ ਦਾ ਬਦਲਾ ਲੈਣ ਲਈ ਸਿੱਖ ਫ਼ੌਜ ਨੂੰ ਅੰਗਰੇਜ਼ਾਂ ਵਿਰੁੱਧ ਲੜਾਈ ਵਿਚ ਝੌਕ ਦਿੱਤਾ ਸੀ। ਇਸ ਗੱਲ ਦੀ ਪੁਸ਼ਟੀ ਉਸਦੀਆਂ ਹੇਠ ਲਿਖੀਆਂ ਸਤਰਾਂ ਤੋਂ ਹੋ ਜਾਂਦੀ ਹੈ :

ਜਿੰਨ੍ਹਾਂ ਮਾਰਿਆ ਕੋਹਿ ਕੇ ਵੀਰ ਮੇਰਾ,

ੈਂ ਤਾਂ ਖੁਹਾਊਗੀਂ ਉਨ੍ਹਾਂ ਦੀਆਂ ਜ¨ਡੀਆਂ ਨੀ।

ਾਕਾਂ ਜਾਣ ਵਲਾਇਤੀਂ ਦੇਸ ਸਾਰੇ,

ਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ।

ੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ,

ੱਥ, ਚੌਕ, ਤੇ ਵਾਲੀਆਂ ਡੰਡੀਆਂ ਨੀ।

ਾਹ ਮੁਹੰਮਦਾ ਪੈਣਗੇ ਵੈਣ ਡ¨ਘੇ

      ਦੋਂ ਹੋਣ ਪੰਜਾਬਣਾਂ ਰੰਡੀਆਂ ਨੀ। 46

ਇਸ ਤਰ੍ਹਾਂ ਸ਼ਾਹ ਮੁਹੰਮਦ ਲੜਾਈ ਦੀ ਮੁੱਖ ਕਸੂਰਵਾਰ ਰਾਣੀ ਜਿੰਦ ਕੌਰ ਨੂੰ ਮੰਨਦਾ ਹੈ। ਪਰ ਸਾਡਾ ਮੰਨਣਾ ਹੈ ਕਿ ਸਿਰਫ਼ ਰਾਣੀ ਜਿੰਦ ਕੌਰ ਹੀ ਲਾਹੌਰ ਦਰਬਾਰ ਨੂੰ ਕਾਬੂ ਵਿਚ ਰੱਖਣ ਲਈ ਅੰਗਰੇਜ਼ ਸਾਮਰਾਜ ਦੀ ਮਦਦ ਨਹੀਂ ਸੀ ਲੋਚਦੀ ਸਗੋਂ ਰਾਣੀ ਚੰਦ ਕੌਰ ਨੇ ਵੀ ਅੰਗਰੇਜ਼ਾਂ ਤੋਂ ਮਦਦ ਦੀ ਉਮੀਦ ਰੱਖੀ ਸੀ। ਇਸ ਤੋਂ ਪਹਿਲਾਂ ਸ਼ੇਰ ਸਿੰਘ ਅਤੇ ਸੰਧਾਵਾਲੀਏ ਸਰਦਾਰ ਵੀ ਅੰਗਰੇਜ਼ ਸਾਮਰਾਜ ਦੀ ਸਹਾਇਤਾ ਪ੍ਰਾਪਤ ਕਰਨਾ ਚਾਹੁੰਦੇ ਸਨ। ਕੰਵਰ ਪਿਸ਼ੌਰਾ ਸਿੰਘ ਨੇ ਵੀ ਅੰਗਰੇਜ਼ ਇਲਾਕੇ ਵਿਚ ਕੁਝ ਸਮੇਂ ਲਈ ਸ਼ਰਨ ਲਈ ਸੀ। ਅਸਲ ਵਿਚ ਸਿੱਖ ਦਰਬਾਰ ਦੇ ਗ਼ਦਾਰ ਅਫ਼ਸਰਾਂ ਜਿਵੇਂ ਤੇਜਾ ਸਿੰਘ, ਲਾਲ ਸਿੰਘ ਅਤੇ ਗੁਲਾਬ ਸਿੰਘ ਨੇ ਅੰਗਰੇਜ਼ਾਂ ਵਿਰੁੱਧ ਲੜੀ ਜਾਣ ਵਾਲੀ ਲੜਾਈ ਦਾ ਨਕਸ਼ਾ ਪਹਿਲਾਂ ਹੀ ਅੰਗਰੇਜ਼ ਸਾਮਰਾਜ ਨੂੰ ਸੋਂਪ ਦਿੱਤਾ ਸੀ। ਇਥੇ ਹੀ ਬੱਸ ਨਹੀਂ ਲੜਾਈ ਸਮੇਂ ਵੀ ਇਹ ਅੰਗਰੇਜ਼ਾਂ ਦੀ ਸਲਾਹ ਅਨੁਸਾਰ ਹੀ ਆਪਣੀਆਂ ਫ਼ੌਜਾਂ ਨੂੰ ਤੋਰਦੇ, ਚਲਾਉਂਦੇ ਅਤੇ ਹਰਾਉਂਦੇ ਰਹੇ ਸਨ। ਇਸ ਲਈ ਆਪਣੀ ਗ਼ਦਾਰੀ ਨੂੰ ਛੁਪਾਉਣ ਲਈ ਇਨ੍ਹਾਂ ਨੇ ਸਭ ਕੁਝ ਜਿੰਦ ਕੌਰ ਦੇ ਸਿਰ ਸੁੱਟ ਦਿੱਤਾ ਸੀ। ਆਮ ਜਨਤਾ ਵਿਚ ਇਨ੍ਹਾਂ ਨੇ ਇਹ ਧੁਮਾ ਦਿੱਤਾ ਸੀ ਕਿ ਉਹ ਜੋ ਵੀ ਕਰ ਰਹੇ ਹਨ, ਸਭ ਰਾਣੀ ਜਿੰਦ ਕੌਰ ਦੇ ਹੁਕਮ ਅਨੁਸਾਰ ਹੀ ਕਰ ਰਹੇ ਹਨ। ਇਸ ਤਰ੍ਹਾਂ ਹੋ ਸਕਦਾ ਹੈ ਕਿ ਸ਼ਾਹ ਮੁਹੰਮਦ ਵੀ ਉਨ੍ਹਾਂ ਦੀਆਂ ਇਨ੍ਹਾਂ ਚਾਲਾਂ ਵਿਚ ਫਸ ਕੇ ਰਾਣੀ ਜਿੰਦ ਕੌਰ ਨੂੰ ਕਸੂਰਵਾਰ ਠਹਿਰਾ ਰਿਹਾ ਹੋਵੇ। ਇਹੋ ਕਾਰਨ ਹੈ ਕਿ ਬਹੁਤ ਸਾਰੇ ਇਤਿਹਾਸਕਾਰ ਅਤੇ ਵਿਦਵਾਨ ਸ਼ਾਹ ਮੁਹੰਮਦ ਦੁਆਰਾ ਰਾਣੀ ਜਿੰਦਾਂ ਨੂੰ ਕਸੂਰਵਾਰ ਠਹਿਰਾਏ ਜਾਣ ਨਾਲ ਸਹਿਮਤ ਨਹੀਂ ਹਨ।

ਸ਼ਾਹ ਮੁਹੰਮਦ ਅਨੁਸਾਰ ਜਦੋਂ ਅੰਗਰੇਜ਼ਾਂ ਨੇ ਸਤਲੁਜ ਪਾਰ ਦੇ ਇਲਾਕੇ’ਤੇ ਕਬਜ਼ਾ ਕਰ ਲਿਆ ਉਸ ਵੇਲੇ ਸਿੱਖਾਂ ਅਤੇ ਅੰਗਰੇਜ਼ਾਂ ਦੀਆਂ ਫ਼ੌਜਾਂ ਵਿਚਕਾਰ ਜੰਗ ਛਿੜ ਗਈ। ਛੇ ਦਸੰਬਰ 1845 ਈ. ਨੂੰ ਗਵਰਨਰ ਜਨਰਲ ਬਰਾਡਫ਼ੁਟ ਦੀ ਸਲਾਹ ਨਾਲ ਪ੍ਰਧਾਨ ਸੈਨਾਪਤੀ ਨੂੰ ਮੇਰਠ ਤੇ ਅੰਬਾਲਾ ਆਦਿ ਤੋਂ ਅੰਗਰੇਜ਼ ਫ਼ੌਜ ਨੂੰ ਲੁਧਿਆਣਾ ਤੇ ਫ਼ਿਰੋਜ਼ਪੁਰ ਲੈ ਜਾਣ ਦਾ ਹੁਕਮ ਹੋਇਆ ਸੀ। ਲਾਲ ਸਿੰਘ ਅਤੇ ਤੇਜਾ ਸਿੰਘ ਦੇ ਉਕਸਾਉਣ’ਤੇ ਸਿੱਖ ਫ਼ੌਜ ਨੇ ਸਤਲੁਜ ਦਰਿਆ ਪਾਰ ਕਰ ਲਿਆ ਸੀ ਪਰ ਉਨ੍ਹਾਂ ਨੇ ਜੰਗ ਸ਼ੁਰੂ ਕਰਨ ਲਈ ਕੋਈ ਕਾਰਵਾਈ ਨਹੀਂ ਸੀ ਕੀਤੀ। ਇਸੇ ਦੌਰਾਨ 13 ਦਸੰਬਰ 1845 ਈ. ਨੂੰ ਲਾਰਡ ਹਾਰਡਿੰਗ ਨੇ ਸਿੱਖ ਫ਼ੌਜ ਉੱਪਰ ਝੂਠਾ ਇਲਜ਼ਾਮ ਲਗਾਇਆ ਸੀ ਕਿ ਸਿੱਖ ਫ਼ੌਜ ਨੇ ਅੰਗਰੇਜ਼ ਇਲਾਕਿਆਂ ਉੱਪਰ ਕਬਜ਼ਾ ਕਰ ਲਿਆ ਹੈ, ਇਸ ਕਰਕੇ ਹੀ ਉਸ ਨੇ ਸਿੱਖ ਫ਼ੌਜ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ। ਹਕੀਕਤ ਇਹ ਸੀ ਕਿ ਗਿਆਰਾਂ ਦਸੰਬਰ 1845 ਈ. ਨੂੰ ਲਗਪਗ ਸੱਠ ਹਜ਼ਾਰ ਸਿੱਖ ਫ਼ੌਜ ਲਾਲ ਸਿੰਘ ਅਤੇ ਤੇਜਾ ਸਿੰਘ ਦੀ ਅਗਵਾਈ ਹੇਠ ਸਤਲੁਜ ਦਰਿਆ ਪਾਰ ਕਰ ਚੁੱਕੀ ਸੀ। ਉਸ ਸਮੇਂ ਫਿਰੋਜ਼ਪੁਰ ਵਿਖੇ ਅੰਗਰੇਜ਼ ਫ਼ੌਜ ਦੀ ਨਫ਼ਰੀ ਕੇਵਲ ਅੱਠ ਹਜ਼ਾਰ ਦੇ ਨੇੜੇ ਸੀ। ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਜੇਕਰ ਉਸ ਸਮੇਂ ਲਾਲ ਸਿੰਘ ਸਿੱਖ ਫ਼ੌਜ ਨੂੰ ਤੁਰੰਤ ਹਮਲਾ ਕਰਨ ਦਾ ਹੁਕਮ ਦੇ ਦਿੰਦਾ ਤਾਂ ਅੰਗਰੇਜ਼ ਫ਼ੌਜ ਨੂੰ ਬੁਰੀ ਤਰ੍ਹਾਂ ਹਰਾਇਆ ਜਾ ਸਕਦਾ ਸੀ। ਪਰ ਲਾਲ ਸਿੰਘ ਨੇ ਜਾਣਬੁੱਝ ਕੇ ਅਜਿਹਾ ਨਾ ਕੀਤਾ। ਅਸਲ ਵਿਚ ਉਸ ਦਾ ਪਹਿਲਾਂ ਹੀ ਫਿਰੋਜ਼ਪੁਰ ਵਿਚ ਅੰਗਰੇਜ਼ ਸਹਾਇਕ ਨਿਕਲਸਨ ਨਾਲ ਚਿੱਠੀ-ਪੱਤਰ ਚੱਲ ਰਿਹਾ ਸੀ। ਨਿਕਲਸਨ ਨੇ ਲਾਲ ਸਿੰਘ ਨੂੰ ਸਲਾਹ ਦਿੱਤੀ ਸੀ ਕਿ ਉਹ ਸਿੱਖ ਫ਼ੌਜ ਨੂੰ ਫਿਰੋਜ਼ਪੁਰ ਉੱਪਰ ਹਮਲਾ ਕਰਨ ਤੋਂ ਕੁਝ ਦਿਨਾਂ ਲਈ ਰੋਕ ਕੇ ਰੱਖੇ। ਇਹੋ ਕਾਰਨ ਸੀ ਕਿ ਸਿੱਖ ਫ਼ੌਜ ਨੇ ਅੰਗਰੇਜ਼ ਫ਼ੌਜ ਵਿਰੁੱਧ ਉਦੋਂ ਤਕ ਕੋਈ ਕਾਰਵਾਈ ਨਾ ਕੀਤੀ ਜਦੋਂ ਤਕ ਸਰ ਹਿਊਗ ਗਫ਼ ਦੀ ਅਗਵਾਈ ਅਧੀਨ ਅੰਗਰੇਜ਼ ਫ਼ੌਜ ਮੁਦਕੀ ਨਾਂ ਦੇ ਸਥਾਨ’ਤੇ ਨਾ ਪਹੁੰਚ ਗਈ। ਅਠਾਰਾਂ ਦਸੰਬਰ 1845 ਈ. ਨੂੰ ਲਾਲ ਸਿੰਘ ਸਿੱਖ ਫ਼ੌਜ ਨੂੰ ਮੁਦਕੀ ਵਿਖੇ ਲੈ ਆਇਆ। ਇਸ ਤਰ੍ਹਾਂ ਸ਼ਾਹ ਮੁਹੰਮਦ ਲਾਰਡ ਹਾਰਡਿੰਗ ਦੁਆਰਾ ਸਿੱਖਾਂ ਨਾਲ ਯੁੱਧ ਛੇੜੇ ਜਾਣ ਦੇ ਕਾਰਨਾਂ ਨੂੰ ਘੋਖਦਾ ਹੋਇਆ ਲਿਖਦਾ ਹੈ:

ਲੰਡਨ ਕੰਪਨੀ ਸਾਹਿਬ ਕਿਤਾਬ ਡਿੱਠੀ,

ਨ੍ਹਾਂ ਲਾਟਾਂ ਵਿਚੋਂ ਕੌਣ ਲੜੇਗਾ ਜੀ।

ੁੰਡੇ ਲਾਟ ਨੇ ਚੁੱਕਿਆ ਆਣ ਬੀੜਾ,

ਮ ਸਿੰਘ ਸਿਉ਼ਂ ਜਾਇ ਕੇ ਲੜੇਗਾ ਜੀ।

ੰਟੇ ਤੀਨ ਮੇਂ ਜਾ ਲਾਹੌਰ ਮਾਰਾਂ,

ਸ ਬਾਤ ਮੇਂ ਫਰਕ ਨਾ ਪੜੇਗਾ ਜੀ।

ਾਹ ਮੁਹੰਮਦਾ ਫੱਗਣੋਂ ਤੇਰਵੀਂ ਨੂੰ,

      ਮ ਸ਼ਹਿਰ ਲਾਹੌਰ ਵਿਚ ਵੜੇਗਾ ਜੀ। 49

ਸ਼ਾਹ ਮੁਹੰਮਦ ਅਨੁਸਾਰ ਸਿੱਖਾਂ ਅਤੇ ਅੰਗਰੇਜ਼ ਫ਼ੌਜ ਵਿਚਕਾਰ ਲੜਾਈ ਹੁਣ ਅਟੱਲ ਹੀ ਸੀ। ਸਿੱਖ ਫ਼ੌਜ ਦਾ ਇਰਾਦਾ ਅੰਗਰੇਜ਼ਾਂ ਉੱਪਰ ਹਮਲਾ ਕਰਨ ਦਾ ਨਹੀਂ ਸੀ ਸਗੋਂ ਆਪਣੇ ਇਲਾਕਿਆਂ ਨੂੰ ਅੰਗਰੇਜ਼ਾਂ ਕੋਲੋਂ ਬਚਾਉਣਾ ਸੀ। ਇਹੋ ਕਾਰਨ ਸੀ ਕਿ ਉਹ ਮੁਦਕੀ ਦੀ ਲੜਾਈ ਤੋਂ ਪਹਿਲਾਂ ਰਣਜੀਤ ਸਿੰਘ ਦੀ ਸਮਾਧ ’ਤੇ ਹਾਜ਼ਰ ਹੋਈ ਸੀ। ਸਿੱਖ ਫ਼ੌਜੀਆਂ ਨੇ ਕਸਮਾਂ ਖਾਧੀਆਂ ਸਨ ਕਿ ਉਹ ਹਰ ਹਾਲਤ ਵਿਚ ਲਾਹੌਰ ਦਰਬਾਰ ਦੇ ਵਫ਼ਾਦਾਰ ਰਹਿਣਗੇ ਅਤੇ ਅੰਗਰੇਜ਼ਾਂ ਨਾਲ ਲੜਦਿਆਂ ਆਪਣੀ ਜਾਨ ਦੀ ਪ੍ਰਵਾਹ ਵੀ ਨਹੀਂ ਕਰਨਗੇ ਪਰ ਸਿੱਖ ਫ਼ੌਜ ਦਾ ਮੋਹਰੀ ਲਾਲ ਸਿੰਘ ਸੀ। ਉਹ ਆਪਣੇ ਪਹਿਲੇ ਮਿੱਥੇ ਪ੍ਰੋਗਰਾਮ ਅਨੁਸਾਰ ਸਿੱਖ ਫ਼ੌਜ ਨੂੰ ਲੜਾਈ ਵਿਚ ਫਸਾ ਕੇ ਆਪ ਜੰਗ ਦੇ ਮੈਦਾਨ ਵਿਚੋਂ ਖਿਸਕ ਗਿਆ ਸੀ। ਇਸ ਦੇ ਬਾਵਜੂਦ ਸਿੱਖ ਫ਼ੌਜ ਦੇ ਮਨ ਵਿਚ ਅੰਗਰੇਜ਼ਾਂ ਵਿਰੁੱਧ ਲੜਾਈ ਲੜਨ ਦਾ ਪੂਰਾ ਜੋਸ਼ ਸੀ। ਸਿੱਖਾਂ ਦੇ ਜੋਸ਼ ਨੂੰ ਸ਼ਾਹ ਮੁਹੰਮਦ ਇਸ ਤਰ੍ਹਾਂ ਪੇਸ਼ ਕਰਦਾ ਹੈ :

ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ,

ਲੋ ਜਾਏ ਫਰੰਗੀ ਨੂੰ ਮਾਰੀਏ ਜੀ।

ਕ ਵਾਰ ਜੇ ਸਾਹਮਣੇ ਹੋਇ ਸਾਡੇ,

ਕ ਘੜੀ ਵਿਚ ਪਾਰ ਉਤਾਰੀਏ ਜੀ।

ੀਰ ਸਿੰਘ ਜੇਹੇ ਅਸਾਂ ਨਹੀਂ ਛੱਡੇ,

ਸੀਂ ਕਦੀ ਨਾ ਓਸ ਤੋਂ ਹਾਰੀਏ ਜੀ।

ਾਹ ਮੁਹੰਮਦਾ ਮਾਰ ਕੇ ਲੁਧਿਆਣਾ,

      ੌਜਾਂ ਦਿੱਲੀ ਦੇ ਵਿਚ ਉਤਾਰੀਏ ਜੀ।  56

ਭਾਵੇਂ ਮੁਦਕੀ ਦੀ ਲੜਾਈ ਵਿਚ ਸਿੱਖ ਫ਼ੌਜ ਦੀ ਹਾਰ ਹੋਈ ਸੀ ਪਰ ਫਿਰ ਵੀ ਇਸ ਲੜਾਈ ਨੇ ਅੰਗਰੇਜ਼ ਫ਼ੌਜ ਨੂੰ ਇਹ ਗਿਆਨ ਕਰਵਾ ਦਿੱਤਾ ਸੀ ਕਿ ਸਿੱਖ ਨਾ ਤਾਂ ਬੁਜ਼ਦਿਲ ਹਨ ਅਤੇ ਨਾ ਹੀ ਫੋਕੀਆਂ ਫੜਾਂ ਮਾਰਨ ਵਾਲੇ ਹਨ। ਲਾਲ ਸਿੰਘ ਦੇ ਜੰਗ ਦੇ ਮੈਦਾਨ ਵਿਚੋਂ ਖਿਸਕਣ ਦੇ ਬਾਵਜੂਦ ਸਿੱਖ ਫ਼ੌਜਾਂ ਬੜੀ ਬਹਾਦਰੀ ਨਾਲ ਲੜੀਆਂ ਸਨ। ਇਹੋ ਕਾਰਨ ਸੀ ਕਿ ਅੰਗਰੇਜ਼ਾਂ ਨੇ ਫ਼ੈਸਲਾ ਕਰ ਲਿਆ ਸੀ ਕਿ ਜਿੰਨੀ ਦੇਰ ਤਕ ਬਾਕੀ ਅੰਗਰੇਜ਼ ਫ਼ੌਜ ਨਾਲ ਮੇਲ ਨਹੀਂ ਹੋ ਜਾਂਦਾ ਉਦੋਂ ਤਕ ਅੰਗਰੇਜ਼ ਫ਼ੌਜ ਸਿੱਖ ਫ਼ੌਜ ਨਾਲ ਨਹੀਂ ਲੜੇਗੀ। ਮੁਦਕੀ ਦੀ ਲੜਾਈ ਵਿਚ ਸਿੱਖ ਫ਼ੌਜ ਦੀ ਹੋਈ ਹਾਰ ਦਾ ਚਿੱਤਰਨ ਸ਼ਾਹ ਮੁਹੰਮਦ ਇਸ ਤਰ੍ਹਾਂ ਕਰਦਾ ਹੈ :

ਇਕ ਪਿੰਡ ਦਾ ਨਾਮ ਜੋ ਮੁਦਕੀ ਸੀ,

ਥੇ ਭਰੀ ਸੀ ਪਾਣੀ ਦੀ ਖੱਡ ਮੀਆਂ।

ੋੜ-ਚੜੇ ਅਕਾਲੀਏ ਨਵੇਂ ਸਾਰੇ,

ੰਡੇ ਦਿਤੇ ਨੇ ਜਾਇ ਕੇ ਗੱਡ ਮੀਆਂ।

ੋਪਾਂ ਚੱਲੀਆਂ ਕਟਕ ਫਰੰਗੀਆਂ ਦੇ,

ੋਲੇ ਤੋੜਦੇ ਮਾਸ ਤੇ ਹੱਡ ਮੀਆਂ।

ਾਹ ਮੁਹੰਮਦਾ ਪਿਛਾਂ ਨੂੰ ਉੱਠ ਨੱਠੇ,

      ੋਪਾਂ ਸਭ ਆਏ ਓਥੇ ਛੱਡ ਮੀਆਂ। 68

ਮੁਦਕੀ ਦੀ ਹਾਰ ਤੋਂ ਬਾਅਦ ਸਿੱਖ ਫ਼ੌਜ ਵਿਚ ਲਾਲ ਸਿੰਘ ਪ੍ਰਤੀ ਗੁੱਸੇ ਦੀ ਲਹਿਰ ਦੌੜ ਗਈ। ਉਸ ਨੂੰ ਇਸ ਗੱਲ ਦਾ ਅਫ਼ਸੋਸ ਸੀ ਕਿ ਲਾਲ ਸਿੰਘ ਨੇ ਸਿੱਖ ਰਾਜ ਨਾਲ ਧੋਖਾ ਕੀਤਾ ਹੈ। ਇਸ ਨਾਲ ਜਿਥੇ ਸਿੱਖ ਫ਼ੌਜ ਦਾ ਬੇਅੰਤ ਨੁਕਸਾਨ ਹੋਇਆ ਹੈ ਉਥੇ ਸਿੱਖ ਰਾਜ ਦੀ ਬੇਇੱਜ਼ਤੀ ਵੀ ਹੋਈ ਹੈ। ਸਿੱਖ ਫ਼ੌਜ ਲਾਲ ਸਿੰਘ ਨੂੰ ਮੌਤ ਦੀ ਸਜ਼ਾ ਦੇਣਾ ਚਾਹੁੰਦੀ ਸੀ ਪਰ ਤੇਜਾ ਸਿੰਘ ਨੇ ਸਿੱਖ ਫ਼ੌਜ ਦੀਆਂ ਮਿੰਨਤਾਂ ਕਰਕੇ ਉਸ ਨੂੰ ਬਚਾਅ ਲਿਆ ਸੀ। ਸ਼ਾਹ ਮੁਹੰਮਦ ਅਨੁਸਾਰ ਦੋਵਾਂ ਪਾਸਿਆਂ ਦੀ ਫ਼ੌਜ ਜੰਗ ਦੇ ਮੈਦਾਨ ਵਿਚ ਜਮ੍ਹਾਂ ਹੋਣ ਤੋਂ ਬਅਦ ਅੰਗਰੇਜ਼ਾਂ ਨੇ ਖ਼ਾਲਸਾ ਫ਼ੌਜ ਨੂੰ ਚਿੱਠੀ ਲਿਖੀ ਸੀ ਕਿ ਉਹ ਸਿੱਖਾਂ ਨਾਲ ਜੰਗ ਲੜਨਾ ਨਹੀਂ ਚਾਹੁੰਦੇ ਕਿਉਂਕਿ ਰਣਜੀਤ ਸਿੰਘ ਨਾਲ ਉਨ੍ਹਾਂ ਦੀ ਸੰਧੀ ਹੋ ਚੁੱਕੀ ਸੀ ਪਰ ਸਿੰਘ ਨਾ ਮੰਨੇ ਅਤੇ ਉਨ੍ਹਾਂ ਨੇ ਅੰਗਰੇਜ਼ਾਂ ਵਿਰੁੱਧ ਜੰਗ ਛੇੜ ਦਿੱਤੀ ਸੀ। ਇਸ ਗੱਲ ਦੀ ਪੁਸ਼ਟੀ ਹੇਠ ਲਿਖੀਆਂ ਸਤਰਾਂ ਤੋਂ ਹੋ ਜਾਂਦੀ ਹੈ :

ਅਰਜ਼ੀ ਲਿਖੀ ਫ਼ਰੰਗੀਆਂ ਖ਼ਾਲਸੇ ਨੂੰ,

ੁਸੀਂ ਕਾਸ ਨੂੰ ਜੰਗ ਮਚਾਂਵਦੇ ਹੋ।

ਹਾਰਾਜਾ ਦੇ ਨਾਲ ਸੀ ਨੇਮ ਸਾਡਾ,

ੁਸੀਂ ਸੁੱਤੀਆਂ ਕਲਾਂ ਜਗਾਂਵਦੇ ਹੋ।

ਈ ਲੱਖ ਰੁਪਈਆ ਲੈ ਜਾਓ ਸਾਥੋਂ,

ਦਿਆਂ ਹੋਰ ਜੋ ਤੁਸੀਂ ਫ਼ੁਰਮਾਂਵਦੇ ਹੋ।

ਾਹ ਮੁਹੰਮਦਾ ਅਸਾਂ ਨਾ ਮੂਲ ਲੜਨਾ,

      ੁਸੀਂ ਏਤਨਾ ਜ਼ੋਰ ਕਿਉੁਂ ਲਾਂਵਦੇ ਹੋ। 64

ਉਪਰੋਕਤ ਸਤਰਾਂ ਤੋਂ ਸਿੱਧ ਹੁੰਦਾ ਹੈ ਕਿ ਸਿੱਖ ਫ਼ੌਜ ਨੂੰ ਆਪਣੇ ਆਪ ’ਤੇ ਜਿੱਤ ਦਾ ਪੂਰਾ ਭਰੋਸਾ ਸੀ। ਸ਼ਾਹ ਮੁਹੰਮਦ ਲਿਖਦਾ ਹੈ ਕਿ ਇਹੋ ਸੋਚ ਕੇ ਸਿੱਖ ਫ਼ੌਜ ਨੇ ਅੰਗਰੇਜ਼ਾਂ ਨੂੰ ਜਵਾਬ ਵਿਚ ਖ਼ਤ ਲਿਖਿਆ ਕਿ ਉਹ ਤਾਂ ਪੰਥ ਦੀ ਇੱਜ਼ਤ ਖ਼ਾਤਰ ਆਪਣਾ ਸਭ ਕੁਝ ਕੁਰਬਾਨ ਕਰ ਦੇਣਗੇ। ਉਹ ਕਿਸੇ ਕਿਸਮ ਦੇ ਲਾਲਚ ਵਿਚ ਨਹੀਂ ਫਸਣਗੇ ਅਤੇ ਅੰਤ ਜਿੱਤ ਉਨ੍ਹਾਂ ਦੀ ਹੀ ਹੋਵੇਗੀ। ਸਿੱਖ ਫ਼ੌਜ ਨੇ ਲਿਖਿਆ ਕਿ ਉਨ੍ਹਾਂ ਵਿਚ ਅਜੇ ਵੀ ਬਹਾਦਰੀ ਵਾਲੇ ਤੱਤ ਮੌਜੂਦ ਹਨ। ਉਨ੍ਹਾਂ ਨੇ ਬੀਰ ਸਿੰਘ ਵਰਗੇ ਸੂਰਮਿਆਂ ਨੂੰ ਮਾਰ ਮੁਕਾਇਆ ਹੈ ਅਤੇ ਵੱਡੇ-ਵੱਡੇ ਰਾਜਿਆਂ-ਮਹਾਰਾਜਿਆਂ ਦੇ ਛੱਕੇ ਛੁਡਾ ਦਿੱਤੇ ਹਨ। ਇਸ ਕਰਕੇ ਖ਼ਾਲਸਾ ਫ਼ੌਜ ਨੇ ਹੁਣ ਲੜਨ ਦਾ ਫ਼ੈਸਲਾ ਕਰ ਲਿਆ ਹੈ ਅਤੇ ਖ਼ਾਲਸਾ ਫ਼ੌਜ ਆਪਣੇ ਫ਼ੈਸਲੇ ਤੋਂ ਕਦੇ ਪਿੱਛੇ ਨਹੀਂ ਹਟੇਗੀ। ਖ਼ਾਲਸਾ ਫ਼ੌਜ ਦੀ ਬਹਾਦਰੀ ਦੀ ਵਿਆਖਿਆ ਸ਼ਾਹ ਮੁਹੰਮਦ ਦੀਆਂ ਹੇਠ ਲਿਖੀਆਂ ਸਤਰਾਂ ਤੋਂ ਹੋ ਜਾਂਦੀ ਹੈ :

ਪੈਂਚ ਲਿਖ ਦੇ ਸਾਰੀਆਂ ਪੜਤਲਾਂ ਦੇ,

ਾਡੀ ਅੱਜ ਹੈ ਵੱਡੀ ਚਲੰਤ ਮੀਆਂ।

ੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ,

ਹੀਂ ਛੱਡਿਆ ਸਾਧ ਤੇ ਸੰਤ ਮੀਆਂ।

ਸਾਂ ਮਾਰੇ ਚੌਫ਼ੇਰ ਦੇ ਕਿਲ੍ਹੇ ਭਾਰੇ,

ਸਾਂ ਮਾਰਿਆ ਕੁਲੂ ਭੁਟੰਤ ਮੀਆਂ।

ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ,

      ਜਿਹੜੀ ਕਰੇਗਾ ਖ਼ਾਲਸਾ ਪੰਥ ਮੀਆਂ। 66

ਸ਼ਾਹ ਮੁਹੰਮਦ ਅਨੁਸਾਰ ਮੁਦਕੀ ਦੀ ਲੜਾਈ ਵਿਚ ਸਿੱਖ ਫ਼ੌਜ, ਅੰਗਰੇਜ਼ ਫ਼ੌਜ ਨਾਲ ਬੜੀ ਬਹਾਦਰੀ ਅਤੇ ਦਲੇਰੀ ਨਾਲ ਲੜੀ ਸੀ। ਇਸ ਦੇ ਬਾਵਜੂਦ ਸਿੱਖ ਫ਼ੌਜ ਦੀ ਨਫ਼ਰੀ ਘੱਟ ਹੋਣ ਕਾਰਨ ਅਤੇ ਅੰਗਰੇਜ਼ ਫ਼ੌਜ ਕੋਲ ਚੰਗੇ ਯੋਧੇ ਅਤੇ ਆਧੁਨਿਕ ਹਥਿਆਰ ਹੋਣ ਕਾਰਨ ਸਿੱਖ ਫ਼ੌਜ ਹਾਰ ਗਈ ਸੀ। ਸ਼ਾਹ ਮੁਹੰਮਦ ਅਨੁਸਾਰ ਮੁਦਕੀ ਦੀ ਲੜਾਈ ਵਿਚ ਸਿੱਖ ਫ਼ੌਜ ਦੀ ਨਵੀਂ ਘੋੜ ਸਵਾਰ ਸੈਨਾ ਸਭ ਤੋਂ ਮੂਹਰੇ ਆਈ ਸੀ ਪਰ ਕਵੀ ਦੁਆਰਾ ਅੰਗਰੇਜ਼ ਫ਼ੌਜ ਦੇ ਸੰਬੰਧ ਵਿਚ ਕੋਈ ਖ਼ਾਸ ਜ਼ਿਕਰ ਨਹੀਂ ਕੀਤਾ ਗਿਆ।

ਮੁਦਕੀ ਦੀ ਲੜਾਈ ਵਿਚ ਹਾਰ ਖਾਣ ਤੋਂ ਬਾਅਦ ਸਿੱਖ ਫ਼ੌਜ ਨੇ ਸਲਾਹ ਕੀਤੀ ਕਿ ਉਹ ਐਤਵਾਰ ਵਾਲੇ ਦਿਨ ਅੰਗਰੇਜ਼ ਫ਼ੌਜ ਨਾਲ ਯੁੱਧ ਕਰੇਗੀ ਅਤੇ ਇਸੇ ਦੌਰਾਨ ਉਨ੍ਹਾਂ ਨੇ ਤੇਜਾ ਸਿੰਘ ਨੂੰ ਉਡੀਕਣਾ ਸ਼ੁਰੂ ਕੀਤਾ। ਸਿੱਖ ਫ਼ੌਜ, ਤੇਜਾ ਸਿੰਘ ਤੋਂ ਬਿਨਾਂ ਲੜਨਾ ਨਹੀਂ ਸੀ ਚਾਹੁੰਦੀ। ਇਸ ਦਾ ਕਾਰਨ ਇਹ ਸੀ ਕਿ ਸਿੱਖ ਫ਼ੌਜ ਪੂਰੀ ਏਕਤਾ ਅਤੇ ਅਨੁਸ਼ਾਸਨ ਵਿਚ ਰਹਿ ਕੇ ਅੰਗਰੇਜ਼ਾਂ ਨਾਲ ਲੜਨਾ ਚਾਹੁੰਦੀ ਸੀ। ਉਹ ਹਰ ਹਾਲਤ ਵਿਚ ਇਸ ਵਾਰ ਅੰਗਰੇਜ਼ਾਂ ਉੱਪਰ ਜਿੱਤ ਹਾਸਲ ਕਰਨਾ ਚਾਹੁੰਦੀ ਸੀ। ਜਿਸ ਸਮੇਂ ਤੇਜਾ ਸਿੰਘ ਆਇਆ ਤਾਂ ਸਿੱਖ ਫ਼ੌਜ ਨੇ ਉਸ ਕੋਲੋਂ ਜੰਗ ਲੜਨ ਦੀ ਆਗਿਆ ਮੰਗੀ ਤਾਂ ਕਿ ਫਿਰੋਜ਼ਪੁਰ ਵਿਚਲੀ ਥੋੜ੍ਹੀ ਜਿਹੀ ਸੈਨਾ ਨੂੰ ਦਬੋਚਿਆ ਜਾ ਸਕੇ। ਇਸ ਸਮੇਂ ਦੌਰਾਨ, ਉਧਰ ਦੂਸਰੇ ਪਾਸੇ ਜਾਨ ਲਿਟਰਲ ਦੀ ਕਮਾਨ ਹੇਠ ਅੰਗਰੇਜ਼ ਫ਼ੌਜ ਹਿਊਗ ਗਫ਼ ਦੀ ਫ਼ੌਜ ਵਿਚ ਆ ਰਲੀ। 21 ਦਸੰਬਰ 1845 ਈ. ਨੂੰ ਦੋਵਾਂ ਫ਼ੌਜਾਂ ਵਿਚਕਾਰ ਦੁਬਾਰਾ ਜੰਗ ਸ਼ੁਰੂ ਹੋਈ। ਇਸ ਜੰਗ ਵਿਚ ਸਿੱਖ ਫ਼ੌਜ ਦੀ ਵਾਗਡੋਰ ਲਾਲ ਸਿੰਘ ਅਤੇ ਤੇਜਾ ਸਿੰਘ ਦੇ ਹੱਥ ਵਿਚ ਸੀ। ਅੰਗਰੇਜ਼ ਫ਼ੌਜ ਦੀ ਅਗਵਾਈ ਟੁੰਡੀ ਲਾਟ (ਲਾਰਡ ਹਾਰਡਿੰਗ) ਕਰ ਰਿਹਾ ਸੀ। ਸਿੱਖ ਫ਼ੌਜ ਨੇ ਇਸ ਲੜਾਈ ਵਿਚ ਅਸਾਧਾਰਨ ਦਲੇਰੀ ਵਿਖਾਈ ਅਤੇ ਬੜੀ ਸੂਰਬੀਰਤਾ ਨਾਲ ਲਾਰਡ ਹਾਰਡਿੰਗ ਦੀ ਫ਼ੌਜ ਦਾ ਸਾਹਮਣਾ ਕੀਤਾ। ਸਿੱਖ ਫ਼ੌਜ ਨੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਅੰਗਰੇਜ਼ ਫ਼ੌਜ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ। ਅੰਗਰੇਜ਼ਾਂ ਨੂੰ ਇਸ ਲੜਾਈ ਵਿਚ ਆਪਣੀ ਹਾਰ ਨਿਸ਼ਚਤ ਵਿਖਾਈ ਦੇਣ ਲੱਗ ਪਈ ਸੀ। ਸਿੱਖ ਫ਼ੌਜ ਦੀ ਬਹਾਦਰੀ ਅਤੇ ਅੰਗਰੇਜ਼ ਫ਼ੌਜ ਦੀ ਹੋ ਰਹੀ ਹਾਰ ਨੂੰ ਵੇਖ ਕੇ ਟੁੰਡੀ ਲਾਟ (ਲਾਰਡ ਹਾਰਡਿੰਗ) ਘਬਰਾ ਗਿਆ। ਉਸ ਨੇ ਆਪਣੀ ਫ਼ੌਜ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਨੂੰ ਆਪਣੇ ਦੇਸ਼ ਦੀ ਇੱਜ਼ਤ ਰੱਖਣ ਲਈ ਕਿਹਾ। ਉਸ ਨੇ ਅੰਗਰੇਜ਼ ਫ਼ੌਜ ਨੂੰ ਵੰਗਾਰਿਆ ਕਿ ਸਿੱਖ ਫ਼ੌਜ ਨੇ ਚਾਰ ਹਜ਼ਾਰ ਅੰਗਰੇਜ਼ ਫ਼ੌਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਕਰਕੇ ਅੰਗਰੇਜ਼ ਫ਼ੌਜ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਸਾਥੀਆਂ ਦੀ ਮੌਤ ਦਾ ਬਦਲਾ ਲਵੇ। ਲਾਰਡ ਹਾਰਡਿੰਗ ਦੀ ਗੱਲ ਮੰਨ ਕੇ ਅੰਗਰੇਜ਼ ਫ਼ੌਜ ਨੇ ਦਰਿਆ ਨੇੜੇ ਆਪਣੀਆਂ ਤੋਪਾਂ ਬੀੜ ਦਿੱਤੀਆਂ ਅਤੇ ਸਿੱਖ ਫ਼ੌਜ ਦੇ ਬਰੂਦਖ਼ਾਨੇ ਉੱਪਰ ਗੋਲਾਬਾਰੀ ਕਰਨੀ ਅਰੰਭ ਕਰ ਦਿੱਤੀ। ਇਸ ਦੇ ਸਿੱਟੇ ਵਜੋਂ ਸਿੱਖ ਫ਼ੌਜ ਦਾ ਬਰੂਦਖਾਨਾ ਗੋਲਾਬਾਰੀ ਦੀ ਭੇਂਟ ਚੜ੍ਹ ਗਿਆ। ਸਿੱਖ ਫ਼ੌਜ ਨੇ ਜਦੋਂ ਇਹ ਸਭ ਕੁਝ ਵੇਖਿਆ ਤਾਂ ਉਹ ਡਰ ਕੇ ਉਥੋਂ ਦੌੜ ਗਈ। ਸ਼ਾਹ ਮੁਹੰਮਦ ਉਪਰੋਕਤ ਸਭ ਕੁਝ ਦਾ ਵਰਣਨ ਇਸ ਤਰ੍ਹਾਂ ਕਰਦਾ ਹੈ:

ਫੇਰੂ ਸ਼ਹਿਰ ਦੇ ਹੇਠ ਜਾਂ ਖੇਤ ਰੁੱਧੇ,

ੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ।

ਸਿੰਘ ਸੂਰਮੇ ਆਣ ਮੈਦਾਨ ਲੱਥੇ,

ੰਜ ਲਾਹ ਸੁੱਟੇ ਉਨ੍ਹਾਂ ਗੋਰਿਆਂ ਦੇ।

ੁੰਡੇ ਲਾਟ ਨੇ ਅੰਤ ਨੂੰ ਖਾਏ ਗੁੱਸਾ,

ੇਰ ਦਿੱਤੇ ਨੀ ਲੱਖ ਢੰਡੋਰਿਆਂ ਦੇ।

ਾਹ ਮੁਹੰਮਦਾ ਰੰਡ ਬੈਠਾਇ ਨੰਦਨ,

      ਸਿੰਘ ਜਾਨ ਲੈਂਦੇ ਨਾਲ ਜ਼ੋਰਿਆ ਦੇ। 71

ਇਸ ਮੌਕੇ ਜੰਗ ਦੀ ਸਥਿਤੀ ਏਨੀ ਭਿਆਨਕ ਹੋ ਗਈ ਸੀ ਕਿ ਸਿੱਖ ਫ਼ੌਜ ਦੇ ਨਾਲ-ਨਾਲ ਅੰਗਰੇਜ਼ ਫ਼ੌਜ ਦੀਆਂ ਦੋ ਪਲਟਨਾਂ ਵੀ ਮੈਦਾਨ ਛੱਡ ਗਈਆਂ ਸਨ। ਸ਼ਾਹ ਮੁਹੰਮਦ ਇਸ ਲੜਾਈ ਵਿਚ ਅੰਗਰੇਜ਼ ਫ਼ੌਜ ਦੀ ਹੋਈ ਤਰਸਯੋਗ ਹਾਲਤ ਨੂੰ ਵਰਣਨ ਕਰਦਾ ਹੋਇਆ ਲਿਖਦਾ ਹੈ :

ਉਧਰ ਆਪ ਫਰੰਗੀ ਨੂੰ ਭਾਂਜ ਆਈ,

ੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ।

ੱਲੇ ਤੋਪਖਾਨੇ ਸਾਰੇ ਗੋਰਿਆਂ ਦੇ,

ਗਰ ਹੋਈ ਬੰਦੂਕਾਂ ਦੀ ਫੰਡ ਮੀਆਂ।

ਕਿਨ੍ਹੇ ਜਾਇ ਕੇ ਲਾਟ ਨੂੰ ਖ਼ਬਰ ਦਿੱਤੀ,

ੰਦਨ ਹੋਈ ਬੈਠੀ ਤੇਰੀ ਰੰਡ ਮੀਆਂ।

ਾਹ ਮੁਹੰਮਦਾ ਦੇਖ ਮੈਦਾਨ ਜਾ ਕੇ,

       ੁਲਦੀ ਗੋਰਿਆਂ ਦੀ ਪਈ ਝੰਡ ਮੀਆਂ। 74

ਇਸ ਲੜਾਈ ਵਿਚ ਸਿੱਖ ਫ਼ੌਜ ਪੂਰੀ ਇਮਾਨਦਾਰੀ ਨਾਲ ਲੜ ਰਹੀ ਸੀ ਅਤੇ ਆਪਣੇ ਅਫ਼ਸਰਾਂ ਨੂੰ ਈਮਾਨਦਾਰ ਸਮਝਣ ਕਾਰਨ ਇਨ੍ਹਾਂ ਦੇ ਹੁਕਮਾਂ ਦੀ ਪਾਲਣਾ ਕਰਦੀ ਰਹੀ ਸੀ। ਸਿੱਖ ਫ਼ੌਜ ਵੱਲੋਂ ਬੜੀ ਤੇਜੀ ਅਤੇ ਪੱਕੀ ਨਿਸ਼ਾਨੇਬਾਜ਼ੀ ਨਾਲ ਤੋਪਾਂ ਦਾਗ਼ੀਆਂ ਜਾ ਰਹੀਆਂ ਸਨ। ਸਿੱਖ ਫ਼ੌਜ ਦੇ ਪਿਆਦਾ ਸਿਪਾਹੀ ਬੰਦੂਕਾਂ ਨਾਲ ਅੰਗਰੇਜ਼ ਫ਼ੌਜ ਦਾ ਬੜੇ ਦਲੇਰਾਨਾ ਢੰਗ ਨਾਲ ਮੁਕਾਬਲਾ ਕਰ ਰਹੇ ਸਨ। ਸਿੱਖ ਫ਼ੌਜ ਦੀ ਇਹ ਦਲੇਰਾਨਾ ਕਾਰਵਾਈ ਵੇਖ ਕੇ ਅੰਗਰੇਜ਼ ਫ਼ੌਜ ਹੈਰਾਨ ਸੀ ਅਤੇ ਇਹ ਅੰਗਰੇਜ਼ਾਂ ਦੀ ਆਸ ਦੇ ਵਿਰੁੱਧ ਸੀ। ਅੰਗਰੇਜ਼ਾਂ ਦੀ ਇਸ ਵੇਲੇ ਦੀ ਹਾਲਤ ਖ਼ਤਰੇ ਵਾਲੀ ਅਤੇ ਘਬਰਾਹਟ ਵਾਲੀ ਸੀ। ਅੰਗਰੇਜ਼ ਹੁਣ ਫੇਰੂ ਸ਼ਹਿਰ ਵਿਚ ਜ਼ਿਆਦਾ ਦੇਰ ਠਹਿਰਨ ਵਿਚ ਆਪਣੀ ਹਾਰ ਨੂੰ ਨਿਸ਼ਚਤ ਵੇਖ ਰਹੇ ਸਨ। “ਇਹੋ ਕਾਰਨ ਸੀ ਕਿ ਉਹ ਫਿਰੋਜ਼ਪੁਰ ਵੱਲ ਨੂੰ ਪਿੱਛੇ ਹਟ ਜਾਣ ਦੀਆਂ ਸਲਾਹਾਂ ਸੋਚਣ ਲੱਗ ਪਏ ਸਨ। ਅੰਗਰੇਜ਼ ਫ਼ੌਜ ਬਿਨਾਂ ਸ਼ਰਤ ਆਪਣੇ ਆਪ ਨੂੰ ਸਿੱਖ ਫ਼ੌਜ ਦੇ ਹਵਾਲੇ ਕਰ ਦੇਣ ਬਾਰੇ ਵੀ ਸੋਚਣ ਲੱਗ ਪਈ ਸੀ ਅਤੇ ਸਰਕਾਰੀ ਰਿਕਾਰਡ ਨੂੰ ਫੂਕ ਦੇਣ ਦੀਆਂ ਸਕੀਮਾਂ ਵੀ ਬਣਾ ਰਹੀ ਸੀ। ਇਸ ਤੋਂ ਇਲਾਵਾ ਗਵਰਨਰ ਜਨਰਲ ਨੇ ਆਪਣੇ ਬੇਟੇ ਤੇ ਪ੍ਰਾਈਵੇਟ ਸੈਕਟਰੀ ਨੂੰ ਕੁਝ ਸਰਕਾਰੀ ਕਾਗਜ਼ , ਆਪਣਾ ਸਟਾਕ ਆਫ ਦੀ ਬਾਥ ਅਤੇ ਆਪਣੀ ਨੈਪੋਲੀਅਨ ਵਾਲੀ ਤਲਵਾਰ ਜੋ ਡਿਊਕ ਆਫ ਵੈਲਿੰਗਟਨ ਵੱਲੋਂ ਤੋਹਫ਼ਾ ਮਿਲੀ ਹੋਈ ਸੀ, ਦੇ ਕੇ ਅੰਬਾਲੇ ਵੱਲ ਚਲੇ ਜਾਣ ਦਾ ਹੁਕਮ ਦੇ ਦਿੱਤਾ ਸੀ।”14 ਇਸ ਦੇ ਬਾਵਜੂਦ ਸਿੱਖ ਫ਼ੌਜ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਸ਼ਾਹ ਮੁਹੰਮਦ ਅਨੁਸਾਰ ਇਸ ਜੰਗ ਵਿਚ ਸਿੱਖ ਫ਼ੌਜ ਦੀ ਹਾਰ ਦਾ ਪ੍ਰਮੁੱਖ ਕਾਰਨ ਫਰੀਦਕੋਟ ਦੇ ਰਾਜੇ ਪਹਾੜਾ ਸਿੰਘ ਦੁਆਰਾ ਸਿੱਖ ਫ਼ੌਜ ਨਾਲ ਕੀਤੀ ਗ਼ਦਾਰੀ ਸੀ। ਪਹਾੜਾ ਸਿੰਘ ਅੰਗਰੇਜ਼ਾਂ ਦਾ ਦੋਸਤ ਸੀ ਅਤੇ ਉਸ ਨੇ ਸਿੱਖ ਫ਼ੌਜ ਦਾ ਭੇਤ ਅੰਗਰੇਜ਼ ਫ਼ੌਜ ਨੂੰ ਦੱਸ ਦਿੱਤਾ ਸੀ। ਸ਼ਾਹ ਮੁਹੰਮਦ ਇਸ ਤੱਥ ਨੂੰ ਪੇਸ਼ ਕਰਦਾ ਹੋਇਆ ਲਿਖਦਾ ਹੈ:

ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ,

ਸਿੰਘਾਂ ਨਾਲ ਸੀ ਉਸ ਦੀ ਗ਼ੈਰਸਾਲੀ।

ਹ ਤਾਂ ਭੱਜ ਕੇ ਲਾਟ ਨੂੰ ਜਾਇ ਮਿਲਿਆ,

ੱਲ ਜਾਇ ਦੱਸੀ ਸਾਰੀ ਭੇਤ ਵਾਲੀ।

ਥੋਂ ਹੋ ਗਿਆ ਹਰਨ ਹੈ ਖ਼ਾਲਸਾ ਜੀ,

ੌਦਾਂ ਹੱਥਾਂ ਦੀ ਮਾਰ ਕੇ ਮਿਰਗ ਛਾਲੀ।

ਾਹ ਮੁਹੰਮਦਾ ਸਾਂਭ ਲੈ ਸਿਲੇ ਖ਼ਾਨੇ,

      ੱਡ ਗਏ ਨੇ ਸਿੰਘ ਮੈਦਾਨ ਖ਼ਾਲੀ। 75

ਪਹਾੜਾ ਸਿੰਘ ਤੋਂ ਇਲਾਵਾ ਸਿੱਖ ਫ਼ੌਜ ਨਾਲ ਗ਼ਦਾਰੀ ਕਰਨ ਵਾਲਾ ਲਾਲ ਸਿੰਘ ਵੀ ਸੀ। ਉਸ ਨੇ ਰਾਤ ਨੂੰ ਹੀ ਆਪਣੇ ਸਾਰੇ ਖੁਲ੍ਹੇ ਘੋੜ ਚੜ੍ਹਿਆਂ ਅਤੇ ਤੋਪਖ਼ਾਨੇ ਦੀਆਂ ਸੱਠ ਤੋਪਾਂ ਦੇ ਤੋਪਚੀਆਂ ਨੂੰ ਨਾਲ ਲੈ ਕੇ ਲਾਹੌਰ ਵੱਲ ਨੂੰ ਪੱਤਰੇ ਵਾਚ ਦਿੱਤੇ ਸਨ। ਜਦੋਂ ਅੰਗਰੇਜ਼ ਫ਼ੌਜ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਯੁੱਧ ਰਾਹੀਂ ਬਾਕੀ ਬਚਦੀ ਸਿੱਖ ਫ਼ੌਜ ਨੂੰ ਵੀ ਪਿਛਾਂਹ ਵੱਲ ਧਕੇਲ ਦਿੱਤਾ ਸੀ। ਇਸ ਤਰ੍ਹਾਂ ਉਹ ਹਾਰਦੇ-ਹਾਰਦੇ ਜਿੱਤ ਵੱਲ ਵਧਣ ਲੱਗੇ ਸਨ। ਤੇਜਾ ਸਿੰਘ ਬਾਕੀ ਬਚਦੀ ਸਿੱਖ ਫ਼ੌਜ ਦੀ ਕਮਾਨ ਸੰਭਾਲ ਰਿਹਾ ਸੀ ਜਿਹੜਾ ਪਹਿਲਾਂ ਹੀ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਸੀ। ਉਹ ਹਰ ਹਾਲਤ ਵਿਚ ਸਿੱਖ ਫ਼ੌਜ ਨੂੰ ਹਰਾਉਣ ਦੇ ਹੱਕ ਵਿਚ ਸੀ ਅਤੇ ਇਸ ਤਰ੍ਹਾਂ ਉਹ ਅੰਗਰੇਜ਼ਾਂ ਨਾਲ ਕੀਤੇ ਵਾਅਦੇ ਨੂੰ ਸਿਰੇ ਚੜ੍ਹਾਉਣਾ ਚਾਹੁੰਦਾ ਸੀ। ਇਸ ਲਈ ਉਸ ਨੇ ਉਦੋਂ ਤਕ ਕੋਈ ਕਾਰਵਾਈ ਨਾ ਕੀਤੀ ਜਦੋਂ ਤਕ ਲਾਲ ਸਿੰਘ ਦੇ ਜੰਗ ਦੇ ਮੈਦਾਨ ਵਿਚੋਂ ਤਿੱਤਰ ਹੋ ਜਾਣ ਦੀ ਖ਼ਬਰ ਅੰਗਰੇਜ਼ਾਂ ਨੂੰ ਨਾ ਮਿਲ ਗਈ। ਜਦੋਂ ਸਿੱਖ ਫ਼ੌਜ ਨੇ ਉਸ ਨੂੰ ਹਮਲਾ ਕਰਨ ਲਈ ਕਿਹਾ ਤਾਂ ਉਸ ਨੇ ਕੇਵਲ ਦਿਖਾਵੇ ਵਜੋਂ ਮਾਮੂਲੀ ਝੜਪ ਨਾਲ ਸਾਰ ਦਿੱਤਾ। ਕੁਝ ਸਮੇਂ ਬਾਅਦ ਉਹ ਵੀ ਸਿੱਖ ਫ਼ੌਜ ਨੂੰ ਬਿਨਾਂ ਕੋਈ ਹੁਕਮ ਦਿੱਤੇ ਜੰਗ ਦੇ ਮੈਦਾਨ ਵਿਚੋਂ ਭੱਜ ਗਿਆ। ਅਜਿਹੇ ਸਮੇਂ ਤੱਕ ਅੰਗਰੇਜ਼ ਫ਼ੌਜ ਦਾ ਸਾਰਾ ਬਰੂਦ ਲਗਪਗ ਖ਼ਤਮ ਹੋ ਚੁੱਕਾ ਸੀ। ਇਸ ਸਮੇਂ ਸਿੱਖ ਫ਼ੌਜ ਅੰਗਰੇਜ਼ਾਂ ਨੂੰ ਹਰਾਉਣ ਵਿਚ ਕਾਮਯਾਬ ਹੋ ਸਕਦੀ ਸੀ। ਪਰ ਤੇਜਾ ਸਿੰਘ ਅਤੇ ਲਾਲ ਸਿੰਘ ਦੀ ਗ਼ਦਾਰੀ ਕਾਰਨ ਸਿੱਖ ਫ਼ੌਜ ਇਹ ਲੜਾਈ ਵੀ ਹਾਰ ਗਈ। ਸ਼ਾਹ ਮੁਹੰਮਦ ਭਾਵੇਂ ਤੇਜਾ ਸਿੰਘ ਅਤੇ ਲਾਲ ਸਿੰਘ ਦੀ ਗ਼ਦਾਰੀ ਦੀ ਗੱਲ ਨਹੀਂ ਕਰਦਾ ਪਰ ਇਸ ਲੜਾਈ ਵਿਚ ਹੋਈ ਹਾਰ ਦੇ ਸਿੱਟੇ ਵਜੋਂ ਸਿੱਖ ਫ਼ੌਜ ਦੀ ਮਨੋਦਸ਼ਾ ਨੂੰ ਹੇਠ ਲਿਖੀਆਂ ਸਤਰਾਂ ਵਿਚ ਬੜੇ ਕਰੁਣਾਮਈ ਢੰਗ ਨਾਲ ਬਿਆਨ ਕਰਦਾ ਹੈ :

ਘਰੋਂ ਗਏ ਫ਼ਰੰਗੀ ਦੇ ਮਾਰਨੇ ਨੂੰ,

ੇੜੇ ਤੋਪਾਂ ਦੇ ਸਭ ਖੁਹਾਇ ਆਏ।

ੇੜ ਆਫ਼ਤਾਂ ਨੂੰ ਮਗਰ ਲਾਇਓ ਨੇ,

ਗੋਂ ਆਪਣਾ ਆਪ ਗਵਾਇ ਆਏ।

ੁਸ਼ੀ ਵੱਸਦਾ ਸ਼ਹਿਰ ਲਾਹੌਰ ਸਾਰਾ,

ਗੋਂ ਕੁੰਜੀਆਂ ਹੱਥ ਫੜਾਇ ਆਏ।

ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ,

      ੁਸੀਂ ਚੰਗੀਆਂ ਪੂਰੀਆਂ ਪਾ ਆਏ। 79

ਫੇਰੂ ਸ਼ਹਿਰ ਦੀ ਜੰਗ ਤੋਂ ਬਾਅਦ ਲਗਪਗ ਇਕ ਮਹੀਨੇ ਤਕ ਸ਼ਾਂਤੀ ਰਹੀ ਕਿਉਂਕਿ ਅੰਗਰੇਜ਼ ਆਪਣੀ ਫ਼ੌਜ ਨੂੰ ਹੋਰ ਤਾਕਤਵਰ ਬਣਾਉਣ ਲਈ ਸਮਾਂ ਚਾਹੁੰਦੇ ਸਨ। ਉਂਜ ਵੀ ਹੁਣ ਫੇਰੂ ਸ਼ਹਿਰ ਤੋਂ ਲੜਾਈ ਦਾ ਰੁਖ਼ ਲੁਧਿਆਣੇ ਵੱਲ ਨੂੰ ਹੋ ਗਿਆ ਸੀ। ਇਸ ਲਈ ਸ਼ਾਹ ਮੁਹੰਮਦ ਨੇ ਫੇਰੂ ਸ਼ਹਿਰ ਦੀ ਜੰਗ ਉਪਰੰਤ ਬੱਦੋਵਾਲ ਤੇ ਅਲੀਵਾਲ ਦੇ ਮੋਰਚਿਆਂ ਦੇ ਹਾਲਾਤ ਲਿਖੇ ਹਨ। ਇਸ ਜੰਗ ਦੇ ਸੰਬੰਧ ਵਿਚ ਕਈ ਵਿਦਵਾਨਾਂ ਦਾ ਮੰਨਣਾ ਹੈ ਕਿ ਸ਼ਾਹ ਮੁਹੰਮਦ ਨੇ ਇਹ ਜੰਗ ਆਪਣੇ ਅੱਖੀਂ ਨਹੀਂ ਸੀ ਵੇਖੀ ਬਲਕਿ ਕਿਸੇ ਕੋਲੋਂ ਸੁਣ ਕੇ ਇਸ ਜੰਗ ਨੂੰ ਬਿਆਨ ਕੀਤਾ ਸੀ। ਉਦਾਹਰਨ ਦੇ ਤੌਰ’ਤੇ ਹੇਠ ਲਿਖੀਆਂ ਸਤਰਾਂ ਇਸ ਗੱਲ ਦੀ ਹੀ ਪੁਸ਼ਟੀ ਕਰਦੀਆਂ ਹਨ :

ਕੰਢੇ ਪਾਰ ਦੇ ਜਮਾਂ ਜਾਂ ਹੋਏ ਡੇਰੇ,

ਹ ਤਾਂ ਨੌਕਰੀ ਘਰੀਂ ਨਾ ਮਿਲਣ ਜਾਣੇ।

ੇਰੀਂ ਆਣ ਕੇ ਬਹੁਤ ਵਿਰਲਾਪ ਹੋਇਆ,

ੋਈਆਂ ਭਰਤੀਆਂ ਬੰਦ ਨਾ ਵਿਕਣ ਦਾਣੇ।

ਹੀ ਕੱਢ ਕੇ ਮੋਰਚੀਂ ਆਇ ਬਹਿੰਦੇ,

ੇਰੀ ਆਇ ਕੇ ਫੇਰ ਪ੍ਰਸ਼ਾਦਿ ਖਾਣੇ।

ਾਹ ਮੁਹੰਮਦਾ ਸੱਭੇ ਮਾਲੂਮ ਕੀਤੀ,

      ੀਕ¨ ਹੋਈ ਸੀ ਦੱਸ ਖਾਂ ਲੁਧਿਆਣੇ। 81

ਇਸ ਦੌਰਾਨ ਰਣਜੋਧ ਸਿੰਘ ਮਜੀਠੀਆ ਨੇ ਲਾਡਵੇ ਦੇ ਸਰਦਾਰ ਅਜੀਤ ਸਿੰਘ ਨਾਲ ਮਿਲ ਕੇ ਆਪਣੀ ਫ਼ੌਜ ਸਮੇਤ ਸਤਲੁਜ ਦਰਿਆ ਨੂੰ ਪਾਰ ਕਰ ਲਿਆ ਸੀ। ਦੂਸਰੇ ਪਾਸੇ ਸਰ ਹੈਨਰੀ ਸਮਿੱਥ ਨੇ ਆਪਣੀ ਅੰਗਰੇਜ਼ ਫ਼ੌਜ ਸਮੇਤ ਲੁਧਿਆਣੇ ਨੂੰ ਬਚਾਉਣ ਲਈ ਚਾਲੇ ਪਾ ਦਿੱਤੇ। ਬੱਦੋਵਾਲ ਨਾਂ ਦੇ ਸਥਾਨ’ਤੇ ਦੋਵਾਂ ਫ਼ੌਜਾਂ ਵਿਚਕਾਰ ਜੰਗ ਹੋਈ। ਲਾਡਵੇ ਪਰਿਵਾਰ ਨੂੰ ਬੱਦੋਵਾਲ ਵਿਚ ਅੰਗਰੇਜ਼ਾਂ ਤੋਂ ਛੁਡਾਇਆ ਅਤੇ ਅੰਗਰੇਜ਼ਾਂ ਦੀ ਛਾਉਣੀ ਨੂੰ ਅਗਨ ਭੇਂਟ ਕਰ ਦਿੱਤਾ। ਇਸ ਜੰਗ ਵਿਚ ਰਣਜੋਧ ਸਿੰਘ ਦੀ ਜਿੱਤ ਹੋਈ ਅਤੇ ਅੰਗਰੇਜ਼ ਫ਼ੌਜ ਦਾ ਕਾਫ਼ੀ ਸਮਾਨ ਅਤੇ ਭੋਜਨ ਪਦਾਰਥ ਸਿੱਖ ਫ਼ੌਜ ਨੇ ਆਪਣੇ ਕਬਜ਼ੇ ਹੇਠ ਕਰ ਲਿਆ। ਇਸ ਸਮੇਂ ਸੇਵਾ ਸਿੰਘ ਚਾਰ ਪਲਟਨਾਂ ਹੋਰ ਲੈ ਆਇਆ ਅਤੇ ਸਿੱਖ ਫ਼ੌਜ ਨੇ ਅੰਗਰੇਜ਼ ਫ਼ੌਜ ਦੀ ਜਾਨ ਅਤੇ ਮਾਲ ਦਾ ਭਾਰੀ ਨੁਕਸਾਨ ਕੀਤਾ। ਸ਼ਾਹ ਮੁਹੰਮਦ ਅਨੁਸਾਰ ਸਿੱਖ ਫ਼ੌਜ ਜੇਕਰ ਥੋੜ੍ਹੀ ਜਿਹੀ ਹਿੰਮਤ ਤੋਂ ਕੰਮ ਲੈਂਦੀ ਤਾਂ ਲੁਧਿਆਣੇ ਨੂੰ ਵੀ ਜਿੱਤ ਸਕਦੀ ਸੀ। ਸ਼ਾਹ ਮੁਹੰਮਦ ਅਨੁਸਾਰ :

ਚਾਰ ਪੜਤਲਾਂ ਲੈ ਸੇਵਾ ਸਿੰਘ ਆਇਆ,

ਸਿੰਘ ਆਪਣੇ ਹੱਥ ਹਥਿਆਰ ਲੈਂਦੇ।

ਨ੍ਹਾਂ ਬਹੁਤ ਫਰੰਗੀ ਦੀ ਫ਼ੌਜ ਮਾਰੀ,

ੁੱਟਾਂ ਭਾਰੀਆਂ ਬਾਝ ਸ਼ੁਮਾਰ ਲੈਂਦੇ।

ੋਪਾਂ, ਊਠ, ਹਾਥੀ, ਮਾਲ, ਲਾਖ ਘੋੜੇ,

ੇਰੇ ਆਪਣੇ ਸਿੰਘ ਉਤਾਰ ਲੈਂਦੇ।

ਾਹ ਮੁਹੰਮਦਾ ਸਿੰਘ ਜੇ ਜ਼ੋਰ ਕਰਦੇ,

      ਾਵੇਂ ਲੁਧਿਆਣਾ ਤਦੋਂ ਮਾਰ ਲੈਂਦੇ। 83

ਜਦੋਂ ਬੱਦੋਵਾਲ ਦੀ ਛਾਉਣੀ ਫੂਕੇ ਜਾਣ ਦੀ ਖ਼ਬਰ ਲਾਰਡ ਹਾਰਡਿੰਗ ਨੂੰ ਪਹੁੰਚੀ ਤਾਂ ਉਸ ਨੇ ਫਿਰੋਜ਼ਪੁਰ ਤੋਂ ਲੁਧਿਆਣੇ ਵੱਲ ਕੂਚ ਕਰ ਦਿੱਤਾ। ਇੱਧਰ ਬੱਦੋਵਾਲ ਦੀ ਜੰਗ ਤੋਂ ਬਾਅਦ ਸਰ ਹੈਨਰੀ ਸਮਿੱਥ ਪਹਿਲਾਂ ਹੀ ਫਿਰੋਜ਼ਪੁਰ ਤੋਂ ਸਹਾਇਕ ਸੈਨਾ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਜਦੋਂ ਸਹਾਇਕ ਅੰਗਰੇਜ਼ ਫ਼ੌਜ ਪਹੁੰਚ ਗਈ ਤਾਂ ਉਸ ਨੇ ਆਲੀਵਾਲ ਵਿਖੇ ਰਣਜੋਧ ਸਿੰਘ ਦੀ ਅਗਵਾਈ ਹੇਠ ਡੇਰਾ ਲਾਈ ਬੈਠੀ ਸਿੱਖ ਫ਼ੌਜ ਉੱਪਰ ਅਚਾਨਕ ਧਾਵਾ ਬੋਲ ਦਿੱਤਾ। ਇਸ ਲੜਾਈ ਵਿਚ ਸਿੱਖ ਫ਼ੌਜ ਦੀ ਬੁਰੀ ਤਰ੍ਹਾਂ ਹਾਰ ਹੋਈ ਜਿਸ ਕਾਰਨ ਸਿੱਖ ਫ਼ੌਜ ਸਤਲੁਜ ਪਾਰ ਨੱਸ ਗਈ। ਅੰਗਰੇਜ਼ ਫ਼ੌਜ ਨੇ ਸਿੱਖ ਫ਼ੌਜ ਤੋਂ ਚੰਗੀ ਤਰ੍ਹਾਂ ਆਪਣੀ ਹਾਰ ਦਾ ਬਦਲਾ ਲੈ ਲਿਆ ਅਤੇ ਉਨ੍ਹਾਂ ਦੀਆਂ ਸਾਰੀਆਂ ਤੋਪਾਂ ਖੋਹ ਲਈਆਂ। ਸ਼ਾਹ ਮੁਹੰਮਦ ਤਾਂ ਇਥੋਂ ਤਕ ਲਿਖਦਾ ਹੈ ਕਿ ਜਿਥੇ ਅੰਗਰੇਜ਼ ਫ਼ੌਜ ਨੇ ਸਿੱਖ ਫ਼ੌਜ ਦਾ ਸਾਰਾ ਮਾਲ ਤੇ ਅਸਬਾਬ ਖੋਹ ਲਿਆ ਉਥੇ ਸਿੱਖ ਫ਼ੌਜੀਆਂ ਕੋਲ ਤਨ ਦੇ ਕੱਪੜੇ ਵੀ ਨਾ ਬਚੇ। ਸਿੱਖ ਫ਼ੌਜ ਦੀ ਇਸ ਦਰਦਨਾਕ ਤਸਵੀਰ ਨੂੰ ਉਹ ਹੇਠ ਲਿਖੇ ਬੰਦ ਵਿਚ ਇਸ ਤਰ੍ਹਾਂ ਪੇਸ਼ ਕਰਦਾ ਹੈ :

ਪਹਿਲੇ ਹੱਲਿਓਂ ਸਿੰਘ ਜੋ ਨਿਕਲ ਸਾਰੇ,

ਏ ਔਝੜੇ ਔਝੜੇ ਜਾਂਵਦੇ ਨੀ।

ੀੜੇ ਗਏ ਸਾਰੇ ਰਹੀ ਇਕ ਕੁੜਤੀ,

ਾਹਾਂ ਹਿੱਕ ਦੇ ਨਾਲ ਲਗਾਂਵਦੇ ਨੀ।

ੱਗੋਂ ਲੋਕ ਲੜਾਈ ਦੀ ਗੱਲ ਪੁੱਛਣ,

ੀਭ ਹੋਠਾਂ ਥੀ ਖੋਲ੍ਹ ਦਿਖਾਂਵਦੇ ਨੀ।

ਾਹ ਮੁਹੰਮਦਾ ਆਣ ਕੇ ਘਰਦਿਆਂ ਤੋਂ,

      ਵੇਂ ਕੱਪੜੇ ਹੋਰ ਸਿਵਾਂਵਦੇ ਨੀ। 86

ਫੇਰੂ ਸ਼ਹਿਰ ਦੀ ਜੰਗ ਵਿਚ ਹਾਰ ਖਾਣ ਤੋਂ ਬਾਅਦ ਰਾਣੀ ਜਿੰਦ ਕੌਰ ਨੇ ਜੰਮੂ ਤੋਂ ਰਾਜਾ ਗੁਲਾਬ ਸਿੰਘ ਨੂੰ ਬੁਲਾ ਲਿਆ। ਰਾਣੀ ਜਿੰਦ ਕੌਰ ਦਾ ਅਨੁਮਾਨ ਸੀ ਕਿ ਪਹਾੜੀ ਰਾਜਾ ਗੁਲਾਬ ਸਿੰਘ ਉਸ ਦੀ ਮਦਦ ਕਰੇਗਾ। ਰਾਣੀ ਜਿੰਦ ਕੌਰ ਅੰਗਰੇਜ਼ਾਂ ਵਿਰੁੱਧ ਲੜਾਈ ਨੂੰ ਹੋਰ ਲਮਕਾਉਣਾ ਨਹੀਂ ਸੀ ਚਾਹੁੰਦੀ। ਉਸ ਅੰਗਰੇਜ਼ਾਂ ਹੱਥੋਂ ਹੋਈ ਹਾਰ ਨੂੰ ਵੇਖ ਕੇ ਉਨ੍ਹਾਂ ਨਾਲ ਗੁਫ਼ਤਗੂ ਸ਼ੁਰੂ ਕਰ ਦਿੱਤੀ। ਰਾਣੀ ਜਿੰਦ ਕੌਰ ਦੀ ਇਸ ਕਾਰਵਾਈ ਤੋਂ ਅੰਗਰੇਜ਼ ਹਾਕਮ ਜਮਾਤ ਬੜੀ ਖੁਸ਼ ਸੀ। ਉਹ ਮਹਿਸੂਸ ਕਰਨ ਲੱਗ ਪਈ ਸੀ ਕਿ ਲਾਹੌਰ ਦਰਬਾਰ ਨੇ ਆਪਣੀ ਹਾਰ ਕਬੂਲ ਕਰ ਲਈ ਹੈ, ਇਸ ਕਰਕੇ ਅੰਗਰੇਜ਼ ਇਸ ਲੜਾਈ ਨੂੰ ਹੋਰ ਨਹੀਂ ਸੀ ਵਧਾਉਣਾ ਚਾਹੁੰਦੇ। ਇਹੋ ਕਾਰਨ ਸੀ ਕਿ ਅੰਗਰੇਜ਼ ਗਵਰਨਰ ਜਨਰਲ ਨੇ ਗੁਲਾਬ ਸਿੰਘ ਨੂੰ ਕਿਹਾ ਕਿ ਸਿੱਖ ਫ਼ੌਜ ਨੂੰ ਤੋੜੇ ਜਾਣ ਤੋਂ ਬਾਅਦ ਅੰਗਰੇਜ਼ ਸਰਕਾਰ ਪੰਜਾਬ ਵਿਚ ਸਿੱਖ ਬਾਦਸ਼ਾਹਤ ਨੂੰ ਪ੍ਰਵਾਨ ਕਰਨ ਲਈ ਤਿਆਰ ਹੋਵੇਗੀ। ਪਹਾੜੀ ਰਾਜੇ ਗੁਲਾਬ ਸਿੰਘ ਨੂੰ ਇਹ ਗੱਲ ਮਨਜ਼ੂਰ ਨਹੀਂ ਸੀ। ਉਹ ਤਾਂ ਆਪਣੀ ਸੇਵਾ ਬਦਲੇ ਆਪਣੀਆਂ ਕੁਝ ਸ਼ਰਤਾਂ ਮਨਵਾਉਣੀਆਂ ਚਾਹੁੰਦਾ ਸੀ। ਕਈ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਅੰਤ ਗੁਲਾਬ ਸਿੰਘ ਅਤੇ ਅੰਗਰੇਜ਼ ਹਾਕਮਾਂ ਵਿਚਕਾਰ ਇਹ ਸਮਝੌਤਾ ਹੋਇਆ ਕਿ ਅੰਗਰੇਜ਼ ਫ਼ੌਜ, ਸਿੱਖ ਫ਼ੌਜ ਉੱਪਰ ਹਮਲਾ ਕਰੇਗੀ, ਜੇਕਰ ਸਿੱਖ ਫ਼ੌਜ ਹਾਰ ਜਾਂਦੀ ਹੈ ਤਾਂ ਸਤਲੁਜ ਦਰਿਆ ਦਾ ਰਸਤਾ ਅਤੇ ਲਾਹੌਰ ਤਕ ਸੜਕ ਨੂੰ ਅੰਗਰੇਜ਼ਾਂ ਲਈ ਖੋਲ ਦਿੱਤਾ ਜਾਵੇਗਾ। ਸੋ, ਅਜਿਹੇ ਹਾਲਾਤਾਂ ਵਿਚ ਹੀ ਸਭਰਾਵਾਂ ਦੀ ਜੰਗ ਲੜੀ ਗਈ, ਜਿਸ ਦਾ ਵਰਣਨ ਸ਼ਾਹ ਮੁਹੰਮਦ ਨੇ ਬੜੇ ਦਰਦਨਾਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਹੈ। ਇਸ ਜੰਗਨਾਮੇ ਵਿਚਲੀ ਇਹ ਅੰਤਿਮ ਤੇ ਆਖ਼ਰੀ ਜੰਗ ਹੈ।

ਸਭਰਾਵਾਂ ਦੇ ਮੈਦਾਨ ਵਿਚ ਹੋਣ ਵਾਲੀ ਇਸ ਜੰਗ ਵਿਚ ਭਾਵੇਂ ਸਿੱਖ ਫ਼ੌਜ ਬੜੀ ਬਹਾਦਰੀ ਨਾਲ ਲੜੀ ਸੀ ਪਰ ਅਖ਼ੀਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅੰਗਰੇਜ਼ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਦਾ ਕੈਂਪ ਫਿਰੋਜ਼ਪੁਰ ਵਿਖੇ ਹੀ ਸੀ ਜਿਥੇ 7 ਫ਼ਰਵਰੀ 1846 ਈ. ਤਕ ਸਾਰਾ ਤੋਪਖਾਨਾ ਪਹੁੰਚ ਚੁੱਕਾ ਸੀ। ਇਸੇ ਦਿਨ ਲਾਲ ਸਿੰਘ ਨੇ ਗਵਰਨਰ ਜਨਰਲ ਨੂੰ ਲਾਹੌਰ ਦਰਬਾਰ ਦੀ ਘੇਰਾਬੰਦੀ ਅਤੇ ਹੋਣ ਵਾਲੇ ਜੰਗ ਦਾ ਨਕਸ਼ਾ ਭੇਜ ਦਿੱਤਾ ਸੀ। 9 ਫਰਵਰੀ ਨੂੰ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਫਿਰੋਜ਼ਪੁਰ ਤੋਂ ਅੰਗਰੇਜ਼ ਫ਼ੌਜ ਦੇ ਕਮਾਂਡਰ-ਇਨ-ਚੀਫ਼ ਦੇ ਕੈਂਪ ਵਿਚ ਆ ਗਿਆ ਅਤੇ ਉਨ੍ਹਾਂ ਨੇ ਅਗਲੇ ਦਿਨ ਸਿੱਖ ਫ਼ੌਜ’ਤੇ ਹਮਲਾ ਕਰਨ ਦਾ ਫ਼ੈਸਲਾ ਕਰ ਲਿਆ। ਤੇਜਾ ਸਿੰਘ ਨੂੰ ਅੰਗਰੇਜ਼ ਫ਼ੌਜ ਦੁਆਰਾ ਕੀਤੇ ਜਾਣ ਵਾਲੇ ਹਮਲੇ ਸੰਬੰਧੀ ਪੂਰੀ ਜਾਣਕਾਰੀ ਸੀ ਪਰ ਉਸ ਦੀ ਇੱਛਾ ਸੀ ਕਿ ਕਿਸੇ ਪਾਸੇ ਤੋਂ ਵੀ ਅੰਗਰੇਜ਼ਾਂ ਦਾ ਜ਼ਿਆਦਾ ਵਿਰੋਧ ਨਾ ਹੋਵੇ। ਇਸ ਤੋਂ ਇਲਾਵਾ ਅੰਗਰੇਜ਼ਾਂ ਨਾਲ ਇਹ ਫ਼ੈਸਲਾ ਹੋ ਚੁੱਕਾ ਸੀ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਸਿੱਖ ਅਫ਼ਸਰ ਫ਼ੌਜ ਨੂੰ ਛੱਡ ਜਾਣਗੇ। ਲਾਲ ਸਿੰਘ ਉੱਪਰ ਤੇਜਾ ਸਿੰਘ ਨੂੰ ਪੂਰਾ ਭਰੋਸਾ ਸੀ। ਉਨ੍ਹਾਂ ਨੇ ਤਾਂ ਸ਼ਾਮ ਸਿੰਘ ਅਟਾਰੀਵਾਲੇ ਨੂੰ ਵੀ ਜੰਗ ਵਿਚੋਂ ਦੌੜਨ ਦੀ ਸਲਾਹ ਦਿੱਤੀ ਸੀ ਪਰ ਸ਼ਾਮ ਸਿੰਘ ਨੂੰ ਸਿੱਖਾਂ ਦੀ ਹਾਰ ਵਿਚ ਪੰਜਾਬ ਦੀ ਅਜ਼ਾਦੀ ਖੁਸਦੀ ਦ੍ਰਿਸ਼ਟੀਗੋਚਰ ਹੋ ਰਹੀ ਸੀ। ਇਹੋ ਕਾਰਨ ਸੀ ਕਿ ਉਹ ਤੇਜਾ ਸਿੰਘ ਨੂੰ ਨਫ਼ਰਤ ਕਰਦਾ ਸੀ ਅਤੇ ਉਸ ਦੇ ਨਾਲ ਸ਼ਾਮਲ ਹੋਣ ਤੋਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਸੀ। ਸ਼ਾਮ ਸਿੰਘ ਅਟਾਰੀਵਾਲੇ ਨੇ ਆਰੰਭ ਵਿਚ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਲਾਹੌਰ ਦਰਬਾਰ ਦੇ ਬਦਨੀਤ ਜਰਨੈਲਾਂ ਤੋਂ ਭਲੀ ਪ੍ਰਕਾਰ ਜਾਣੂ ਸੀ। ਰਾਣੀ ਜਿੰਦ ਕੌਰ ਨੇ ਮੁਦਕੀ ਤੇ ਫੇਰੂ ਸ਼ਹਿਰ ਦੀ ਹਾਰ ਤੋਂ ਬਾਅਦ ਸਿੱਖਾਂ ਦੀ ਹਾਰ ਦਾ ਵਾਸਤਾ ਪਾ ਕੇ ਦਸ ਪਿਆਦੇ ਅਟਾਰੀ ਭੇਜੇ ਅਤੇ ਸ਼ਾਮ ਸਿੰਘ ਨੂੰ ਸਭਰਾਵਾਂ ਦੀ ਜੰਗ ਵਿਚ ਸ਼ਾਮਲ ਹੋਣ ਦਾ ਸੱਦਾ ਭੇਜਿਆ। ਰਾਣੀ ਜਿੰਦ ਕੌਰ ਦਾ ਸੱਦਾ ਪ੍ਰਵਾਨ ਕਰਕੇ ਸ਼ਾਮ ਸਿੰਘ ਅਰਦਾਸ ਕਰਕੇ ਮੈਦਾਨੇ ਜੰਗ ਵੱਲ ਹੋ ਤੁਰਿਆ। ਭਾਵੇਂ ਕਿ ਸਿੱਖ ਫ਼ੌਜ ਦੇ ਲੀਡਰ ਤੇਜਾ ਸਿੰਘ, ਲਾਲ ਸਿੰਘ ਅਤੇ ਗੁਲਾਬ ਸਿੰਘ ਸਿੱਖ ਫ਼ੌਜ ਨਾਲ ਧ੍ਰੋਹ ਕਮਾ ਰਹੇ ਸਨ ਪਰ ਸ਼ਾਮ ਸਿੰਘ ਅਟਾਰੀਵਾਲਾ ਬੜੀ ਬਹਾਦਰੀ ਨਾਲ ਅੰਗਰੇਜ਼ ਫ਼ੌਜ ਨਾਲ ਲੜਦਾ ਰਿਹਾ ਸੀ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦਾ ਰਿਹਾ ਸੀ। ਸ਼ਾਮ ਸਿੰਘ ਦੇ ਸਾਥੀ ਜਿਵੇਂ ਮੇਵਾ ਸਿੰਘ ਅਤੇ ਮਾਘੇ ਖਾਂ* ਆਦਿ ਨੇ ਵੀ ਅੰਗਰੇਜ਼ ਫ਼ੌਜ ਵਿਰੁੱਧ ਬੜੇ ਦਲੇਰਾਨਾ ਕਾਰਨਾਮੇ ਵਿਖਾਏ। ਸ਼ਾਹ ਮੁਹੰਮਦ ਸ਼ਾਮ ਸਿੰਘ ਅਟਾਰੀਵਾਲੇ ਅਤੇ ਉਸ ਦੇ ਸਾਥੀਆਂ ਦੀਆਂ ਦਲੇਰਾਨਾ ਕਾਰਵਾਈਆਂ ਸੰਬੰਧੀ ਲਿਖਦਾ ਹੈ :

ਆਈਆਂ ਪਲਟਨਾਂ ਬੀੜ ਕੇ ਤੋਪਖ਼ਾਨੇ,

ੱਗੋਂ ਸਿੰਘਾਂ ਨੇ ਪਾਸੜੇ ਤੋੜ ਸੁੱਟੇ।

ੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ,

ੱਲੇ ਤਿੰਨ ਫ਼ਿਰੰਗੀ ਦੇ ਮੋੜ ਸੁੱਟੇ।

ਾਮ ਸਿੰਘ ਸਰਦਾਰ ਅਟਾਰੀ ਵਾਲੇ,

ੰਨ ਸ਼ਸਤ੍ਰੀਂ ਜੋੜ ਵਿਛੋੜ ਸੁੱਟੇ,

ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ,

      ਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। 90

ਸ਼ਾਮ ਸਿੰਘ ਅਟਾਰੀਵਾਲਾ, ਸਿੱਖ ਫ਼ੌਜ ਨੂੰ ਲਲਕਾਰ ਰਿਹਾ ਸੀ ਕਿ ਹੁਣ ਤੁਹਾਡੀ ਕੌਮੀ ਅਣਖ ਨੂੰ ਪਛਾਣਨ ਦਾ ਵਕਤ ਆ ਗਿਆ ਹੈ। ਉਹ ਕਹਿ ਰਿਹਾ ਸੀ ਕਿ ਪੰਜਾਬ ਦੀ ਅਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦੇਣੀਆਂ ਪਰ ਦੁਸ਼ਮਣ ਨੂੰ ਪਿੱਠ ਨਹੀਂ ਦੇਣੀ। ਇਸ ਤੋਂ ਇਲਾਵਾ ਸ਼ਾਮ ਸਿੰਘ, ਬੇਈਮਾਨ ਤੇਜਾ ਸਿੰਘ ਅਤੇ ਲਾਲ ਸਿੰਘ ਦੀ ਅਗਵਾਈ ਹੇਠਾਂ ਸਿੱਖ ਫ਼ੌਜ ਨੂੰ ਤਬਾਹ ਕਰਨ ਦੀ ਨੀਤ ਨਾਲ ਲੜੀ ਜਾ ਰਹੀ ਜੰਗ ਦੇ ਵਿਰੁੱਧ ਸੀ। ਪੰਜਾਬ ਨੂੰ ਬਚਾਉਣ ਖ਼ਾਤਰ ਉਸ ਨੇ ਫ਼ੈਸਲਾ ਕਰ ਲਿਆ ਸੀ ਕਿ ਹਾਰ ਜਾਣ ਦੀ ਸੂਰਤ ਵਿਚ ਉਹ ਜਿਊੁਂਦਾ ਵਾਪਸ ਨਹੀਂ ਆਵੇਗਾ। ਜਿਸ ਸਮੇਂ ਸਭਰਾਵਾਂ ਵਿਖੇ ਸਿੱਖ ਫ਼ੌਜ ਅਤੇ ਅੰਗਰੇਜ਼ ਫ਼ੌਜ ਵਿਚਕਾਰ ਜੰਗ ਸ਼ੁਰੂ ਹੋਈ ਤਾਂ ਸਿੱਖ ਫ਼ੌਜ ਦੀ ਗਿਣਤੀ ਲਗਪਗ ਪੈਂਤੀ ਹਜ਼ਾਰ ਸੀ ਅਤੇ ਉਸ ਕੋਲ ਲਗਪਗ ਸੱਤਰ ਤੋਪਾਂ ਸਨ। ਸਿੱਖ ਫ਼ੌਜ ਦੀ ਇਸ ਤਿਆਰੀ ਨੂੰ ਧਿਆਨ ਵਿਚ ਰੱਖਦਿਆਂ ਅੰਗਰੇਜ਼ ਫ਼ੌਜ ਨੇ ਯੁੱਧ ਦੀ ਪੂਰੀ ਤਿਆਰੀ ਕਰ ਲਈ ਸੀ। ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਅਨੁਸਾਰ ਸਭਰਾਵਾਂ ਦੀ ਲੜਾਈ ਸਮੇਂ ਅੰਗਰੇਜ਼ ਹਾਕਮਾਂ ਅਤੇ ਸਿੱਖ ਆਗੂਆਂ ਵਿਚਕਾਰ ਇਕ ਸਮਝੌਤਾ ਹੋਇਆ ਸੀ ਜਿਸ ਕਾਰਨ ਸਿੱਖ ਫ਼ੌਜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਗੱਲ ਦੀ ਪੁਸ਼ਟੀ ਹੇਠ ਲਿਖੀਆਂ ਸਤਰਾਂ ਤੋਂ ਹੋ ਜਾਂਦੀ ਹੈ :

ਅੰਗਰੇਜ਼ਾਂ ਨਾਲ ਇਹ ਖੁਫ਼ੀਆ ਰਾਜ ਧ੍ਰੋਹੀ ਸਮਝੌਤਾ ਫ਼ਰਵਰੀ 1846 ਦੇ ਪਹਿਲੇ ਹਫ਼ਤੇ ਉਸ ਵੇਲੇ ਹੋਇਆ ਜਦ ਗਵਰਨਰ ਜਨਰਲ ਫਿਰੋਜ਼ਪੁਰ ਬੈਠਾ ਆਪਣੀਆਂ ਵੱਡੀਆਂ ਤੋਪਾਂ ਦੀ ਉਡੀਕ ਕਰ ਰਿਹਾ ਸੀ। ਉਹ ਸੱਤ ਫਰਵਰੀ ਨੂੰ ਆਉਣੀਆਂ ਸ਼ੁਰੂ ਹੋ ਗਈਆਂ।...ਉਸੇ ਦਿਨ ਰਾਜਾ ਲਾਲ ਸਿੰਘ ਦੇ ਖੁਫ਼ੀਆ ਦੂਤ ਅੰਗਰੇਜ਼ ਕੈਂਪ ਵਿਚ ਗਏ ਅਤੇ ਸਿੱਖ ਫ਼ੌਜ ਦੇ ਮੋਰਚਿਆਂ ਤੇ ਟਿਕਾਣਿਆਂ ਸੰਬੰਧੀ ਬਹੁਮੁੱਲੀ ਖ਼ਬਰ ਅੰਗਰੇਜ਼ ਅਫ਼ਸਰਾਂ ਨੂੰ ਦੇ ਆਏ। ਇਸ ਤਰ੍ਹਾਂ ਖ਼ਾਲਸਾ ਫ਼ੌਜ ਦੀ ਲੜਾਈ ਦਾ ਨਕਸ਼ਾ ਵਜ਼ੀਰ ਮਿਸਰ ਲਾਲ ਸਿੰਘ ਨੇ ਪਹਿਲਾਂ ਹੀ ਵੈਰੀਆਂ ਨੂੰ ਪਹੁੰਚਾ ਦਿੱਤਾ। ਕੀ ਇਸ ਤੋਂ ਵੀ ਵੱਧ ਕੋਈ ਗ਼ਦਾਰੀ ਹੋ ਸਕਦੀ ਹੈ।15

ਉਪਰੋਕਤ ਸਮਝੌਤੇ ਨੂੰ ਮੱਦੇਨਜ਼ਰ ਰੱਖਦਿਆਂ ਜਦੋਂ ਸਿੱਖ ਅਤੇ ਅੰਗਰੇਜ਼ ਫ਼ੌਜ ਵਿਚਕਾਰ 10 ਫ਼ਰਵਰੀ, 1846 ਈ. ਨੂੰ ਸਭਰਾਵਾਂ ਵਿਖੇ ਜੰਗ ਸ਼ੁਰੂ ਹੋਈ ਤਾਂ ਤੇਜਾ ਸਿੰਘ ਅਤੇ ਲਾਲ ਸਿੰਘ ਜੰਗ ਸ਼ੁਰੂ ਹੋਣ ਤੋਂ ਕੁਝ ਸਮਾਂ ਬਾਅਦ ਹੀ ਮੈਦਾਨ ਵਿਚੋਂ ਭੱਜ ਗਏ। ਉਨ੍ਹਾਂ ਦੇ ਭੱਜਣ ਦੇ ਬਾਵਜੂਦ ਸਿੱਖ ਫ਼ੌਜ ਅਸਧਾਰਨ ਬਹਾਦਰੀ ਨਾਲ ਲੜੀ। ਇਸ ਲੜਾਈ ਵਿਚ ਸ਼ਾਮ ਸਿੰਘ ਅਟਾਰੀਵਾਲੇ ਨੇ ਪੱਕਾ ਇਰਾਦਾ ਕਰ ਲਿਆ ਸੀ ਕਿ ਉਹ ਹਰ ਹਾਲਤ ਵਿਚ ਜਾਂ ਤਾਂ ਜਿੱਤ ਪ੍ਰਾਪਤ ਕਰੇਗਾ ਅਤੇ ਜਾਂ ਫਿਰ ਜੰਗ ਦੇ ਮੈਦਾਨ ਵਿਚ ਹੀ ਸ਼ਹੀਦ ਹੋ ਜਾਵੇਗਾ। ਇਹੋ ਕਾਰਨ ਸੀ ਕਿ ਤੇਜਾ ਸਿੰਘ, ਸ਼ਾਮ ਸਿੰਘ ਦੀ ਬਹਾਦਰੀ ਅਤੇ ਦਲੇਰੀ ਤੋਂ ਘਬਰਾ ਰਿਹਾ ਸੀ ਕਿ ਕਿਤੇ ਉਸ ਦੀ ਦੇਸ਼ ਭਗਤੀ ਉਨ੍ਹਾਂ ਦੇ ਕੀਤੇ ਸਮਝੌਤੇ’ਤੇ ਪਾਣੀ ਨਾ ਫੇਰ ਦੇਵੇ। ਸ਼ਾਮ ਸਿੰਘ ਇਸ ਜੰਗ ਵਿਚ ਬੀਰਤਾ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ। ਉਸ ਦੀ ਸ਼ਹੀਦੀ ਤੋਂ ਬਾਅਦ ਕੋਈ ਵੀ ਸੁਯੋਗ ਸਿੱਖ ਨੇਤਾ, ਫ਼ੌਜ ਨੂੰ ਅਗਵਾਈ ਦੇਣ ਵਾਲਾ ਨਾ ਰਿਹਾ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਫ਼ੌਜ ਨੂੰ ਅਖ਼ੀਰ ਹਾਰਨ ਲਈ ਮਜਬੂਰ ਹੋਣਾ ਪਿਆ। ਦੂਸਰੇ ਪਾਸੇ ਅੰਗਰੇਜ਼ ਫ਼ੌਜ ਨੇ ਜਿੱਤ ਤੋਂ ਬਾਅਦ ਸਤਲੁਜ ਦਰਿਆ ਪਾਰ ਕਰਕੇ ਲਾਹੌਰ ਵੱਲ ਕੂਚ ਕਰ ਦਿੱਤਾ ਸੀ।

ਸਭਰਾਵਾਂ ਦੀ ਜੰਗ ਵਿਚ ਸਿੱਖ ਫ਼ੌਜ ਦਾ ਕਮਾਂਡਰ-ਇਨ-ਚੀਫ਼ ਤੇਜਾ ਸਿੰਘ ਸੀ ਜਿਸ ਨੇ ਆਪਣੇ ਬਚਾਅ ਲਈ ਇਕ ਬੁਰਜ ਲੱਭ ਲਿਆ ਸੀ। ਮੈਦਾਨ ਦੇ ਸੱਜੇ ਪਾਸੇ ਸਰਦਾਰ ਅਤਰ ਸਿੰਘ ਕਾਲਿਆਂਵਾਲਾ ਸੀ ਜੋ ਖੁੱਲ੍ਹੇ ਘੋੜ ਚੱੜ੍ਹਿਆਂ ਦਾ ਕਮਾਂਡਰ ਸੀ। ਖੱਬੇ ਪਾਸੇ ਸਰਦਾਰ ਸ਼ਾਮ ਅਟਾਰੀਵਾਲਾ ਅਤੇ ਜਰਨੈਲ ਮੇਵਾ ਸਿੰਘ ਮਜੀਠੀਏ ਦਾ ਬ੍ਰਿਗੇਡ ਸੀ। ਜੰਗ ਦੇ ਮੈਦਾਨ ਦੇ ਵਿਚਕਾਰ ਸਰਦਾਰ ਕਾਨ੍ਹ ਸਿੰਘ ਮਾਨ ਅਤੇ ਮਹਿਤਾਬ ਸਿੰਘ ਦਾ ਬ੍ਰਿਗੇਡ ਸੀ। ਇਥੇ ਹੀ ਤੇਜਾ ਸਿੰਘ ਦਾ ਬ੍ਰਿਗੇਡ ਤੇ ਬੁਰਜ ਮੌਜੂਦ ਸੀ। ਦੂਸਰੇ ਪਾਸੇ, ਅੰਗਰੇਜ਼ ਫ਼ੌਜ ਕੋਲ ਵੀ ਉਸ ਸਮੇਂ ਵੱਡਾ ਤੋਪਖਨਾ ਸੀ। ਲਾਲ ਸਿੰਘ ਨੇ ਅੰਗਰੇਜ਼ ਅਫ਼ਸਰਾਂ ਨੂੰ ਪਹਿਲਾਂ ਹੀ ਇਤਲਾਹ ਦੇ ਦਿੱਤੀ ਸੀ ਕਿ ਸਿੱਖ ਫ਼ੌਜ ਸਰਦਾਰ ਅਤਰ ਸਿੰਘ ਵਾਲੇ ਪਾਸੇ ਤੋਂ ਕਾਫ਼ੀ ਕਮਜ਼ੋਰ ਹੈ। ਇਹੋ ਕਾਰਨ ਸੀ ਕਿ ਅੰਗਰੇਜ਼ ਫ਼ੌਜ ਬੜੀ ਸੌਖ ਨਾਲ ਅਗਾਂਹ ਵਧਦੀ ਜਾ ਰਹੀ ਸੀ। ਇਲਾਹੀ ਬਖ਼ਸ਼ ਅਤੇ ਮਾਘੇ ਖ਼ਾਨ ਆਪਣੀਆਂ ਤੋਪਾਂ ਨਾਲ ਅਜਿਹੀ ਅੱਗ ਵਰ੍ਹਾ ਰਹੇ ਸਨ ਕਿ ਅੰਗਰੇਜ਼ ਫ਼ੌਜ ਵੀ ਉਨ੍ਹਾਂ ਦੀ ਇਸ ਅਦੁੱਤੀ ਕਾਰਵਾਈ ਤੋਂ ਘਬਰਾ ਗਈ ਸੀ। ਇਕ ਵਾਰ ਤਾਂ ਇਉਂ ਪ੍ਰਤੀਤ ਹੋ ਰਿਹਾ ਸੀ ਕਿ ਅੰਗਰੇਜ਼ ਫ਼ੌਜ ਦਾ ਇਹ ਜੰਗ ਜਿੱਤਣਾ ਸੰਭਵ ਨਹੀਂ ਹੈ। ਸਰਦਾਰ ਸ਼ਾਮ ਸਿੰਘ ਅਟਾਰੀਵਾਲਾ ਹਰ ਥਾਂ ਪਹੁੰਚ ਕੇ ਸਿੱਖ ਫ਼ੌਜ ਨੂੰ ਪੰਜਾਬ ਲਈ ਲੜਨ ਮਰਨ ਵਾਸਤੇ ਹੱਲਾਸ਼ੇਰੀ ਦੇ ਰਿਹਾ ਸੀ। ਇਸ ਵੇਲੇ ਦੀ ਜੰਗ ਦੇ ਹਾਲਾਤ ਬਾਰੇ ਸ਼ਾਹ ਮੁਹੰਮਦ ਲਿਖਦਾ ਹੈ :

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,

ੋਵੇਂ ਪਾਤਸ਼ਾਹੀ ਫ਼ੌਜਾਂ ਭਾਰੀਆਂ ਨੀ।

ੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,

ੇੜ੍ਹੀਆਂ ਖ਼ਾਲਸੇ ਨੇ ਤੇਗ਼ਾ ਮਾਰੀਆਂ ਨੀ।

ਣੇ ਆਦਮੀ ਗੋਲੀਆਂ ਨਾਲ ਉਡਣ,

ਾਥੀ ਡਿਗਦੇ ਸਣੇ ਅੰਬਾਰੀਆਂ ਨੀ।

ਾਹ ਮੁਹੰਮਦਾ ਇਕ ਸਰਕਾਰ ਬਾਝੋਂ,

      ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ। 92

ਸ਼ਾਹ ਮੁਹੰਮਦ ਅਨੁਸਾਰ ਸਿੱਖ ਫ਼ੌਜ ਦੇ ਹਾਰਨ ਦਾ ਪ੍ਰਮੁੱਖ ਕਾਰਨ ਤੇਜਾ ਸਿੰਘ ਦਾ ਜੰਗ ਦੇ ਮੈਦਾਨ ਵਿਚੋਂ ਪਿੱਠ ਵਿਖਾ ਕੇ ਭੱਜ ਜਾਣਾ ਸੀ। ਉਸਦੀ ਇਹ ਧਰਨਾ ਬਿਲਕੁਲ ਠੀਕ ਜਾਪਦੀ ਹੈ ਕਿਉਂਕਿ ਜਿਸ ਸਮੇਂ ਦੋਵੇਂ ਫ਼ੌਜਾਂ ਵਿਚਕਾਰ ਬੜੀ ਭਿਆਨਕ ਜੰਗ ਲੜੀ ਜਾ ਰਹੀ ਸੀ ਤਾਂ ਤੇਜਾ ਸਿੰਘ ਅਤੇ ਲਾਲ ਸਿੰਘ ਅੰਗਰੇਜ਼ ਅਫ਼ਸਰਾਂ ਨਾਲ ਪਹਿਲਾਂ ਹੀ ਕੀਤੇ ਸਮਝੌਤੇ ਅਨੁਸਾਰ ਜੰਗ ਦੇ ਮੈਦਾਨ ਵਿਚੋਂ ਭੱਜ ਗਏ। ਉਨ੍ਹਾਂ ਨੇ ਆਪ ਸਤਲੁਜ ਦਾ ਪੁਲ ਤੁੜਵਾ ਦਿੱਤਾ ਸੀ ਤਾਂ ਕਿ ਸਿੱਖ ਫ਼ੌਜ ਦੀ ਵੱਧ ਤੋਂ ਵੱਧ ਤਬਾਹੀ ਹੋ ਸਕੇ। ਲਾਲ ਸਿੰਘ ਅਤੇ ਤੇਜਾ ਸਿੰਘ ਨੇ ਆਪ ਦਰਿਆ ਪਾਰ ਕਰ ਕੇ ਕੁਝ ਤੋਪਾਂ ਵੀ ਆਪਣੇ ਵੱਲ ਦੇ ਕੰਢੇ ਉੱਤੇ ਬੀੜ ਦਿੱਤੀਆਂ ਤਾਂ ਕਿ ਹਾਰੀ ਹੋਈ ਸਿੱਖ ਫ਼ੌਜ ਨੂੰ ਦਰਿਆ ਪਾਰ ਕਰਨ ਵਿਚ ਰੁਕਾਵਟ ਆ ਸਕੇ। ਇਸ ਤਰ੍ਹਾਂ ਤੇਜਾ ਸਿੰਘ ਅਤੇ ਲਾਲ ਸਿੰਘ ਦੇ ਜੰਗ ਵਿਚੋਂ ਭੱਜ ਜਾਣ ਕਾਰਨ ਸਿੱਖਾਂ ਦੀ ਲਾਈਨ ਦਾ ਵੱਡਾ ਹਿੱਸਾ ਖ਼ਾਲੀ ਹੋ ਗਿਆ। ਜਦੋਂ ਸਿੱਖ ਫ਼ੌਜ ਨੂੰ ਪੁਲ ਟੁੱਟਣ ਦੀ ਖ਼ਬਰ ਮਿਲੀ ਤਾਂ ਸਿੱਖ ਫ਼ੌਜ ਦਾ ਧਿਆਨ ਇਧਰ-ਉਧਰ ਖਿੰਡ ਗਿਆ। ਇਸ ਕਾਰਨ ਸਾਰੀ ਫ਼ੌਜ ਵਿਚ ਘਬਰਾਹਟ ਫੈਲ ਗਈ। ਸ਼ਾਹ ਮੁਹੰਮਦ, ਤੇਜਾ ਸਿੰਘ ਦੀ ਇਸ ਘਿਣਾਉਣੀ ਹਰਕਤ ਦਾ ਇਸ ਤਰ੍ਹਾਂ ਵੇਰਵਾ ਦਿੰਦਾ ਹੈ :

ਪਏ ਬਾਵਿਓਂ ਹੋਇ ਕੇ ਫੇਰ ਗੋਰੇ,

ਰਾਂਸੀਸ ਤੇ ਜਿਥੇ ਸੀ ਚਾਰ ਯਾਰੀ

ੁੰਡਲ ਘੱਤਿਆ ਵਾਂਗ ਕਮਾਨ ਗੋਸ਼ੇ,

ਣੀ ਆਣ ਸਰਦਾਰਾਂ ਨੂੰ ਬਹੁਤ ਖੁਆਰੀ

ੇਜਾ ਸਿੰਘ* ਸਰਦਾਰ ਪੁਲ ਵੱਢ ਦਿੱਤਾ,

ਰੀਂ ਨੱਸ ਨਾ ਜਾਇ ਇਹ ਫ਼ੌਜ ਸਾਰੀ।

ਾਹ ਮੁਹੰਮਦਾ ਮਰਨ ਸ਼ਹੀਦ ਹੋ ਕੇ,

      ਤੇ ਜਾਨ ਨਾ ਕਰਨਗੇ ਫੇਰ ਪਿਆਰੀ। 91

ਇਸ ਤੋਂ ਬਅਦ ਅੰਗਰੇਜ਼ ਫ਼ੌਜ ਸ਼ਾਮ ਸਿੰਘ ਜਰਨੈਲ ਵੱਲ ਟੁੱਟ ਪਈ। ਸ਼ਾਮ ਸਿੰਘ ਨੂੰ ਤੇਜਾ ਸਿੰਘ ਅਤੇ ਲਾਲ ਸਿੰਘ ਦੇ ਜੰਗ ਦੇ ਮੈਦਾਨ ਵਿਚੋਂ ਪਿੱਠ ਦਿਖਾ ਕੇ ਭੱਜ ਜਾਣ ਕਾਰਨ ਬੜਾ ਗੁੱਸਾ ਆਇਆ। ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਸਿੱਖ ਫ਼ੌਜ ਦਾ ਜਿੱਤ ਸਕਣਾ ਹੁਣ ਲਗਪਗ ਅਸੰਭਵ ਹੀ ਹੈ। ਪਰ ਅਜਿਹੀ ਸਥਿਤੀ ਵਿਚ ਵੀ ਉਸ ਨੇ ਆਪਣੇ ਹੋਂਸਲੇ ਬੁਲੰਦ ਰੱਖੇ। ਉਸ ਨੇ ਇਸ ਢਹਿੰਦੀ ਕਲਾ ਵਾਲੀ ਹਾਲਤ ਵਿਚ ਵੀ ਸਿੱਖ ਫ਼ੌਜ ਨੂੰ ਸੱਚੇ ਦੇਸ਼ ਭਗਤਾਂ ਵਾਂਗ ਕੁਰਬਾਨ ਹੋਣ ਦਾ ਸੱਦਾ ਦਿੱਤਾ। ਇਸ ਦੌਰਾਨ ਉਸ ਦੀ ਚੀਨੀ ਘੋੜੀ ਗੋਲੀ ਲੱਗਣ ਕਾਰਨ ਦਮ ਤੋੜ ਗਈ ਅਤੇ ਸੱਤ ਗੋਲੀਆਂ ਨੇ ਸ਼ਾਮ ਸਿੰਘ ਦੀ ਛਾਤੀ ਨੂੰ ਛਲਣੀ-ਛਲਣੀ ਕਰ ਦਿੱਤਾ। ਇਸ ਤਰ੍ਹਾਂ ਸ਼ਾਮ ਸਿੰਘ ਅਟਾਰੀਵਾਲੇ ਨੇ ਪੰਜਾਬ ਦੀ ਆਨ ਤੇ ਸ਼ਾਨ ਨੂੰ ਬਣਾਈ ਰੱਖਣ ਲਈ ਸ਼ਹੀਦੀ ਦੇ ਦਿੱਤੀ ਅਤੇ ਇਸ ਜੰਗ ਵਿਚ ਸਰਦਾਰ ਸੇਵਾ ਸਿੰਘ ਮਜੀਠੀਆ ਅਤੇ ਹੋਰ ਸਿੱਖ ਫ਼ੌਜੀ ਵੀ ਦੇਸ਼ ਲਈ ਕੰਮ ਆਏ। ਇਸ ਉਪਰੰਤ ਸਭਰਾਵਾਂ ਦੀ ਜੰਗ ਦਾ ਸਾਰਾ ਮੋਰਚਾ ਅਗਰੇਜ਼ ਫ਼ੌਜ ਦੇ ਹੱਥ ਵਿਚ ਆ ਗਿਆ। ਸ਼ਾਹ ਮੁਹੰਮਦ ਸਭਰਾਵਾਂ ਦੀ ਲੜਾਈ ਵਿਚ ਸਿੱਖ ਫ਼ੌਜ ਦੀ ਹੋਈ ਹਾਰ ਦਾ ਦਰਦਨਾਕ ਹਾਲ ਇਸ ਤਰ੍ਹਾਂ ਬਿਆਨ ਕਰਦਾ ਹੈ :

ਕਈ ਮਾਵਾਂ ਦੇ ਪੁੱਤਰ ਨੇ ਮੋਏ ਓਥੇ,

ੀਨੇ ਲੱਗੀਆਂ ਤੇਜ਼ ਕਟਾਰੀਆਂ ਨੀ।

ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ,

ਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ।

ੰਗੇ ਜਿਨ੍ਹਾਂ ਦੇ ਸਿਰ ਦੇ ਮੋਏ ਵਾਲੀ,

ੁਲ੍ਹੇ ਵਾਲ ਤੇ ਫਿਰਨ ਵਿਚਾਰੀਆਂ ਨੀ।

ਾਹ ਮੁਹੰਮਦਾ ਬਹੁਤ ਸਰਦਾਰ ਮਾਰੇ,

      ਈਆਂ ਰਾਜ ਦੇ ਵਿਚ ਖੁਆਰੀਆਂ ਨੀ। 94

ਸ਼ਾਹ ਮੁਹੰਮਦ ਦੀਆਂ ਉਪਰੋਕਤ ਸਤਰਾਂ ਤੋਂ ਸਪੱਸ਼ਟ ਹੈ ਕਿ ਇਹ ਜੰਗ ਇਕ ਦਰਦਨਾਕ ਨਜ਼ਾਰਾ ਅਤੇ ਭਿਆਨਕ ਕਤਲਾਂ ਦਾ ਘਮਸਾਣ ਸੀ। ਇਸ ਜੰਗ ਨੇ ਪੰਜਾਬ ਦੀ ਅਜ਼ਾਦੀ ਅਤੇ ਸ਼ਾਮ ਸਿੰਘ ਅਟਾਰੀਵਾਲੇ ਵਰਗੇ ਮਹਾਨ ਯੋਧਿਆਂ ਦਾ ਖ਼ਾਤਮਾ ਕਰ ਦਿੱਤਾ ਸੀ। ਸਭਰਾਵਾਂ ਦੀ ਜੰਗ ਵਿਚ ਜਿੱਥੇ ਇਕ ਪਾਸੇ ਪੂਰਬੀਆਂ ਅਤੇ ਡੋਗਰਿਆਂ ਨੇ ਗ਼ਦਾਰੀ ਵਿਖਾਈ ਸੀ ਉਥੇ ਸਿੱਖ ਫ਼ੌਜ ਨੇ ਦੇਸ਼ ਭਗਤੀ ਅਤੇ ਬਹਾਦਰੀ ਦੇ ਕਾਰਨਾਮੇ ਵੀ ਵਿਖਾਏ ਸਨ। ਇਸ ਜੰਗ ਵਿਚ ਤੇਜਾ ਸਿੰਘ ਦੀ ਗ਼ਦਾਰੀ ਕਾਰਨ ਅਤੇ ਪੁਲ ਦੇ ਟੁੱਟ ਜਾਣ ਕਾਰਨ ਸਿੱਖ ਫ਼ੌਜ ਜਿੱਤ ਕੇ ਵੀ ਅੰਤ ਨੂੰ ਹਾਰ ਗਈ ਸੀ। ਅੰਗਰੇਜ਼ ਫ਼ੌਜ ਵੀਹ ਫਰਵਰੀ 1846 ਈ. ਨੂੰ ਲਾਹੌਰ ਪਹੁੰਚ ਗਈ ਸੀ ਅਤੇ ਉਸ ਨੇ ਲਾਹੌਰ ਦੇ ਸ਼ਾਹੀ ਕਿਲ੍ਹੇ ਉੱਪਰ ਆਪਣਾ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਗਿਆਰਾਂ ਮਾਰਚ 1846 ਈ. ਨੂੰ ਅੰਗਰੇਜ਼ ਹਾਕਮਾਂ ਵੱਲੋਂ ਇਕ ਅਹਿਦਨਾਮਾ ਤਿਆਰ ਕੀਤਾ ਗਿਆ ਜਿਸ ਦੀਆਂ ਹੇਠ ਲਿਖੀਆਂ ਸ਼ਰਤਾਂ ਸਨ :

1.  ਕਾਫ਼ੀ ਗਿਣਤੀ ਵਿਚ ਅੰਗਰੇਜ਼ ਫ਼ੌਜ ਇਕ ਸਾਲ ਲਈ ਲਾਹੌਰ ਵਿਚ ਰੱਖੀ ਜਾਏਗੀ ਜਿਸਦਾ ਲਾਹੌਰ ਦੇ ਸ਼ਹਿਰ ਅਤੇ ਕਿਲ੍ਹੇ ਉੱਤੇ ਪੂਰਾ-ਪੂਰਾ ਕਬਜ਼ਾ ਹੋਵੇਗਾ।

2.  ਸਰਕਾਰ ਅੰਗਰੇਜ਼, ਸਰਕਾਰ ਲਾਹੌਰ ਦੇ ਇਲਾਕੇ ਦੇ ਜਾਗੀਰਦਾਰਾਂ ਦੇ ਯੋਗ ਹੱਕਾਂ ਨੂੰ ਪਰਵਾਣ ਕਰੇਗੀ।

3. ਸਰਕਾਰ ਅੰਗਰੇਜ਼ ਨੂੰ ਖੁੱਲ ਹੋਵੇਗੀ ਕਿ ਸਿੱਖਾਂ ਦੇ ਲਏ ਗਏ ਇਲਾਕਿਆਂ ਤੇ ਕਿਲ੍ਹਿਆਂ ਵਿਚ ਪਈ ਸਰਕਾਰੀ ਜਾਇਦਾਦ ਦਾ ਯੋਗ ਮੁੱਲ ਦੇ ਕੇ ਰੱਖ ਲਵੇ।16

ਸ਼ਾਹ ਮੁਹੰਮਦ ਅੰਗਰੇਜ਼ਾਂ ਦੁਆਰਾ ਪੰਜਾਬ ਉੱਪਰ ਕੀਤੇ ਗਏ ਕਬਜ਼ੇ ਦੀ ਤਸਵੀਰ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ :

ਬਣੇ ਮਾਈ ਦੇ ਆਣ ਅੰਗਰੇਜ਼ ਰਾਖੇ,

ਾਈ ਛਾਵਣੀ ਵਿਚ ਲਾਹੌਰ ਦੇ ਜੀ।

ੋਹੀ ਮਾਲਵਾ ਪਾਰ ਦਾ ਮੁਲਕ ਸਾਰਾ,

ਾਣਾ ਘੱਤਿਆ ਵਿਚ ਫਿਲੌਰ ਦੇ ਜੀ।

ਲਿਆ ਸ਼ਹਿਰ ਲਾਹੌਰ, ਫ਼ੀਰੋਜ਼ਪੁਰ ਦਾ,

ਜਿਹੜੇ ਟਕੇ ਆਵਣ ਨੰਦਾ ਚੌਰ ਦੇ ਜੀ।

ਾਹ ਮੁਹੰਮਦਾ ਕਾਂਗੜਾ ਮਾਰ ਲੀਤਾ,

      ਹਦੇ ਕੰਮ ਗਏ ਸੱਭੇ ਸੌਰਦੇ ਜੀ। 98

ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਸ਼ਾਹ ਮੁਹੰਮਦ ਸਿੱਖ ਫ਼ੌਜ ਦੀ ਹਾਰ ਦਾ ਪ੍ਰਮੁੱਖ ਕਾਰਨ ਰਾਣੀ ਜਿੰਦਾਂ ਨੂੰ ਮੰਨਦਾ ਹੈ-ਸਾਡੀ ਧਾਰਨਾ ਹੈ ਕਿ ਰਾਣੀ ਜਿੰਦਾਂ ਨੂੰ ਇਸ ਹਾਰ ਦਾ ਪੂਰਾ ਜ਼ੁੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਇਸ ਹਾਰ ਦਾ ਕਾਰਨ ਤੇਜਾ ਸਿੰਘ, ਲਾਲ ਸਿੰਘ ਅਤੇ ਗੁਲਾਬ ਸਿੰਘ ਵੀ ਸਨ। ਪਰ ਉਸ ਸਮੇਂ ਆਮ ਲੋਕਾਂ ਦੀ ਧਾਰਨਾ ਇਹੋ ਸੀ ਕਿ ਰਾਣੀ ਜਿੰਦਾਂ ਨੇ ਆਪਣੇ ਭਰਾ ਦਾ ਬਦਲਾ ਲੈਣ ਲਈ ਹੀ ਸਭ ਕੁਝ ਕੀਤਾ ਸੀ। ਸ਼ਾਹ ਮੁਹੰਮਦ ਨੇ ਲੋਕਾਂ ਦੇ ਇਸ ਪ੍ਰਤੀਕਰਮ ਨੂੰ ਹੀ ਆਪਣੇ ਕਿੱਸੇ ਵਿਚ ਪੇਸ਼ ਕਰਨ ਦਾ ਯਤਨ ਕੀਤਾ ਸੀ। ਇਸ ਤੋਂ ਇਲਾਵਾ ਅੰਗਰੇਜ਼ ਸਾਮਰਾਜਵਾਦ ਹਰ ਹਾਲਤ ਵਿਚ ਪੰਜਾਬ ਨੂੰ ਆਪਣੀ ਲਪੇਟ ਵਿਚ ਲੈਣਾ ਚਾਹੁੰਦਾ ਸੀ। ਇਸਦੇ ਬਾਵਜੂਦ ਸ਼ਾਹ ਮੁਹੰਮਦ ਦੇ ਇਸ ਜੰਗਨਾਮੇ ਦਾ ਇਤਿਹਾਸਿਕ ਮਹੱਤਵ ਹੈ। ਉਸ ਨੇ ਨਿਰਪੱਖ ਹੋ ਕੇ ਇਕ ਇਤਿਹਾਸਕਾਰ ਵਾਂਗ ਘਟਨਾਵਾਂ ਦਾ ਵਰਣਨ ਕੀਤਾ ਹੈ। ਸਿੱਖ ਫ਼ੌਜ ਦੇ ਨਾਲ-ਨਾਲ ਉਸ ਨੇ ਅੰਗਰੇਜ਼ ਫ਼ੌਜ ਦੀ ਬਹਾਦਰੀ ਦੀ ਗੱਲ ਕੀਤੀ ਹੈ। ਉਹ ਭਾਵੇਂ ਪੰਜਾਬ ਉੱਪਰ ਅੰਗਰੇਜ਼ਾਂ ਦੇ ਕਬਜ਼ੇ ਦਾ ਦੁੱਖ ਮਹਿਸੂਸ ਕਰਦਾ ਹੈ ਇਸ ਦੇ ਬਾਵਜੂਦ ਉਹ ਜਜ਼ਬਾਤੀ ਨਹੀਂ ਹੁੰਦਾ। ਉਸ ਨੇ ਪੰਜਾਬ ਦੀ ਖ਼ਾਨਾਜੰਗੀ ਬਾਰੇ ਬਹੁਤ ਸਾਰੀ ਜਾਣਕਾਰੀ ਦਿੰਦਿਆਂ ਵੱਖ-ਵੱਖ ਜੰਗਾਂ ਨੂੰ ਠੀਕ ਕ੍ਰਮ ਵਿਚ ਬਿਆਨ ਕੀਤਾ ਹੈ। ਇਥੋਂ ਤੱਕ ਕਿ ਉਸ ਨੇ ਫ਼ੌਜੀ ਅਧਿਕਾਰੀਆਂ ਅਤੇ ਪਲਟਨਾਂ ਦੇ ਨਾਂ ਵੀ ਸਹੀ ਦਿੱਤੇ ਹਨ। ਇਸ ਦੇ ਬਾਵਜੂਦ ਇਸ ਜੰਗਨਾਮੇ ਵਿਚ ਕੁਝ ਇਤਿਹਾਸਿਕ ਉਕਾਈਆਂ ਰਹਿ ਗਈਆਂ ਹਨ ਜੋ ਇਸ ਪ੍ਰਕਾਰ ਹਨ :

1.  ਸ਼ਾਹ ਮੁਹੰਮਦ, ਲਾਲ ਸਿੰਘ ਅਤੇ ਤੇਜਾ ਸਿੰਘ ਵੱਲੋਂ ਸਿੱਖ ਫ਼ੌਜ ਨਾਲ ਕੀਤੇ ਧੋਖੇ ਦਾ ਜ਼ਿਕਰ ਨਹੀਂ ਕਰਦਾ ਅਤੇ ਨਾ ਹੀ ਲਾਹੌਰ ਦਰਬਾਰ ਦੁਆਰਾ ਅੰਗਰੇਜ਼ ਸਾਮਰਾਜ ਨਾਲ ਹੋਏ ਸਮਝੌਤੇ ਵੱਲ ਕੋਈ ਇਸ਼ਾਰਾ ਕਰਦਾ ਹੈ।

2.  ਉਹ ਆਪਣੇ ਜੰਗਨਾਮੇ ਵਿਚ ਸਭਰਾਵਾਂ ਦੀ ਲੜਾਈ ਨੂੰ ਵੀ ਸਪੱਸ਼ਟ ਨਹੀਂ ਕਰਦਾ।

3.  ਸ਼ਾਹ ਮੁਹੰਮਦ ਹਮਲਾ ਕਰਨ ਦੀ ਪਹਿਲ ਸਿੱਖ ਫ਼ੌਜ ਤੋਂ ਕਰਵਾਉਂਦਾ ਹੈ ਜਦੋਂ ਕਿ ਸਾਡੀ ਧਾਰਨਾ ਹੈ ਕਿ ਅੰਗਰੇਜ਼ ਫ਼ੌਜਾਂ ਹਮਲੇ ਲਈ ਪਹਿਲਾਂ ਹੀ ਤਿਆਰ ਸਨ।

4.  ਜੰਗ ਦੌਰਾਨ ਅੰਗਰੇਜ਼ ਫ਼ੌਜ ਦੇ ਮਰੇ ਸਿਪਾਹੀਆਂ ਦਾ ਜੋ ਵੇਰਵਾ ਇਸ ਜੰਗਨਾਮੇ ਵਿਚ ਪੇਸ਼ ਕੀਤਾ ਗਿਆ ਹੈ ਉਹ ਭਰੋਸੇਯੋਗ ਨਹੀਂ ਲੱਗਦਾ।

5. ਇਸ ਤੋਂ ਇਲਾਵਾ ਕਵੀ ਅੰਗਰੇਜ਼ਾਂ ਦੁਆਰਾ ਸਿੱਖ ਫ਼ੌਜ ਤੋਂ ਲੁੱਟੀਆਂ ਗਈਆਂ ਤੋਪਾਂ ਦੀ ਗਿਣਤੀ ਸਹੀ ਨਹੀਂ ਦੱਸਦਾ, ਆਦਿ।

ਇਸ ਦੇ ਬਾਵਜੂਦ ਜੰਗਨਾਮਾ ਇਕ ਸਾਹਿਤਿਕ ਕ੍ਰਿਤ ਹੋਣ ਕਰਕੇ, ਜੰਗਨਾਮਾਕਾਰ ਦੁਆਰਾ ਕੀਤੀਆਂ ਅਜਿਹੀਆਂ ਉਕਾਈਆਂ ਕੋਈ ਅਰਥ ਨਹੀਂ ਰੱਖਦੀਆਂ। ਕਵੀ ਦੀ ਵੱਡੀ ਦੇਣ ਤਾਂ ਇਸ ਜੰਗਨਾਮੇ ਵਿਚਲੀ ਕਾਵਿਕਤਾ ਪੱਖੋਂ ਹੀ ਕਹੀ ਜਾ ਸਕਦੀ ਹੈ। ਉਸ ਦੀ ਰਣਜੀਤ ਸਿੰਘ ਪ੍ਰਤੀ ਅਪਾਰ ਸ਼ਰਧਾ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਸਿੱਖ ਰਾਜ ਪ੍ਰਬੰਧ ਵਿਚ ਮੁਲਾਜ਼ਮ ਸੀ ਜਾਂ ਕਿਸੇ ਸੈਨਿਕ ਟੁਕੜੀ ਨਾਲ ਸੰਬੰਧਤ ਸੀ। ਉਸ ਨੇ ਸਿੱਖ ਰਾਜ ਦੀਆਂ ਢਹਿੰਦੀਆਂ ਕਲਾਂਵਾਂ ਨੂੰ ਬਹੁਤ ਹੀ ਨੇੜੇ ਹੋ ਕੇ ਵੇਖਿਆ ਅਤੇ ਜੰਗਨਾਮੇ ਰਾਹੀਂ ਇਸ ਨੂੰ ਬਿਆਨ ਕੀਤਾ। ਇਸ ਤੋਂ ਬਿਨਾਂ ਸ਼ਾਹ ਮੁਹੰਮਦ ਦੂਰਦ੍ਰਿਸ਼ਟੀ ਵਾਲਾ ਮਨੁੱਖ ਸੀ ਜੋ ਆਉਣ ਵਾਲੀਆਂ ਘਟਨਾਵਾਂ ਦੇ ਅਕਸ ਨੂੰ ਵੇਖ ਸਕਦਾ ਸੀ। ਉਸ ਦੇ ਅੰਦਾਜ਼ੇ ਤਜਰਬਿਆਂ’ਤੇ ਅਧਾਰਿਤ ਸਨ। ਉਸ ਨੇ ਜੰਗਨਾਮੇ ਰਾਹੀਂ ਆਪਣੇ ਵਿਚਾਰਾਂ ਦੀ ਪਰਪੱਕਤਾ ਪਹਿਲੀ ਅੰਗਰੇਜ਼-ਸਿੱਖ ਲੜਾਈ ਰਾਹੀਂ ਪੇਸ਼ ਕੀਤੀ ਹੈ। ਉਸ ਨੇ ਜਿਹੜੀਆਂ ਘਟਨਾਵਾਂ ਦਾ ਵਰਣਨ ਆਪਣੇ ਜੰਗਨਾਮੇ ਵਿਚ ਕੀਤਾ ਹੈ ਉਨ੍ਹਾਂ ਦਾ ਵਰਣਨ ਤਤਕਾਲੀਨ ਇਤਿਹਾਸਕਾਰਾਂ ਦੀਆਂ ਰਚਨਾਵਾਂ ਵਿਚੋਂ ਵੀ ਮਿਲ ਜਾਂਦਾ ਹੈ। ਜੰਗਨਾਮੇ ਦੀ ਇਤਿਹਾਸਿਕਤਾ ਸੰਬੰਧੀ ਪ੍ਰਸਿੱਧ ਵਿਦਵਾਨ ਪ੍ਰੋ. ਸੀਤਾ ਰਾਮ ਕੋਹਲੀ ਆਪਣੀ ਪੁਸਤਕ ਵਾਰ ਸ਼ਾਹ ਮੁਹੰਮਦ ਦੀ ਭੂਮਿਕਾ ਵਿਚ ਲਿਖਦੇ ਹਨ :

ਸ਼ਾਹ ਮੁਹੰਮਦ ਦੀ ਇਸ ਕਵਿਤਾ ਦਾ ਵੱਡਾ ਪ੍ਰੰਸਸਾਯੋਗ ਗੁਣ ਇਹ ਹੈ ਕਿ ਜਿਤਨੀਆਂ ਘਟਨਾਵਾਂ ਜਾਂ ਉਨ੍ਹਾਂ ਦਾ ਵੇਰਵਾ ਇਸ ਵਿਚ ਦਰਜ ਕੀਤਾ ਗਿਆ ਹੈ, ਇਤਿਹਾਸਿਕ ਦ੍ਰਿਸ਼ਟੀਕੋਣ ਤੋਂ ਸੱਚ ਤੇ ਸਹੀ ਹੈ। ਅਸੀਂ ਇਸ’ਤੇ ਪੂਰੀ ਪੂਰੀ ਖੋਜ ਕੀਤੀ ਹੈ, ਦਰਬਾਰੀ ਇਤਿਹਾਸਕਾਰ ਮੁਨਸ਼ੀ ਸੋਹਨ ਲਾਲ ਦੀ ਵੱਡੀ ਪੁਸਤਕ ‘ਰੋਜ਼ਨਾਮਚਾ ਮਹਾਰਾਜਾ ਰਣਜੀਤ ਸਿੰਘ’ ਦੇ ਨਾਲ ਵੀ ਮੁਕਾਬਲਾ ਕੀਤਾ ਹੈ। ਨਿੱਕੀਆਂ ਮੋਟੀਆਂ ਤਫ਼ਸੀਲਾਂ ਲਈ ਸਰ ਲੈਪਲ ਗ੍ਰਿਫ਼ਨ ਦੀ ਪੁਸਤਕ ‘ਪੰਜਾਬ ਚੀਫ਼ਸ’ ਇਕ ਪ੍ਰਮਾਣਿਕ ਲਿਖਤ ਸਮਝੀ ਜਾਂਦੀ ਹੈ, ਉਸ ਨਾਲ ਵੀ ਟਾਕਰਾ ਕੀਤਾ ਹੈ। ਇਸ ਤੋਂ ਛੁਟ ਜਿਨ੍ਹਾਂ ਅਫ਼ਸਰਾਂ ਜਾਂ ਤੋਪਚੀਆਂ ਜਾਂ ਸਿਪਾਹੀਆਂ ਦੇ ਨਾਂ ਕਵੀ ਨੇ ਦਰਜ ਕੀਤੇ ਹਨ ਉਨ੍ਹਾਂ ਦੇ ਨਾਂ ਇਸ ਸਮੇਂ ਲਾਹੌਰ ਦਰਬਾਰ ਦੇ ਫ਼ੌਜੀ ਕਾਗ਼ਜ਼ਾਂ ਵਿਚੋਂ ਟੋਲ ਕੇ ਕੱਢੇ ਹਨ, ਸ਼ਾਹ ਮੁਹੰਮਦ ਦਾ ਬਿਆਨ ਸੋਲਾਂ ਆਨੇ ਸਹੀ ਉਤਰਿਆ ਹੈ। ਕਵੀ ਦਾ ਵੇਰਵਾ ਇਥੋਂ ਤਕ ਪ੍ਰਮਾਣਿਕ ਸਿੱਧ ਹੋਇਆ ਹੈ ਕਿ ਸਿੱਖ ਤੋਪਾਂ ਦੀ ਗਿਣਤੀ ਵੀ ਜੋ ਯੁੱਧ ਖੇਤਰ ਵਿਚ ਵੈਰੀ ਦੇ ਹੱਥ ਆਈਆਂ, ਉਸ ਦੀ ਸੂਚੀ ਨਾਲ ਰਲਦੀ ਹੈ ਜੋ ਅੰਗਰੇਜ਼ ਫ਼ੌਜ ਦੇ ਕਮਾਨ ਅਫ਼ਸਰ ਨੇ ਆਪਣੇ ਦਸਤਖ਼ਤਾਂ ਹੇਠ ਸਰਕਾਰ ਨੂੰ ਦਿਖਾਲੀ ਸੀ।17

ਇਸ ਤਰ੍ਹਾਂ ਜਿਵੇਂ ਕਿ ਪਿਛਲੇ ਅਧਿਆਇ ਵਿਚ ਇਹ ਦੱਸਿਆ ਜਾ ਚੁੱਕਾ ਹੈ ਕਿ ਰਣਜੀਤ ਸਿੰਘ ਦੇ ਰਾਜ ਦਾ ਸਮਾਂ ਪੰਜਾਬੀਆਂ ਦੇ ਦਿਲਾਂ ਵਿਚ ਸਾਂਝੇ ਕੌਮੀ ਭਾਵ ਦੇ ਉਤਪੰਨ ਹੋਣ ਦਾ ਸਮਾਂ ਹੈ। ਰਣਜੀਤ ਸਿੰਘ ਨੇ ਸਾਂਝੀਵਾਲਤਾ ਅਤੇ ਧਰਮ ਨਿਰਪੱਖਤਾ ਵਾਲਾ ਰਾਜ ਬਣਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਜਿਸ ਦੇ ਸਿੱਟੇ ਵਜੋਂ ਪੰਜਾਬ ਵਿਚ ਇਕ ਅਜਿਹੇ ਸਾਂਝੇ ਸਭਿਆਚਾਰ ਦੀ ਨੀਂਹ ਰੱਖੀ ਗਈ ਜਿਸ ਵਿਚ ਧਾਰਮਿਕ ਸਹਿਣਸ਼ੀਲਤਾ ਅਤੇ ਆਪਸੀ ਸਾਂਝ ਦੇ ਗੁਣ ਉਤਪੰਨ ਹੋ ਸਕੇ। ਉਨੀਵੀਂ ਸਦੀ ਦੇ ਪਹਿਲੇ ਅੱਧ ਭਾਵ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਇਹ ਗੁਣ ਕਾਫ਼ੀ ਪ੍ਰਫੁੱਲਿਤ ਹੋ ਰਹੇ ਸਨ ਪਰ ਪੰਜਾਬ ਉੱਪਰ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਪੰਜਾਬ ਦੇ ਇਤਿਹਾਸ ਵਿਚ ਹੀ ਨਹੀਂ ਬਲਕਿ ਇਸ ਦੀ ਆਰਥਿਕਤਾ, ਸਿਆਸਤ, ਸਭਿਆਚਾਰ, ਭੂਗੋਲ ਆਦਿ ਵਿਚ ਵੀ ਵੱਡੀਆਂ ਤਬਦੀਲੀਆਂ ਵਾਪਰੀਆਂ। ਸ਼ਾਹ ਮੁਹੰਮਦ ਇਨ੍ਹਾਂ ਤਬਦੀਲੀਆਂ ਦਾ ਜ਼ਿਕਰ ਇਸ ਤਰ੍ਹਾਂ ਕਰਦਾ ਹੈ :

ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ,

ੱਗੇ ਹੋਰ ਕੀ ਬਣਤ ਬਣਾਵਣੀ ਜੀ।

ਕ ਘੜੀ ਦੀ ਕੁਝ ਉਮੈਦ ਨਾਹੀਂ,

ਕਿਸੇ ਲਈ ਹਾੜੀ ਕਿਸੇ ਸਾਵਣੀ ਜੀ।

ਨਿੱਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ,

ਸਾਂ ਡਿੱਠੀ ਫਰੰਗੀ ਦੀ ਛਾਵਣੀ ਜੀ।

ਸ਼ਾਹ ਮੁਹੰਮਦਾ ਨਹੀਂ ਮਾਲੂਮ ਸਾਨੂੰ ਅੱਗੇ ਹੋਰ ਕੀ ਖੇਡ ਖਿਡਾਵਣੀ ਜੀ। 104

ਇਸ ਤਰ੍ਹਾਂ ਸ਼ਾਹ ਮੁਹੰਮਦ ਸਿੱਖ ਰਾਜ ਦਾ ਦੀਪਕ ਬੁਝ ਜਾਣ ਦੇ ਇਤਿਹਾਸਿਕ ਕਾਰਨਾਂ ਨੂੰ ਘੋਖਦਾ ਹੋਇਆ ਘੋਰ ਦੁੱਖ ਪ੍ਰਗਟ ਕਰਦਾ ਹੈ। ਉਸ ਨੇ ਆਪਣੀ ਨਿਵੇਕਲੀ ਮਿਸਾਲ ਰਾਹੀਂ ਤਤਕਾਲੀਨ ਪੰਜਾਬ ਦੇ ਇਤਿਹਾਸ ਦਾ ਚਿੱਤਰਨ ਕੀਤਾ ਹੈ। ਜਿਸ ਤਰ੍ਹਾਂ ਇਤਿਹਾਸਿਕ ਘਟਨਾਵਾਂ ਨੂੰ ਉਸ ਨੇ ਇਕ ਲੜੀ ਵਿਚ ਪਰੋਇਆ ਹੈ, ਉਹ ਆਪਣੀ ਮਿਸਾਲ ਆਪ ਹੈ। ਇਸ ਜੰਗਨਾਮੇ ਵਿਚ ਵੱਖ-ਵੱਖ ਘਟਨਾਵਾਂ ਦਾ ਸੰਜਮ ਭਰਿਆ ਬਿਆਨ ਇਸ ਦੀ ਖ਼ਾਸੀਅਤ ਕਹੀ ਜਾ ਸਕਦੀ ਹੈ। ਵੱਖ-ਵੱਖ ਯੁੱਧਾਂ ਦਾ ਨਿਰਪੱਖ ਹੋ ਕੇ ਵਰਣਨ ਕਰਨਾ ਅਤੇ ਇਤਿਹਾਸਿਕ ਘਟਨਾਵਾਂ ਦੀ ਲੜੀ ਨੂੰ ਟੁੱਟਣ ਨਾ ਦੇਣਾ ਹੀ ਸ਼ਾਹ ਮੁਹੰਮਦ ਦੇ ਇਸ ਜੰਗਨਾਮੇ ਦੀ ਖ਼ੂਬਸੂਰਤੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਜੰਗਾਂ ਦਾ ਚਿੱਤਰਨ ਕਰਦੇ ਸਮੇਂ ਕਵੀ ਦੀ ਨਿਰਪੱਖਤਾ ਇਸ ਜੰਗਨਾਮੇ ਦੀ ਮਹੱਤਤਾ ਨੂੰ ਹੋਰ ਵੀ ਵਧਾ ਦਿੰਦੀ ਹੈ। ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਜੰਗਨਾਮੇ ਦੀ ਮਹੱਤਤਾ ਸਾਹਿਤਿਕ ਦੇ ਨਾਲ-ਨਾਲ ਇਤਿਹਾਸਿਕ ਵੀ ਹੈ ਕਿਉਂਕਿ ਸ਼ਾਹ ਮੁਹੰਮਦ ਵੱਖ-ਵੱਖ ਇਤਿਹਾਸਿਕ ਘਟਨਾਵਾਂ ਦੇ ਬਾਹਰਮੁਖੀ ਕਾਰਨਾਂ ਦਾ ਬੜੀ ਨਿਰਪੱਖਤਾ ਨਾਲ ਬਿਆਨ ਕਰਦਾ ਹੈ।

ਹਵਾਲੇ ਤੇ ਟਿਪਣੀਆਂ

1.  ਮੁਹੰਮਦ ਲਤੀਫ਼, ਪੰਜਾਬ ਦਾ ਇਤਹਾਸ, ਅਨੁਵਾਦ; ਗੁਰਮੁਖ ਸਿੰਘਗੁਰਮੁਖ ’ ਪੰਨਾ 417.

2.  ਸੋਵੀਨਾਰ, ਅੰਗਰੇਜ਼ਾਂ ਤੇ ਪੰਜਾਬੀਆਂ ਦੀ ਜੰਗ, ਪੰਨਾ 11.

3.  ਪੰਡਤ ਦੇਬੀ ਪ੍ਰਸਾਦ, ਅਨੁਵਾਦਕ : ਹਰਮਿੰਦਰ ਸਿੰਘ ਕੋਹਲੀ, ਡਾ. ਫ਼ੌਜਾ ਸਿੰਘ (ਸੰਪਾਦਕ) ਗੁਲਸ਼ਨ--ਪੰਜਾਬ, ਪੰਨਾ 49.

4.  ਡਾ. ਰਤਨ ਸਿੰਘ ਜੱਗੀ, ਜੰਗਨਾਮਾਂ ਸਿੰਘਾਂ ਤੇ ਫਰੰਗੀਆਂ, XVIII

5.  ਡਾ. ਗੰਡਾ ਸਿੰਘ, ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ, ਪੰਨਾ 28

6.  ਪੰਡਤ ਦੇਬੀ ਪ੍ਰਸਾਦ, ਗੁਲਸ਼ਨ--ਪੰਜਾਬ, ਪੰਨਾ 49.

7.  ਉਹੀ, ਪੰਨਾ 81.

8.  ਉਹੀ, ਪੰਨਾ 82.

9.   ਸ਼ਰਧਾ ਰਾਮ ਫਿਲੌਰੀ, ਸਿੱਖਾਂ ਦੇ ਰਾਜ ਦੀ ਵਿਥਿਆ, ਪੰਨਾ 170.

10.  ਪ੍ਰੋ. ਸੀਤਾ ਰਾਮ ਕੋਹਲੀ ਤੇ ਸੇਵਾ ਸਿੰਘ ਗਿਆਨੀ, ਵਾਰ ਸ਼ਾਹ ਮੁਹੰਮਦ, ਫੁੱਟ ਨੋਟ, ਪੰਨਾ 156.

11.  ਸ਼ਰਧਾ ਰਾਮ ਫਿਲੌਰੀ, ਸਿੱਖਾਂ ਦੇ ਰਾਜ ਦੀ ਵਿਥਿਆ, ਪੰਨਾ 169.

12.  ਰਤਨ ਸਿੰਘ ਜੱਗੀ, ਜੰਗਨਾਮਾਂ ਸਿੰਘਾਂ ਤੇ ਫਰੰਗੀਆਂ, ਪੰਨਾ XXII.

13.  ਡਾ. ਗੰਡਾ ਸਿੰਘ, ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ, ਪੰਨਾ 43.

14.  ਸੋਵੀਨਾਰ, ਅੰਗਰੇਜ਼ਾਂ ਤੇ ਪੰਜਾਬੀਆਂ ਦੀ ਜੰਗ, ਪੰਨਾ 27.

15.  ਡਾ. ਗੰਡਾ ਸਿੰਘ, ਉਹੀ, ਪੰਨਾ 69.

16.  -ਉਹੀ- ਪੰਨੇ 73-74.

17.  ਪ੍ਰੋ. ਸੀਤਾ ਰਾਮ ਕੋਹਲੀ ਤੇ ਸੇਵਾ ਸਿੰਘ ਗਿਆਨੀ, ਵਾਰ ਸ਼ਾਹ ਮੁਹੰਮਦ, ਪੰਨਾ 208.

 


ਲੇਖਕ : ਭੀਮ ਇੰਦਰ ਸਿੰਘ,
ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-03-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.